Wednesday 29 January 2014

ਪਿੱਛੇ ਪੈ ਗਿਆ

ਬਿਨਾ ਕੁਝ ਸੋਚੇ ਸਮਝੇ ਤੈਨੂੰ ਮੈਂ  ਫੇਸਬੁੱਕ ਤੇ ਦਿਲ ਦੀ ਗੱਲ ਕਹਿ ਗਿਆ,
ਤੂੰ ਫੇਸਬੁੱਕ ਤੇ ਮੈਨੂੰ block ਕੀਤਾ , ਮੈਂ twitter ਤੇ ਤੇਰੇ ਪਿੱਛੇ ਪੈ ਗਿਆ ।

ਜਿਸ ਜਿਸ ਵੀ ਵੈਬਸਾਈਟ ਤੇ ਤੂੰ , ਮੈਂ ਓੱਥੇ account ਬਣਾ ਲਿਆ ,
ਸੋਹਣੀ ਪ੍ਰੋਫਾਇਲ ਫੋਟੋ ਲਾ ਕੇ ਤੇਰੇ ਲਈ ਓਸ ਨੂੰ ਸਜਾ ਲਿਆ ,
ਬੈਟਰੀ ਦਾ ਖਿਆਲ ਵੀ ਨਹੀ ਰਿਹਾ, ਬਸ ਤੇਰੀਆਂ ਤਸਵੀਰਾਂ ਵੇਖਦਾ ਰਹਿ ਗਿਆ ,
ਤੂੰ ਫੇਸਬੁੱਕ ਤੇ ਮੈਨੂੰ block ਕੀਤਾ , ਮੈਂ twitter ਤੇ ਤੇਰੇ ਪਿੱਛੇ ਪੈ ਗਿਆ ।

ਦੀਵਾਨਾ ਹਾਂ ਮੈਂ ਤੇਰਾ ਕੁੜੀਏ ਕਦੇ ਮਾਰਦਾ ਨਹੀ ਹਾਂ ਗੱਪ ,
ਤੇਰੀ ਸੋਹਣੀ ਸੂਰਤ ਨੇ ਮੇਰੇ ਦਿਲ ਅੰਦਰ ਪਾ ਦੀਤੀ ਹੈ ਖੱਪ ,
ਤੇਰਾ ਇਕ ਇਕ ignore ਮੈਂ ਦਿਲ ਤੇ ਪੱਥਰ ਰੱਖ ਕੇ ਸਹਿ ਗਿਆ,
ਤੂੰ ਫੇਸਬੁੱਕ ਤੇ ਮੈਨੂੰ block ਕੀਤਾ , ਮੈਂ twitter ਤੇ ਤੇਰੇ ਪਿੱਛੇ ਪੈ ਗਿਆ ।

ਤੇਰੇ ਨਾਲ ਮੈਂ ਗੱਲ ਕਰਨਾ ਚਾਵਾਂ , ਪਰ ਅੜਦਾ ਹਾਂ ,
ਕਿਉ ਇਨਾਂ ਤੇਜ਼ ਧੜਕਦਾ, ਆਪਣੇ ਦਿਲ ਨਾਲ ਮੈਂ ਲੜਦਾ ਹਾਂ ,
ਤੇਰਾ ਸੋਹਣਾ ਮਨਮੋਹਣਾ ਮੁੱਖੜਾ ਮੇਰੇ ਦਿਲ ਦਾ ਚੈਨ ਲੈ ਗਿਆ,
ਤੂੰ ਫੇਸਬੁੱਕ ਤੇ ਮੈਨੂੰ block ਕੀਤਾ , ਮੈਂ twitter ਤੇ ਤੇਰੇ ਪਿੱਛੇ ਪੈ ਗਿਆ ।

ਜੋ ਮਨ ਆਏ ਕਰਦਾ ਸੀ , ਸੀ ਪੂਰਾ ਆਜ਼ਾਦ ਮੈਂ ,
ਪਰ ਤੇਰਾ ਖਿਆਲ ਜਦੋਂ ਆਏਆ , ਹੋ ਗਿਆ ਬਰਬਾਦ ਮੈਂ ,
ਜਦੋਂ ਤੇਰੀ ਯਾਦ ਆਈ ਬਸ laptop ਖੋਲ ਕੇ ਬਹਿ ਗਿਆ,
ਤੂੰ ਫੇਸਬੁੱਕ ਤੇ ਮੈਨੂੰ block ਕੀਤਾ , ਮੈਂ twitter ਤੇ ਤੇਰੇ ਪਿੱਛੇ ਪੈ ਗਿਆ ।

Tuesday 28 January 2014

ਸਿੱਖੋ

ਕਹਿੰਦੇ ਅੰਗ੍ਰੇਜ਼ਾਂ ਦੇ ਨਾਲ ਅਸੀ ਬਰਾਬਰੀ ਹੈ ਕਰਨੀ ,
ਕਿਵੇਂ ਬਣਾਉਣੀ ਦੁਨੀਆ ਤੇ ਪਹਿਚਾਣ ਤੁਸੀਂ ਸਿੱਖੋ ,
 ਕਹਿੰਦੇ ਅਮੇਰਿਕਾ ਤੋਂ ਵਧ ਅਸੀ ਤਰੱਕੀ ਕਰਨੀ ,
ਇਸਲਈ ਓਹਨਾਂ ਦੀ ਜ਼ੁਬਾਨ ਤੁਸੀਂ ਸਿੱਖੋਂ ।
ਮੈਂ ਕਹਿੰਦਾ ਹਾਂ ਬੋਲੀ , ਪੇਹਰਾਵਾ ਅਤੇ ਰਹਿਣ ਸਹਿਣ ਨਹੀ ,
ਤਰੱਕੀ ਕਰਨ ਲਈ ਓਹਨਾਂ ਦਾ ਇਮਾਨ ਤੁਸੀਂ ਸਿੱਖੋਂ ,
ਕਿਵੇਂ ਕੰਮ ਨੂੰ ਸਮਝਦੇ ਨੇ ਪੂਜਾ ਓਹ ,
ਕਿਵੇਂ ਕਰਦੇ ਨੇ ਕੰਮ ਲਾ ਕੇ ਜੀ- ਜਾਨ ਤੁਸੀਂ ਸਿੱਖੋਂ ।
ਕਿਵੇਂ ਰੱਖਦੇ ਨੇ ਹਿਸਾਬ ਓਹ ਇੱਕ - ਇੱਕ ਸਕਿੰਟ ਦਾ ,
ਕਿਵੇਂ ਸਮੇ ਨੂੰ ਸਮਝਦੇ ਓਹ ਸੁਲਤਾਨ ਤੁਸੀਂ ਸਿੱਖੋਂ ,
ਕੰਮਚੋਰੀ ਅਤੇ ਆਲਸ ਨੂੰ ਤਿਆਗ ਕੇ ,
ਕਿਵੇਂ ਬਣੀਦਾ ਹੈ ਆਦਮੀ ਮਹਾਨ ਤੁਸੀਂ ਸਿੱਖੋਂ ।
ਕਿਰਤ ਕਰੋ ਦੋਸਤੋ ਨਾ ਬਣਾਓ ਬਹਾਨੇ ,
ਕਿਵੇਂ ਅਮੀਰ ਬਣੇ ਚੀਨ , ਕੋਰੀਆ ਤੇ ਜਾਪਾਨ ਤੁਸੀਂ ਸਿੱਖੋਂ ,
ਇਸੇ ਨਾਲ ਹੀ ਹੋਵੇਗੀ ਤਰੱਕੀ ਦੇਸ ਦੀ ,
ਨਾਲੇ ਵਿਰਸੇ ਤੇ ਕਿਵੇਂ ਕਰੀਦਾ ਹੈ ਮਾਣ ਤੁਸੀਂ ਸਿੱਖੋਂ ।

Saturday 18 January 2014

ਨਾ ਹਰਸਿਮਰਨ ਆਪਣੇ ਮਨ ਦੀ ਸੁਣ ।

 ਜੇ ਸੁਣੀ ਏਹਦੀ, ਤੂੰ ਪਏਗਾ ਗਲਤ ਰਾਹ ,
ਵੇਅਰਥ ਜਾਣ ਗੇ , ਫੇਰ ਤੇਰੇ ਇਹ ਸਾਹ ,
ਕਹੇਗਾ ਤੈਨੂੰ ਇਹ ਹਮੇਸ਼ਾ ਗਲਤ ਕੰਮ ਕਰਨ ਨੂੰ ,
ਨਾ ਗੱਲ ਸੁਣ ਏਹਦੀ , ਜਾ ਵਲ੍ਹ ਗੁਰੂ ਦੀ ਸ਼ਰਨ ਨੂੰ ,
ਪ੍ਰਣ ਕਰ ਇਹ , ਪ੍ਰਣ ਕਰ ਹੁਣ ,
 ਨਾ ਹਰਸਿਮਰਨ ਆਪਣੇ ਮਨ ਦੀ ਸੁਣ ।

ਹਰਸਿਮਰਨ ਦੇ ਮਨ ਵਿਚ ਨੇ ਪੰਜ ਦੈਂਤ ਵਸਦੇ ,
ਕਰਦੇ ਨੇ ਰਾਜ , ਖੇਡਦੇ ਤੇ ਹਸਦੇ ,
ਇਹਨਾਂ ਨਾਲ ਹੈ ਮਨੁੱਖ ਦੀ ਸਭ ਤੋਂ ਵੱਡੀ ਲੜ੍ਹਾਈ ,
ਸਾਫ਼ ਹੈ ਰਸਤਾ ਜੇ ਕਰ ਲਈ  ਇਹਨਾਂ ਤੇ ਚੜ੍ਹਾਈ ,
ਕੱਡ ਇਹਨਾਂ ਨੂੰ ਬਾਹਰ , ਇਹ ਨਾਲ ਲੈਕੇ ਜਾਣਗੇ ਸਾਰੇ ਔਗੁਣ ,
ਨਾ ਹਰਸਿਮਰਨ ਆਪਣੇ ਮਨ ਦੀ ਸੁਣ ।

ਤੂੰ ਦਿੱਤਾ ਨਹੀ ਸਾਨੂੰ ਭਾਅ ।

ਹਰ ਸਵੇਰ ਹੁੰਦਾ ਹੈ ਤੈਨੂੰ ਵੇਖਣ ਦਾ ਚਾਅ, ਜਿੰਦਗੀ ਕਰਤੀ ਤੇਰੇ ਨਾਂ ਮੈਂ ਤੂੰ ਦਿੱਤਾ ਨਹੀ ਸਾਨੂੰ ਭਾਅ ।
ਹਾਂ ਕਰ ਦਿੰਦੀ ਤੂੰ ਜੇ, ਤਾਂ ਸਾਨੂੰ ਆ ਜਾਂਦਾ ਆਨੰਦ , ਪਰ ਤੂੰ ਤਾਂ ਸਾਡੇ ਤੇਰੇ ਤਕ ਪਹੁੰਚਣ ਦੇ, ਸਾਰੇ ਰਸਤੇ ਕਰਤੇ ਬੰਦ , ਸਚ ਆਖ ਰਿਹਾਂ ਹਾਂ ਕੁੜੀਏ , ਤੂੰ ਮੇਰੀ ਮਨ ਪਸੰਦ, ਦਿੱਤਾ ਨਹੀ ਤੂੰ ਸਾਨੂੰ ਆਪਣੇ ਦਿਲ ਤਕ ਦਾ ਰਾਹ , ਜਿੰਦਗੀ ਕਰਤੀ ਤੇਰੇ ਨਾਂ ਮੈਂ ਤੂੰ ਦਿੱਤਾ ਨਹੀ ਸਾਨੂੰ ਭਾਅ ।
ਦੁਨੀਆ ਭੁਲ ਜਾਂਦੀ ਹੈ ਜਦੋਂ ਵੀ ਤੈਨੂੰ ਤੱਕਾਂ , ਮਿਨ੍ਹਤਾਂ ਕਰਦਾ ਰਹਿੰਦਾ ਹਾਂ ਤੇਰੇ ਸਾਮ੍ਹਣੇ ਮੈਂ ਲੱਖਾਂ , ਕਹਿੰਦੀ ਰਹਿ ਮੈਥੋਂ ਦੂਰ ਇਹ ਤਾਂ ਹੈ ਧੱਕਾ , ਤੇਰੇ ਲਈ ਮੈਂ ਸ਼ਰਮ ਹਯਾ ਸਾਰੀ ਦਿੱਤੀ ਗਵਾ , ਜਿੰਦਗੀ ਕਰਤੀ ਤੇਰੇ ਨਾਂ ਮੈਂ ਤੂੰ ਦਿੱਤਾ ਨਹੀ ਸਾਨੂੰ ਭਾਅ ।
ਤੇਰੇ ਕਾਰਣ ਮੈਂ ਕਰ ਨਹੀ ਪਾਂਦਾ ਸਾਰੇ ਦਿਨ ਪੜ੍ਹਾਈ , ਤੈਨੂੰ ਭੁੱਲ੍ਹਣ ਲਈ ਕਰਦਾ ਹਾਂ ਮੈਂ ਆਪਣੇ ਦਿਲ ਨਾਲ ਲੜ੍ਹਾਈ , ਵੇਖ ਤੇਰੇ ਕਾਰਣ ਕਿਥੇ ਰੁਲਦਾ ਪਿਆ ਹੈ ਜਿਸ ਦੀ ਹੁੰਦੀ ਸੀ ਚੜ੍ਹਾਈ , ਪਾ ਦਿੱਤਾ ਹੈ ਤੂੰ ਸਾਡੇ ਦਿਲ ਅੰਦਰ ਗਾਹ ,
ਜਿੰਦਗੀ ਕਰਤੀ ਤੇਰੇ ਨਾਂ ਮੈਂ ਤੂੰ ਦਿੱਤਾ ਨਹੀ ਸਾਨੂੰ ਭਾਅ ।

Tuesday 14 January 2014

ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ

 ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ,
ਤੈਨੂੰ whatever ਕਹਿਣੋਂ ਨੀ ਵੇਹਲ ਮਿਲਦੀ ,
ਅਸੀਂ facebook ਵੀ ਪੰਜਾਬੀ ਵਿਚ ਚਲਾਉਂਦੇ ਹਾਂ ।

ਅੱਜ ਕਲ ਦੀ ਨੌਜਵਾਨ ਪੀੜ੍ਹੀ ਨੂੰ ਕਿਹੜਾ ਚੜ੍ਹ ਗਿਆ ਹੈ ਬੁਖਾਰ,
ਇੰਝ ਜਾਪਦਾ ਜਿਵੇਂ ਬੈਠਿਆ ਮੈਂ ਵਿਚ ਯੂ ਪੀ , ਐਮ ਪੀ ਯਾਂ ਬਿਹਾਰ ,
ਗੌਰ ਨਾਲ ਗੱਲ ਸੁਣੋ ਯਾਰੋ ਗੱਲ ਅਸਾਂ ਸਚ ਸੁਣਾਉਂਦੇ ਹਾਂ ,
 ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ,

ਮਾਂ ਬੋਲੀ ਹੀ ਹੁੰਦੀ ਹੈ ਬੰਦੇ ਦੀ ਪਛਾਣ,
ਹਰਸਿਮਰਨ ਨੂੰ ਤਾਂ ਆਪਣੀ ਮਾਂ ਬੋਲੀ ਤੇ ਹੈ ਬੜਾ ਮਾਣ,
ਹਰਸਿਮਰਨ ਦੀ ਨਜ਼ਰ ਨਾਲ ਵੇਖੋਂ ਯਾਰੋ ਕਿਵੇਂ ਮਾਂ ਬੋਲੀ ਨੂੰ ਜਾਈ ਅਸੀਂ ਭੁਲਾਓੰਦੇ ਹਾਂ ,
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

ਇਸ ਮਾਂ ਬੋਲੀ ਦਾ ਮੁੱਲ ਹਾਲੇ ਤਕ ਨਹੀ ਤੂੰ ਪਛਾਣਿਆ,
ਕਿਉਂਕਿ ਗੁਰਬਾਣੀ ਪੜ੍ਹਨ ਦਾ ਆਨੰਦ ਹਾਲੇ ਤਕ ਨਹੀ ਤੂੰ ਮਾਣਿਆ,
ਰੱਬ ਵੀ ਦੀਵਾਨਾ ਹੋ ਜਾਂਦਾ ਜਦੋਂ ਇਸ ਵਿਚ ਸਿਫਤਾਂ ਓਹਦੀਆਂ ਗਾਓਂਦੇ ਹਾਂ ,
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

ਜਦੋਂ ਸੂਫੀਆਂ ਨੇ ਬਿਆਨ ਕੀਤੀ ਸੀ ਇਸ ਦੁਨੀਆ ਦੀ ਸਚਾਈ ,
ਹਰ ਕੋਈ ਜਾਨ ਗਿਆ ਸੀ ਓਹਨਾਂ ਦੀ ਸੋਚ ਦੀ ਡੂੰਗਾਈ,
ਸ਼ੇਖ ਫਰੀਦ, ਸ਼ਾਹ ਹੁਸੈਨ , ਬੁੱਲ੍ਹੇ  ਸ਼ਾਹ  ਇਥੇ ਜੰਮੇ ,
ਏਵੇਂ ਹੀ ਫੇਰ ਇਸ ਨੂੰ ਫਕ਼ੀਰਾਂ  ਦੀ ਧਰਤੀ ਨਹੀ ਅਖਵਾਉਂਦੇ ਹਾਂ ,
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

ਇੱਕ ਬੰਦੇ ਨੇ ਮੈਨੂੰ ਪੁਛਿਆ ,
"ਪੰਜਾਬੀ ਬੋਲੀ ਜਾਂਦੀ ਹੈ ਬਾਸ ਵਿਚ ਕੁਛ ਪਿੰਡ ਪੰਜਾਬ ਦੇ ,
ਜੇ ਤੈਨੂੰ ਦਿਸਦਾ ਇਸਦਾ ਕੋਈ ਭਵਿੱਖ ਤਾਂ ਮੈਨੂੰ ਜਵਾਬ ਦੇ",
"ਕੀ ਯੂ ਕੇ , ਕੈਨੇਡਾ ਵਿਚ ਤੀਜੀ ਸਭ ਤੋਂ ਪ੍ਰਚਲਤ ਭਾਸ਼ਾ ਇਸ ਨੂੰ ਅਸੀਂ ਪੇਂਡੂ ਹੀ ਬਣਾਉਂਦੇ ਹਾਂ ?"
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

Thursday 2 January 2014

ਕਾਫ਼ੀ ਪੜੀ ਬੁਲ੍ਹੇ ਸ਼ਾਹ ਦੀ

 ਕਾਫ਼ੀ ਪੜੀ ਬੁਲ੍ਹੇ ਸ਼ਾਹ ਦੀ ਮੈਨੂੰ ਪਤਾ ਚਲੀ ਆਪਣੀ ਔਕਾਤ ,
ਓਹਦੇ ਵਾਂਗ ਲਿਖਣ ਦਾ ਹੁਨਰ ਸਤਿਗੁਰ ਮੈਨੂੰ ਦੇਵੇ ਖੈਰਾਤ ,
ਪਹਿਲੀ ਵਾਰੀ ਜਦੋਂ ਮੈਂ ਓਹਦੀ ਕਿਤਾਬ ਦੇ ਅੰਦਰ ਮਾਰੀ ਝਾਤ ,
ਇੱਕ ਕਾਫ਼ੀ ਪੜ ਕੇ ਸਮਝ ਗਿਆ, ਇਸ ਬੰਦੇ ਵਿਚ ਹੈ ਕੋਈ ਖਾਸ ਬਾਤ ।

ਕਾਫੀਆਂ ਪੜ ਕੇ ਓਹਦੀ ਮੈਂ ਨਿਮਰਤਾ ਬਾਰੇ  ਗਿਆ ਜਾਣ,
ਜਾਤ ਮਜ਼ਹਬ ਦੇ ਨਾਂ ਤੇ ਓਹਨੇ ਕਦੇ ਨੀ ਕਿੱਤਾ ਮਾਣ,
ਆਖਦਾ ,"ਕੌਣ ਹਾਂ ਮੈਂ ਬੁਲ੍ਹਾ ? ਮੈਂ ਤਾਂ ਹਾਂ ਅਣਜਾਣ,
ਖੁਦਾ ਦਾ ਬਣਾਇਆ ਮੈਂ ਇੱਕ ਆਮ ਇਨਸਾਨ "।

ਆਖਦਾ ," ਨਹੀ ਕਦੇ ਮੈਂ ਹੱਜ ਅਤੇ ਤੀਰਥ ਜਾਵਣਾ ,
ਘਰ ਬੈਠੇ ਹੀ ਮੈਂ ਹਰਿ ਦਾ ਨਾਮ ਧਿਆਵਣਾ,
ਸੱਚੇ ਮਨ ਨਾਲ ਮੈਂ ਹਰਿ ਦੇ ਗੁਣ ਗਾਵਣਾ,
ਸੱਚੇ ਇਸ਼ਕ਼ ਨਾਲ ਮੈਂ ਆਪਣਾ ਸ਼ਹੁੰ ਪਾਵਣਾ ।"

ਹਰਿ ਨੂੰ ਮਿਲਣ ਦੀ ਸੀ ਓਸ ਵਿਚ ਬਹੁਤ ਚਾਅ,
ਪਰ ਸ਼ਰ੍ਹਾਂ ਨੂੰ ਓਹਨੇ ਬਿਲਕੁਲ ਨਹੀ ਦਿਤਾ ਭਾਅ,
ਕਾਫ਼ੀ ਓਹਦੀ ਪੜ ਕੇ ਮੇਰੇ ਮੂੰਹ ਚੋ ਨਿਕਲਦਾ ਹੈ ,"ਵਾਹ "
ਸਾਹਮਣੇ ਮੇਰੇ ਜੇ ਓਹ ਆ ਜਾਵੇ ਤਾਂ ਮੈਂ ਆਪਣਾ ਸੀਸ ਦਿਆ ਝੁਕਾ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...