Friday 4 July 2014

ਲਗਾ ਤੂੰ ਰੁੱਖ

 ਮੰਨਿਆ ਪਸ਼ੂ ਪੰਛੀਆਂ ਦੀ ਨਹੀ ਤੈਨੂੰ ਕੋਈ ਪਰਵਾਹ ,
ਸਾਫ਼ ਕਰਕੇ ਜੰਗਲ ਤੂੰ ਬਣਾਉਣੇ ਦੂਰ ਤਕ ਦੇ ਰਾਹ ,
 ਮੰਨਿਆ ਹਰਿਆਲੀ ਵੇਖਣ ਦਾ ਨਹੀ ਤੈਨੂੰ ਕੋਈ ਚਾਅ,
ਚਾਹੁੰਦਾ ਪਰ ਜੇ ਤੂੰ ਖੁਦ ਦਾ ਸੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਕਹਿੰਦਾ ,"ਪੁੱਲ੍ਹ ਬਣਾਉਣ ਲਈ , ਸੜਕਾਂ ਚੌੜੀਆਂ ਕਰਨ ਲਈ ਚਾਹੀਦੀ ਹੈ ਥਾਂ ",
ਸਮਝ ਨਦਾਨਿਆ , ਅਣਮੁੱਲੀ ਹੈ , ਜਿਹੜੀ ਰੁੱਖ ਦਿੰਦੇ ਨੇ ਛਾਂ,
ਤਰਸਣਗੇ ਜਦ ਇਸਲਈ ਤੇਰੇ ਬੱਚੇ , ਲਾਉਣਗੇ ਓਹ ਤੇਰਾ ਨਾਂ ,
ਬਸ ਕਰ ਹੁਣ , ਨਹੀ ਤੇ ਬਾਚੋਂ ਪਛਤਾਵੇਗਾ ਤੂੰ ਮਨੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਹੋਇਆ ਪਿਆ ਹੈ ਤੇਰਾ ਅੱਜ ਹੀ ਮਾੜਾ ਹਾਲ ,
ਸੋਚ ਕਿਵੇਂ ਦਾ ਹੋਵੇਗਾ ਸਾਡਾ ਭਵਿੱਖਤ ਕਾਲ ,
ਕਿਵੇਂ ਜਰਨਗੇ ਇੰਨੀ ਗਰਮੀ ਤੇਰੇ ਪਿਆਰੇ ਬਾਲ ,
ਰੁੱਖਾਂ ਬਾਝੋਂ ਸਹਿਣਗੇ ਓਹ ਬਹੁਤ ਦੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਵਿਤਕਰਾ ਨਹੀ ਕਰਦੇ ਇਹ , ਦਿੰਦੇ ਸਭ ਨੂੰ ਛਾਵਾਂ,
ਖੁਲ੍ਹੀਆਂ ਰਖਦੇ ਇਹ , ਸਭ ਲਈ ਆਪਣੀਆਂ ਬਾਹਵਾਂ ,
ਇਹਨਾਂ ਅਣਗਿਣਤ ਗੁਣਾਂ ਕਾਰਣ ਮੈਂ ਇਹਨਾਂ ਦਾ ਲੱਖ ਲੱਖ ਸ਼ੁਕਰ ਮਨਾਵਾਂ ,
ਸਮਝੋ ਦੁਨੀਆ ਵਾਲਿੳ, ਰੁੱਖਾਂ ਦੀ ਲਗੀ ਹੈ ਧਰਤੀ ਨੂੰ ਬਹੁਤ ਭੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...