Friday 21 March 2014

ਜਿਹੜੇ ਕਰਦੇ ਆਪਣੀ ਮਾਂ ਬੋਲੀ ਤੇ ਮਾਣ

ਸਾਂਭ ਕੇ ਰੱਖਦੇ ਜਿਹੜੇ ਆਪਣੀ ਪਛਾਣ ,
ਕਰਦੇ ਮਾਂ ਬੋਲੀ ਦੀ ਸੇਵਾ ਲਾ ਕੇ ਜੀ ਜਾਨ,
ਕਰਾਂ ਓਹਨਾਂ ਸਭ ਨੂੰ ਸਜਦਾ ,
ਜਿਹੜੇ ਕਰਦੇ ਆਪਣੀ ਮਾਂ ਬੋਲੀ ਤੇ ਮਾਣ ।

ਜਿਹੜੇ ਕਰਦੇ ਆਪਣੀ ਮਾਂ ਬੋਲੀ ਦਾ ਸਤਕਾਰ ,
ਜਿਹੜੇ ਕਰਦੇ ਆਪਣੀ ਮਾਂ ਬੋਲੀ ਨਾਲ ਪਿਆਰ,
ਕਰਾਂ ਮੈਂ ਓਹਨਾਂ ਸਭ ਨੂੰ ਪ੍ਰਣਾਮ,
ਕਰਾਂ ਓਹਨਾਂ ਦੀ ਜੈ - ਜੈਕਾਰ ।

ਟਹੌਰ ਨਾਲ ਗੱਲ ਕਰਦੇ ਜਿਹੜੇ ਆਪਣੀ ਮਾਤ ਭਾਸ਼ਾ ਵਿਚ ,
ਹੋਵੇਗਾ ਮਾਂ ਬੋਲੀ ਦਾ ਪ੍ਰਚਾਰ - ਇਸ ਆਸ਼ਾ ਵਿਚ ,
ਪਰ ਵੇਖ ਕੇ ਅੱਜ ਕਲ ਦੇ ਪੰਜਾਬੀਆਂ ਦਾ ਹਾਲ ,
ਪੈ ਜਾਂਦਾ ਹੈ ਹਰਸਿਮਰਨ ਨਿਰਾਸ਼ਾ ਵਿਚ ।

ਇੱਕ ਗੱਲ ਮੈਂ ਤੈਨੂੰ ਸਾਫ਼ ਸਾਫ਼ ਕਹਾਂ - ਭਾਵੇਂ ਤੂੰ ਮੰਨ ਜਾਂ ਸੜ੍ਹ,
ਇੱਕ ਗੱਲ ਮੈਂ ਤੈਨੂੰ ਸਾਫ਼ ਸਾਫ਼ ਕਹਾਂ - ਭਾਵੇਂ ਤੂੰ ਮੰਨ ਜਾਂ ਲੜ੍ਹ,
ਜਿੰਨਾਂ ਮਰਜੀ ਤੂੰ ਵਿਦਵਾਨੀ ਹੋਵੇ ,
ਪਰ ਜੇ ਆਉਂਦੀ ਨਹੀ ਮਾਂ ਬੋਲੀ - ਤਾਂ ਤੂੰ ਹੈ ਅਨਪੜ੍ਹ ।

Sunday 16 March 2014

ਤਰਸ ਆ ਰਿਹਾ ਹੈ ਮੈਨੂੰ

ਮਨ ਨੂੰ ਸੁਖੀ ਕਰਨ ਵਾਲੀ ਓਹ ਹਰਿਆਲੀ ਕਿੱਥੇ  ਗਈ,
ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਮਨੁੱਖ ਦੇ ਲਈ ,
ਤੇਰਾ ਤਾਂ ਗੁਜ਼ਾਰਾ ਹੋ ਜਾਵੇਗਾ ਪਰ ਕਿਵੇਂ ਜਰੇਗਾ ਪੁੱਤ ਤੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਜਿਸ ਤਰ੍ਹਾਂ ਹੋ ਰਿਹਾ ਹੈ ਬਰਬਾਦ ਅਣਮੁੱਲਾ ਪਾਣੀ ,
ਲਗਦਾ ਹੈ ਇਹ ਦੁਨੀਆ ਹੈ ਬਸ ਥੋੜੇ ਚਿਰ ਦੀ ਕਹਾਣੀ ,
ਬੇਸ਼ੱਕ ਪਾਉਣਗੀਆਂ ਬਹੁਤ ਸਾਰੀਆਂ  ਮੁਸੀਬਤਾਂ  ਓਹਨਾਂ ਨੂੰ  ਘੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਦਿਨ ਬ ਦਿਨ ਧਰਤੀ ਉੱਤੇ ਓਜ਼ੋਨ ਦੀ ਪਰਤ ਘਟ ਰਹੀ ਹੈ ,
ਪਰ ਫੇਰ ਵੀ ਇਹ ਦੁਨੀਆ ਇਸ ਕੰਮ ਵਿਚ ਯੋਗਦਾਨ ਦੇਣੋਂ ਨਹੀ ਹੱਟ ਰਹੀ ਹੈ ,
ਅਫਸੋਸ ਕਰ ਰਿਹਾ ਹੈ ਇਹ ਮਨ ਮੇਰਾ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਬਚੇਗੀ ਇਹ ਦੁਨੀਆ ਯਾ ਹੋ ਜਾਵੇਗਾ ਇਸ ਦਾ ਖਾਤਮਾ ,
ਪਰ ਹੋਵੇਗਾ ਓਹ ਹੀ ਜੋ ਚਾਹੇਗਾ ਪਰਮਾਤਮਾ ,
ਹੋਵੇਗਾ ਓਹੀ ਜੋ ਓਹ ਚਾਹੇਗਾ , ਭਾਵੇ ਦੁਨੀਆ ਲਾ ਲਵੇ ਜ਼ੋਰ ਬਥੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

Wednesday 5 March 2014

ਸੰਤਾਲੀ ਦੀ ਵੰਡ

 ਮੈਂ ਓਸ ਸਮੇ ਜ਼ਿੰਦਾ ਤਾਂ ਨਹੀ ਸੀ ,
ਮੈਂ ਉਸ ਸਮੇ ਦਾ ਅਨੁਭਵ ਵੀ ਨਹੀ ਕੀਤਾ ,
ਪਰ ਫੇਰ ਵੀ  ਉਸ ਸਮੇ ਦੀ ਯਾਦ ਮੈਨੂੰ ਸਤਾਉਂਦੀ ਹੈ ।
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਨਨਕਾਣਾ ਅਤੇ ਪੰਜਾ ਸਾਹਿਬ ਸਾਡੇ ਕੋਲ ਹੋਣੇ ਸੀ   ,
ਪੰਜ ਦੇ ਪੰਜ ਦਰਿਆ ਪੂਰੇ ਹੋਣੇ ਸੀ  ,
ਜਾਤ - ਪਾਤ , ਧਰਮ ਨੂੰ ਭੁੱਲ ਕੇ ਸਾਰੇ ਪੰਜਾਬ ਦੇ ਨਾਮ ਤੇ ਇੱਕ  ਹੋਣੇ ਸੀ  ।
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

 ਇਸ  ਵੰਡ ਦਾ ਕੋਈ ਲਾਭ ਹੋਇਆ , ਮੈਨੂੰ ਤਾਂ ਨਹੀ ਲਗਦਾ ,
ਮੈਨੂੰ ਤਾਂ ਲਗਦਾ ਹੈ  ਲੜ੍ਹਾਈਆਂ  ਲੜ੍ਹਨ  ਲਈ  ਸੀ ਇਹ ਵੰਡ ਕੀਤੀ ,
ਰੁੱਸਦਾ ਨਾ ਅਮਨ ਜੇ ਇਹ ਸਰਹੱਦ ਨਾ ਹੁੰਦੀ  ,
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਧਰਮ ਤਾਂ ਰਬ ਤਕ ਪਹੁੰਚਣ ਦਾ ਇਕ ਰਸਤਾ ਹੈ ,
ਲੋਕਾਂ ਨੂੰ ਵੰਡਣ ਲਈ ਧਰਮ ਨਹੀ ਸੀ ਬਣਾਏ,
ਛੱਡ ਹਰਸਿਮਰਨ ਕੀ ਪਤਾ ਤੈਨੂੰ ਇਹ ਭੈੜੀ ਰਾਜਨੀਤੀ  ਦਾ ,
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...