Thursday 27 February 2014

ਜੋ ਗੁਰੂਆਂ ਨੇ ਵਾਰ ਵਾਰ ਸਮਝਾਇਆ ਸੀ ।

ਥਾਂ ਨਹੀ ਸੀ ਜਿਸਦੀ ਸਿਖ ਧਰਮ ਵਿਚ ,
ਜਾਤ- ਪਾਤ ਨੂੰ ਇਹ ਵਾਪਸ ਲਿਆਈ ਜਾਂਦੇ ,
ਸਿੰਘ ਅਤੇ ਕੌਰ ਹਟਾ ਕੇ ,
ਨਾਂ ਦੇ ਨਾਲ ਗੋਤ ਲਿਖਾਈ ਜਾਂਦੇ ।
ਜਾਤ ਪਾਤ ਖਤਮ ਕਰਨ ਲਈ ਹੀ ਤਾਂ ਖਾਲਸਾ ਪੰਥ ਬਣਾਇਆ ਸੀ ,
ਭੁੱਲ ਰਹੇ ਅੱਜ ਸਿਖ ਓਹ ਸਭ ਕੁਝ , ਜੋ ਗੁਰੂਆਂ ਨੇ ਵਾਰ ਵਾਰ ਸਮਝਾਇਆ ਸੀ ।

ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ,
ਝੂਠੇ ਬਾਬਿਆ ਕੋਲ ਇਹ ਜਾ ਰਹੇ ,
ਕੱਡਿਆ ਸੀ ਜਿਸ ਤੋਂ ਬਾਹਰ ਗੁਰੂਆਂ ਨੇ ,
ਵਹਿਮਾਂ ਦੇ ਜਾਲੇ ਵਿਚ ਇਹ ਮੁੜ ਆ ਰਹੇ ।
ਸਹੀ ਰਾਹ ਵਖਾਉਣ ਲਈ ਹੀ ਤਾਂ ਗੁਰੂ ਗ੍ਰੰਥ ਰਚਾਇਆ ਸੀ ,
ਭੁੱਲ ਰਹੇ ਅੱਜ ਸਿਖ ਓਹ ਸਭ ਕੁਝ , ਜੋ ਗੁਰੂਆਂ ਨੇ ਵਾਰ ਵਾਰ ਸਮਝਾਇਆ ਸੀ ।

ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਚ ਫੱਸ ਰਹੇ ,
ਖਿਆਲ ਨਹੀ ਰਿਹਾ ਇਹਨਾਂ ਨੂੰ  ਕੋਈ ਰਬ ਦਾ ,
ਭੈੜੇ ਫੈਸ਼ਨ ਵਿਚ ਇਹ ਆ ਰਹੇ ,
ਸਾਬਤ ਸੂਰਤ ਤਾਂ ਹੈ ਔਖਾ ਲੱਭਦਾ ।
ਰਬ ਦਾ ਆਦਰ ਕਰਨ ਲਈ ਹੀ ਤਾਂ ਸਿਖੀ ਸਰੂਪ ਸਜਾਇਆ ਸੀ ,
ਭੁੱਲ ਰਹੇ ਅੱਜ ਸਿਖ ਓਹ ਸਭ ਕੁਝ , ਜੋ ਗੁਰੂਆਂ ਨੇ ਵਾਰ ਵਾਰ ਸਮਝਾਇਆ ਸੀ ।

ਭਰੂਣ ਹੱਤਿਆ ਦੇ ਮਾਮਲੇ ਦੇ ਵਿਚ ,
ਸਭ ਤੋਂ ਅੱਗੇ ਹੈ ਪੰਜਾਬ ਹੀ ,
ਕਿੰਨੇ ਪਾਪ ਇਹ ਖੱਟ ਰਹੇ ,
ਕਰ ਸਕਦੇ ਇਹ ਇਹਨਾਂ ਦਾ ਹਿਸਾਬ ਨਹੀ ,
ਜਦਕੀ ਗੁਰੂਆਂ ਨੇ ਤਾਂ ਇਸਤਰੀ - ਮਰਦਾਂ ਨੂੰ ਇੱਕੋ ਦਰਜਾ ਦਵਾਇਆ ਸੀ ,
ਭੁੱਲ ਰਹੇ ਅੱਜ ਸਿਖ ਓਹ ਸਭ ਕੁਝ , ਜੋ ਗੁਰੂਆਂ ਨੇ ਵਾਰ ਵਾਰ ਸਮਝਾਇਆ ਸੀ ।

ਨਸ਼ਿਆਂ ਦੇ ਵਿਚ ਇਹ ਆ ਕੇ ,
ਜੀਵਨ ਕਰ ਰਹੇ ਇਹ ਬਰਬਾਦ ਹੀ ,
ਇੱਜ਼ਤ ਨਹੀ ਕਰਦੇ ਇਹ ਮਾਂ - ਪਿਆਂ ਦੀ ,
ਰਬ ਦੀ ਕਿਵੇਂ ਆਵੇਗੀ ਇਹਨਾਂ ਨੂੰ ਯਾਦ ਨੀ ,
ਜਦਕੀ ਗੁਰੂਆਂ ਨੇ ਤਾਂ ਨਸ਼ਿਆਂ ਦੇ ਖਿਲਾਫ਼ ਇਨਾਂ ਪ੍ਰਚਾਰ ਕਰਾਇਆ ਸੀ ,
ਭੁੱਲ ਰਹੇ ਅੱਜ ਸਿਖ ਓਹ ਸਭ ਕੁਝ , ਜੋ ਗੁਰੂਆਂ ਨੇ ਵਾਰ ਵਾਰ ਸਮਝਾਇਆ ਸੀ ।

Wednesday 12 February 2014

ਚੈਨ ਲੈ ਗਈ

 ਪਹਿਲੀ ਵਾਰੀ ਜਦੋਂ ਵੇਖਿਆ ਤੁਹਾਡੀ ਪਰਝਾਈ ਨੂੰ ,
ਦੀਵਾਨਾ ਕਰ ਗਈ ਓਹ ਤੁਹਾਡੇ ਬਾਈ ਨੂੰ,
ਬਚੀ ਹੋਈ ਕਸਰ ਹੋ ਗਈ ਫੈਸਬੂਕ ਤੇ ਪੂਰੀ ,
ਹੁਣ ਓਹਦੀ ਸੂਰਤ ਵੇਖਣੀ ਹੋ ਗਈ ਜ਼ਰੂਰੀ ,
ਸਉਣ ਲਈ ਓਹ ਸਾਡੇ ਰੈਣ ਲੈ ਗਈ ,
ਓਹ ਸਾਲੀ ਦੀ ਭੈਣ ਚੈਨ ਲੈ ਗਈ ।

ਰਹੀ ਨਾ ਸ਼ਾਂਤੀ ਕੋਈ ਦਿਲ ਅੰਦਰ ,
ਓਹ ਸਾਲੀ ਦੀ ਭੈਣ ਚੈਨ ਲੈ ਗਈ ।

ਸਾਡੇ ਦਿਲ ਦਾ ਓਹ ਅਰਮਾਨ ਬਣ ਗਈ ,
ਕਿਸਮਤ ਦਾ ਸਾਡੇ ਤੇ ਇਹਸਾਨ ਬਣ ਗਈ ,
ਖੁਸ਼ੀ ਅਤੇ ਉਦਾਸੀ ਦਾ ਓਹ ਕਾਰਨ ਬਣ ਗਈ ,
ਬਾਕੀ ਇੱਕ ਇੱਕ ਕੁੜੀ ਸਧਾਰਨ ਬਣ ਗਈ ,
ਬਾਕੀ ਦੁਨੀਆ ਵੇਖਣ ਲਈ ਸਾਡੇ ਨੈਨ ਲੈ ਗਈ ,
ਓਹ ਸਾਲੀ ਦੀ ਭੈਣ ਚੈਨ ਲੈ ਗਈ ।

ਰਹੀ ਨਾ ਸ਼ਾਂਤੀ ਕੋਈ ਦਿਲ ਅੰਦਰ ,
ਓਹ ਸਾਲੀ ਦੀ ਭੈਣ ਚੈਨ ਲੈ ਗਈ ।

ਓਹਦੇ ਕਾਰਨ ਮੇਰੀ ਜਗ ਤੇ ਇੱਜ਼ਤ ਨਾ ਰਹੀ ,
ਭੁੱਲ ਗਿਆ ਮੈਂ ਕੀ ਗਲਤ ਕੀ ਸਹੀ ,
ਓਹਨੂੰ ਵੇਖ ਕੇ ਹੀ ਸ਼ੁਰੂ ਹੁੰਦਾ ਮੇਰਾ ਦਿਨ,
ਖਤਮ ਨਹੀ ਹੁੰਦਾ ਓਹਨੂੰ ਵੇਖੇ ਬਿਨ ,
ਸਾਡੇ ਅੰਦਰ ਦਾ ਜੈਂਟਲ-ਮੈਨ ਲੈ ਗਈ ,
ਓਹ ਸਾਲੀ ਦੀ ਭੈਣ ਚੈਨ ਲੈ ਗਈ ।

ਰਹੀ ਨਾ ਸ਼ਾਂਤੀ ਕੋਈ ਦਿਲ ਅੰਦਰ ,
ਓਹ ਸਾਲੀ ਦੀ ਭੈਣ ਚੈਨ ਲੈ ਗਈ ।

Sunday 9 February 2014

ਸਿਆਣੇ

ਕਲ ਨੈਟ ਤੇ ਸਮਾਂ ਕਟਦੇ ਹੋਏ
ਮੈਨੂੰ ਮਿਲਿਆ ਇਕ ਮੂਰਖ ਅਤੇ ਅਨਪੜ੍ਹ ਬੰਦਾ ,
ਆਖਦਾ ਵਿਗਿਆਨ ਹੀ ਹੈ ਸਭ ਕੁਝ
ਰਬ ਨੂੰ ਨਹੀ ਸੀ ਮੰਨਦਾ ।
ਇਹ ਦੁਨੀਆ , ਵਿਗਿਆਨ , ਮਨੁੱਖ  , ਜੀਵ ਜੰਤੂ
ਸਭ ਕੁਝ ਰਬ ਦਾ ਹੀ ਤਾਂ ਹੈ ਉਸਾਰਿਆ ,
ਅਜਿਹੇ ਲੋਕ ਨੇ ਸਾਰੀ ਦੁਨੀਆ ਤੋਂ ਝੱਲੇ ,
ਸਿਆਣੇ ਓਹੀ ਜਿਨ੍ਹਾਂ ਨੇ ਰਬ ਨੂੰ ਨਹੀ ਵਿਸਾਰਿਆ ।

Wednesday 5 February 2014

ਪੰਜਾਬੀ

ਸਾਡੀ ਸ਼ਾਨ ਪੰਜਾਬੀ , ਪਹਿਚਾਣ ਪੰਜਾਬੀ , ਮਾਣ ਪੰਜਾਬੀ ,
ਦੁਨੀਆ ਦੀ ਸਭ ਤੋਂ ਮਿੱਠੀ ਜ਼ੁਬਾਨ ਪੰਜਾਬੀ ।
ਪੰਜਾਬੀ ਵਿਚ ਹੀ ਤਾਂ ਗੁਰੂਆਂ ਨੇ ਰਚੀ ਬਾਣੀ,
ਇਸ ਵਿਚ ਹੀ ਤਾਂ ਲੋਕਾਂ ਨੇ ਸੀ ਭਜਨ ਬੰਦਗੀ ਦੀ ਕੀਮਤ ਜਾਣੀ।
ਇਸ ਵਿਚ ਹੀ ਲਿਖਦੇ ਨੇ ਵੱਡੇ ਵੱਡੇ ਸੂਫ਼ੀ ਫ਼ਕ਼ੀਰ,
ਸਾਹਿਤ ਪੱਖੋਂ ਤਾਂ ਹੈ ਪੰਜਾਬੀ ਸਾਰੀਆਂ ਭਾਸ਼ਾਵਾਂ ਤੋਂ ਅਮੀਰ ।
ਪਰ ਫੇਰ ਵੀ ਇਨੀ ਮਾੜ੍ਹੀ ਹਾਲਤ ਹੈ ਤੇਰਿਆਂ ਵੀਚਾਰਾਂ ਦੀ ,
ਸਮਝਦਾ ਪੰਜਾਬੀ ਭਾਸ਼ਾ ਅਨਪੜ੍ਹ ਅਤੇ ਗਵਾਰਾਂ ਦੀ ।
ਦਸ ਇਸਦੇ ਬਾਰੇ ਤੂੰ ਆਪਣੇ ਬੱਚਿਆਂ ਨੂੰ ,
ਇਨੀ ਵੀ ਸਮਝ ਨਹੀ ਤੈਨੂੰ ਅਕਲ ਦਿਆ ਕੱਚਿਆ ਨੂੰ ।
ਜ਼ਰਾ ਗੌਰ ਨਾਲ ਵੇਖ ਅੱਜ ਕਲ ਦੇ ਪੰਜਾਬੀਆਂ ਦਾ ਹਾਲ ,
ਮੈਂ ਤਾਂ ਕਦੇ ਨਹੀ ਵੇਖੇ ਪੰਜਾਬੀ ਵਿਚ ਬੋਲਦੇ ਤੇਰੇ ਬਾਲ ।
ਹਰਸਿਮਰਨ ਵਾਂਗ ਕਰੋ ਪੰਜਾਬੀ ਹੋਣ ਤੇ ਮਾਣ ,
ਜੇ ਦੁਨੀਆ ਵਿਚ ਹੈ ਕਾਇਮ ਰੱਖਣੀ ਆਪਣੀ ਇਹ ਪਹਿਚਾਣ ।

ਕਿਉਂ ਤੂੰ ਓਹਨੂੰ ਰਿਹਾ ਮਨੋਂ ਵਿਸਾਰ ?

 ਦਸ ਤੂੰ ਇੱਥੇ ਆ ਕੇ ਕੀ ਖੱਟਿਆ,
ਤੂੰ ਜ਼ਿੰਦਗੀ ਬਰਬਾਦ ਕਰਨੋਂ ਨਹੀ ਹੱਟਿਆ,
ਬਿਨ ਜਪੇ ਹਰਿ ਦਾ ਨਾਮ , ਤੇਰਾ ਜੀਵਨ ਏਵੇਂ ਗਿਆ ਬੇਕਾਰ ,
ਜਿਨ੍ਹੇ ਦਿੱਤਾ ਤੈਨੂੰ ਇਹ ਸਭ ਕੁਝ , ਕਿਉਂ ਤੂੰ ਓਹਨੂੰ ਰਿਹਾ ਮਨੋਂ ਵਿਸਾਰ ?

ਧਨ ਦੌਲਤ ਪੈਸਾ ਜੋ ਤੂੰ ਇਥੇ ਕਮਾਏਗਾ ,
ਹਰਿ ਦੇ ਦਰਬਾਰ ਵਿਚ ਤੇਰੇ ਕਮ ਨਹੀ ਆਏਗਾ ,
ਭਜਨ ਬੰਦਗੀ ਜਿਹੜਾ ਤੂੰ ਕੀਤੀ , ਓਹੀ ਕਮ ਆਏਗੀ ਵਿਚ ਦਰਬਾਰ ,
ਜਿਨ੍ਹੇ ਦਿੱਤਾ ਤੈਨੂੰ ਇਹ ਸਭ ਕੁਝ , ਕਿਉਂ ਤੂੰ ਓਹਨੂੰ ਰਿਹਾ ਮਨੋਂ ਵਿਸਾਰ ?

ਚੁਰਾਸੀ ਲੱਖ ਜੂਨਾਂ ਬਾਅਦ ਤੈਨੂੰ ਮਿਲਿਆ ਇਹ ਜਨਮ ਅਨੋਖਾ ,
ਹਰਿ ਨੂੰ ਮਿਲਣ ਦਾ ਇਹ ਤੇਰਾ ਮੌਕਾ ,
ਕਰ ਸੱਚੀ ਇਬਾਦਤ ਯਾਰਾਂ , ਆਉਣਾ ਨਹੀ ਪਵੇਗਾ ਫੇਰ ਇਥੇ ਵਾਰ ਵਾਰ ,
ਜਿਨ੍ਹੇ ਦਿੱਤਾ ਤੈਨੂੰ ਇਹ ਸਭ ਕੁਝ , ਕਿਉਂ ਤੂੰ ਓਹਨੂੰ ਰਿਹਾ ਮਨੋਂ ਵਿਸਾਰ ?

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...