Thursday 15 August 2013

ਧਰਤੀ ਬਣਾਈ ਸੀ ਆਪਣੇ ਹੱਥੀ ਇੱਕ ਰੱਬ ਨੇ

ਧਰਤੀ ਬਣਾਈ ਸੀ ਆਪਣੇ ਹੱਥੀ ਇੱਕ ਰੱਬ ਨੇ ,                          
ਮਿਲ ਜੁਲ ਕੇ ਰਹਿਣਾ ਸੀ ਜਿੱਥੇ ਸਬ ਨੇ  ।

ਪਰ ਮਨੁੱਖ ਨੇ ਧਰਤੀ ਤੇ ਸਰਹੱਦਾਂ  ਬਣਾ ਲਈਆ  ,
ਧਰਤੀ ਨੂੰ ਵੰਡਣ ਲਈ ਮਨੁੱਖ ਨੇ ਦੇਰ ਨਹੀ ਲਗਾਈ ,
ਇਹ ਤੇਰਾ ਦੇਸ ਇਹ ਮੇਰਾ ਦੇਸ ,
ਤੇਰੇ ਮੇਰੇ ਦੇ ਨਾਂ ਤੇ ਮਨੁੱਖ ਕਰ ਰਹੇ  ਲੜਾਈ।

ਕੋਈ ਕਹਿੰਦਾ ਮਾਨ ਨਾਲ , ਕੋਈ ਕਹਿੰਦਾ ਸ਼ਰਮ ਨਾਲ ,
ਮੈਂ ਹਾਂ ਇਹ ਦੇਸਵਾਸੀ ,
ਪੁੱਛੇ ਹਰਸਿਮਰਨ ਕਿਓ  ਭੁੱਲ  ਗਏ  ਅਸੀਂ
ਹਾਂ ਦੁਨੀਆਵਾਸੀ।

ਦੋ ਮੁਲਕ ਨਿੱਤ ਕਰਦੇ ਇੱਕ ਦੂਜੇ ਨਾਲ ਲੜਾਈ
ਕਰਨਾ ਚਾਹੁੰਦੇ ਇੱਕ ਦੂਜੇ ਤੇ ਚੜ੍ਹਾਈ ,
ਰੁੱਸੇ ਹੋਏ ਅਮਨ ਨੂੰ ਤੂੰ  ਵਾਪਸ ਮਨਾ  ਲਿਆ
ਰੁੱਸ ਗਿਆ ਸੀ ਜੇਹੜਾ  ਜਦੋਂ ਤੋਂ ਤੂੰ ਸਰਹੱਦ ਬਣਾ ਲਿਆ।







ਨੀਂਦ ਕਦੋ ਆਏਗੀ? (When will I be able to sleep? )

ਚਾਰ ਘੰਟਿਆਂ ਤੋਂ ਮੈਂ ਲੇਟਿਆ ਹਾਂ ਬੇਡ ਤੇ            
ਨੀਂਦ ਦਾ ਨਾਂ ਨਿਸ਼ਾਂ ਦੂਰ ਦੂਰ ਤਕ ਨਹੀ            
ਓਦੋਂ ਤੋਂ ਹੀ ਕਮਰੇ ਦੀਆਂ ਬੱਤੀਆਂ ਬੰਦ ਨੇ          
ਕਮਰੇ ਵਿਚ ਭੋਰਾ ਜਿਆ ਵੀ ਨੂਰ ਨਹੀ ।          

ਕੱਲ੍ਹ ਕਦੋਂ ਹੋਏਗੀ ਛੇਤੀ ਹੋ ਜਾ,                            
ਨੀਂਦ ਕਦੋਂ ਆਏਗੀ ਛੇਤੀ ਆ ਜਾ,                          
ਕਦੇ ਹੋਵਾਂ ਸਿੱਧਾ ਤੇ ਕਦੇ ਟੇਡਾ,                            
 ਹੇ ਨੀਂਦਾਂ ਬੰਦ ਕਰ ਆਪਣੀਆਂ ਖੇਡਾਂ ।                
ਨੀਂਦ ਨਾ ਆਏ ਜਦ ਮੈਂ ਹੋਵਾਂ ਸਿੱਧਾ,                    
ਨੀਂਦ ਨੂੰ ਆਪਣੇ ਕੋਲ ਮੈਂ ਲਿਆਵਾਂ ਕਿੱਧਾ              
ਜੇ ਹੋਵਾਂ ਟੇਢ਼ਾ ਤਾਂ ਦੁਖੇ ਸੀਨਾ                          
ਚਾਦਰ ਦੇ ਵਿਚ ਮੈਨੂ ਆਏ ਪਸੀਨਾ ।                    
ਜੇ ਚਲਾਵਾਂ ਪੱਖਾ ਤਾਂ ਲੱਗੇ ਮੈਨੂ ਠੰਡ,                    
ਹੇ ਨੀਂਦਾਂ ਆਪਣੀਆ ਖੇਡਾਂ ਕਰ ਬੰਦ,              
ਮੈਨੂ ਇੰਤਜ਼ਾਰ ਹੈ ਬਹੁਤ ਕੱਲ੍ਹ ਦਾ,                  
ਇਸਲਈ ਛੇਤੀ ਛੇਤੀ ਤੂੰ ਮੇਰੇ ਵੱਲ੍ਹ ਆ ।              



ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...