Thursday 12 September 2013

ਰੂਹ ਦੀ ਖੁਰਾਕ

 ਢਿੱਡ ਦੀ ਖੁਰਾਕ ਨੂ ਕੌਣ ਨਹੀ ਜਾਣਦਾ
ਖੁਰਾਕ ਲੈਣ ਦੇ ਆਨੰਦ ਨੂੰ ਕੌਣ ਨਹੀ ਮਾਣਦਾ
ਪਰ ਨਾ ਭੁਲ ਭੋਜਨ ਤੂੰ ਆਪਣੀ ਜਾਨ ਦਾ
ਢਿੱਡ ਦੀ ਤਰ੍ਹਾ ਸੁਣ ਰੂਹ ਦੇ ਆਖ
 ਪ੍ਰਭ ਦਾ ਸਿਮਰਨ ਰੂਹ ਦੀ ਖੁਰਾਕ

ਧਿਆਨ ਨਾਲ ਗੱਲ ਸੁਣ ਭਲਿਆ ਮਨੁੱਖ 
ਇਹ ਮੌਕਾ ਹੈ ਤੇਰਾ ਪ੍ਰਾਪਤ ਕਰਨ ਦੇ ਸੁੱਖ 
ਜਾ ਪਰਮਾਤਮਾ ਦੇ ਦਰਬਾਰ ਵਿਚ ਲੈ ਕੇ ਉਜਲੇ ਮੁੱਖ 
ਮਨੁਖ ਬਣਨ ਲਈ ਤੂੰ ਜੀਆ ਵਾਰ ਚੁਰਾਸੀ ਲਾਖ 
ਪ੍ਰਭ ਦਾ ਸਿਮਰਨ ਰੂਹ ਦੀ ਖੁਰਾਕ ।

Wednesday 11 September 2013

ਮੇਰੀ ਅਰਦਾਸ

 ਕੂੜ੍ਹ ਨਾਲ ਭਰਿਆ ਹੈ ਹਰਸਿਮਰਨ
ਅੰਦਰੋਂ ਵੀ ਅਤੇ ਬਾਹਰੋਂ ਵੀ
ਸਫਾਈ ਕਰਨ ਦੀ ਕੋਸ਼ਿਸ਼ ਕਰਦਾ
ਕਰਦਾ ਪ੍ਰਣ ਹਜਾਰੋਂ ਹੀ ।
ਹੇ ਖੁਦਾ , ਮੈਨੂ ਆਸ਼ੀਰਵਾਦ ਦੇ
ਅਮਲ ਕਰਾਂ ਮੈਂ ਗੁਰੂਆਂ ਦੀ ਬਾਣੀ ਤੇ
ਪਿਆਸੀ ਮੇਰੀ ਰੂਹ ਨੂੰ ਤੂੰ ਪਾਣੀ ਦੇ
ਇਸ ਭਟਕੇ ਹੋਏ ਮਨੁੱਖ ਨੂ ਤੂੰ ਰਾਹ ਦੇ
ਜਦ ਤਕ ਨਾਮ ਗੁਰੂ ਦਾ ਧਿਆਵਾਂ ਓਦੋਂ ਤਕ ਹੀ ਮੈਨੂ ਸਾਹ ਦੇ ।।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...