Friday 25 October 2013

ਨਹੀ ਹੱਟਦਾ ਤੂੰ ਹਰਸਿਮਰਨ

ਨਹੀ ਹੱਟਦਾ ਤੂੰ ਹਰਸਿਮਰਨ
ਜ਼ਿੰਦਗੀ ਬਰਬਾਦ ਕਰਨੋਂ
ਨਹੀ ਹੱਟਦਾ ਤੂੰ ਹਰਸਿਮਰਨ
ਦੂਰ ਹੋਣਾ ਪ੍ਰਭੁ ਦੇ ਚਰਨੋਂ
ਨਹੀ ਹੱਟਦਾ ਤੂੰ ਹਰਸਿਮਰਨ

ਚਾਰ ਦਿਨਾਂ ਦੀ ਖੇਡ ਦੁਨੀਆ
ਕੀ ਹੋਇਆ ਜੇ ਵਿਸਰ ਗਾਏ ਦੁਨਿਆਵੀ ਯਾਰ ,
 ਪਰ ਨਾ ਵਿਸਾਰ ਤੂੰ ਸੱਚੇ ਰੱਬ ਨੂੰ, ਨਾ ਆਪਣੀ ਤੂੰ ਰੂਹ ਨੂੰ ਮਾਰ
ਵਿਸਰ ਜਾਣ ਗੇ ਸਾਰੇ ਦੁੱਖ , ਜੂਨਾਂ ਚੁਰਾਸੀ ਲਾਖ ,
ਜੇ ਤੂੰ ਸੱਚੇ ਮਨੋਂ ਹਰਿ ਕੇ ਗੁਣ ਆਖ ।




Tuesday 15 October 2013

ਨਾ ਹਰਸਿਮਰਨ ਤੂੰ ਇਹ ਗਲ ਭੁੱਲੀ

 ਨਾ ਹਰਸਿਮਰਨ ਤੂੰ ਇਹ ਗਲ ਭੁੱਲੀ
ਮਨੁੱਖੀ ਜਿੰਦ ਹੈ ਅਣਮੁੱਲੀ
ਨਾਮ ਜਪ ਕੇ ਕਰ ਬੇੜ੍ਹਾ ਪਾਰ
ਵਿਸਾਰ ਕੇ ਨਾ ਰੂਹ ਨੂੰ ਮਾਰ
ਪਏਗਾ ਤੂੰ ਚੱਕਰ ਜਨਮ ਮਰਨ ਦੇ ਵਿਚ
ਜੇ ਤੂੰ ਨਾ  ਆਇਆ ਸਤਿਗੁਰ ਦੀ ਸ਼ਰਨ ਦੇ ਵਿਚ
ਜਨਮ ਮਰਨ ਦੇ ਚੱਕਰ ਵਿਚ ਤੂੰ ਪਾਏਗਾ ਅਨੇਕ ਦੁਖ
ਜੇ ਤੂੰ ਨਾ ਕੀਤਾ ਸਿਮਰਨ ਬਣਕੇ ਮਨੁੱਖ।

Saturday 12 October 2013

ਹਰਸਿਮਰਨ ਕਰ ਸਿਮਰਨ ਐਸਾ

ਹਰਸਿਮਰਨ ਕਰ ਸਿਮਰਨ ਐਸਾ
                                   ਤਨ ਮਨ ਹੋ ਜਾਏ ਤੇਰਾ ਸਾਫ਼ ,
ਹਰਸਿਮਰਨ ਕਰ ਸਿਮਰਨ ਐਸਾ
                                      ਭੁਲ੍ਹਾਂ ਹੋ ਜਾਣ ਤੇਰੀਆ ਮੁਆਫ਼
ਹਰਸਿਮਰਨ ਕਰ ਸਿਮਰਨ ਐਸਾ
                                      ਖਿਆਲ ਹੋ ਜਾਣ ਤੇਰੇ ਪਾਕ
ਹਰਸਿਮਰਨ ਕਰ ਸਿਮਰਨ ਐਸਾ
                                      ਮੈਲ ਮੁਕਤ ਹੋ ਜਾਣ ਤੇਰੇ ਵਾਕ
ਹਰਸਿਮਰਨ ਕਰ ਸਿਮਰਨ ਐਸਾ
                                      ਪਾਰ ਹੋ ਜਾਣ ਰੁਕਾਵਟਾਂ ਸ਼ਹੁੰ ਦੀਆਂ ਵਾਟਾਂ ਵਿਚ
ਹਰਸਿਮਰਨ ਕਰ ਸਿਮਰਨ ਐਸਾ
                                      ਮਿਠਾਸ ਆ ਜਾਏ ਤੇਰੀਆਂ ਬਾਤਾਂ ਵਿਚ
ਹਰਸਿਮਰਨ ਕਰ ਸਿਮਰਨ ਐਸਾ
                                        ਕਦੇ ਨਾ ਪ੍ਰਭੁ ਮਨੋਂ ਵਿਸਾਰ
ਹਰਸਿਮਰਨ ਕਰ ਸਿਮਰਨ ਐਸਾ
                                      ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਾਣ ਹਾਰ
 ਹਰਸਿਮਰਨ ਕਰ ਸਿਮਰਨ ਐਸਾ

ਨਹੀ ਡਰਦੇ ਸੱਚੇ ਭਗਤ ਕਬਰਾਂ ਸ਼ਮਸ਼ਾਨਾਂ ਤੋਂ

 ਨਹੀ ਡਰਦੇ ਸੱਚੇ ਭਗਤ ਕਬਰਾਂ ਸ਼ਮਸ਼ਾਨਾਂ ਤੋਂ

ਨਹੀ ਡਰਦੇ ਜਿਨ੍ਹਾਂ ਨੇ ਘੋਲ ਘੁਮਾਈ
ਨਹੀ ਡਰਦੇ ਜਿਨ੍ਹਾਂ ਨੇ ਸੱਚੀ ਮੁਹੱਬਤ ਰਚਾਈ
ਨਹੀ ਡਰਦੇ ਜਿਨ੍ਹਾਂ ਨੇ ਪਛਾਣੀ ਸੱਚਾਈ
ਹਰ ਇੱਕ ਨੇ ਜਾਣਾ ਹੈ ਕਿਸੀ ਦਿਨ ਜਹਾਨਾਂ ਤੋਂ
 ਨਹੀ ਡਰਦੇ ਸੱਚੇ ਭਗਤ ਕਬਰਾਂ ਸ਼ਮਸ਼ਾਨਾਂ ਤੋਂ

ਜਿਹਨਾਂ ਨੇ ਜਪਿਆ ਸੱਚਾ ਨਾਮ
ਰਾਤ ਦੁਪਹਿਰੇ ਸਵੇਰੇ ਸ਼ਾਮ
ਨਹੀ ਹਰਸਿਮਰਨ ਓਹ ਬੰਦੇ ਆਮ
ਬੰਦੇ ਨੇ ਓਹ ਮਹਾਨ ਮਹਾਨਾਂ ਤੋਂ
ਨਹੀ ਡਰਦੇ ਸੱਚੇ ਭਗਤ ਕਬਰਾਂ ਸ਼ਮਸ਼ਾਨਾਂ ਤੋਂ ।

Sunday 6 October 2013

ਹਰ ਵੇਲੇ ਹਰਿ ਨਾਲ ਤੇਰੇ

ਕਿਓਂ  ਤੂੰ ਕਹਿੰਦਾ ਓਹਨੂੰ ਉੱਪਰ ਵਾਲਾ ?
ਜਦ ਓਹ ਮੌਜੂਦ ਹੈ ਚਾਰ ਚੁਫੇਰੇ ?
ਉਠਦੇ, ਬਹਿੰਦੇ , ਜਾਗਦੇ , ਸੌਂਦੇ,
ਹਰ ਵੇਲੇ ਹਰਿ ਨਾਲ ਤੇਰੇ  
 ਯਾਦ ਰੱਖੀ  ਇਹ ਗੱਲ ਤੈਨੂੰ ਪਤਾ ਚਲੇਗਾ,
ਤੇਰੇ ਨਾਲ ਓਹ ਕਰਦਾ ਗੱਲ ਵੀ,
ਤੈਨੂੰ ਦਿੰਦਾ ਓਹ ਸਹੀ ਰਾਹ,
ਤੇਰੀ ਮੁਸ਼ਕਿਲ ਕਰਦਾ ਹਲ੍ਹ ਵੀ ।
ਗੱਲ ਓਹਦੀ ਸੁਣਨ ਲਈ ,
ਤੈਨੂ ਲੋੜ੍ਹ ਨਹੀ ਕੋਈ ਕੰਨ ਦੀ ,
ਹਰਿ ਕਾ ਨਾਮ ਧਿਆਉਣ ਦੇ ਲਈ,
ਤੈਨੂ ਲੋੜ੍ਹ ਹੈ ਸੱਚੇ ਮਨ ਦੀ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...