Wednesday 30 December 2015

ਰੁੱਖਾਂ ਵਿਚੋਂ ਝਲਕਦੀ ਰਬ ਦੀ ਵਡਿਆਈ

ਇਹਨਾਂ ਦੀ ਸਹਾਇਤਾ ਨਾਲ ਰੱਬ  ਨੇ ਧਰਤੀ ਸੁੰਦਰ ਬਣਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ  ਵਡਿਆਈ ।

ਬੇਅੰਤ ਅਪਾਰ ਨੇ ਇਹਨਾਂ ਦੇ ਸਾਡੇ ਤੇ ਉਪਕਾਰ,
ਇਹਨਾਂ ਦੀ ਕਿਰਪਾ ਨਾਲ ਸੁਖੀ ਵਸਦਾ ਇਹ ਸੰਸਾਰ ,
ਜੀਵਾਂ ਦੇ ਸਹਾਇਤਾ ਲਈ ਇਹ ਰਹਿੰਦੇ ਸਦਾ ਤਿਆਰ,
ਰੁੱਖਾਂ ਬਾਝੋਂ ਧਰਤੀ ਤੇ ਨਰਕ ਵਿਚ ਫ਼ਰਕ ਨਾ ਹੁੰਦਾ ਕਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ  ਵਡਿਆਈ ।


ਕਿਵੇਂ ਬਿਆਨ ਕਰਾਂ ਵੀਰੋਂ ਮੈਂ ਇਹਨਾਂ ਦੇ ੲਹਿਸਾਨ ,
ਇਹਨਾਂ ਬਾਝੋਂ ਸਾਡਾ ਨਾ ਹੁੰਦਾ ਕੋਈ ਨਾਂ ਨਿਸ਼ਾਨ ,
ਰਹਿੰਦੇ ਸਦਾ ਤਿਆਰ ਇਹ ਹੋਣ ਲਈ ਕੁਰਬਾਨ ,
ਕੁਰਬਾਨੀਆਂ ਦੇ ਕੇ ਇਹਨਾਂ ਨੇ ਮਨੁੱਖ ਦੀ ਤਰੱਕੀ ਕਰਵਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ  ਵਡਿਆਈ ।


ਜੇ ਅੱਜ ਮਨੁੱਖ ਰੁੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਪਛਾਣੇ ,
ਜੇ ਅੱਜ ਮਨੁੱਖ ਰੁੱਖਾਂ ਦੀ ਵਡਿਆਈ ਬਾਰੇ ਜਾਣੇ ,
ਜੇ ਅੱਜ ਮਨੁੱਖ ਰੁੱਖ ਲਗਾਉਣ ਵਿੱਚ ਅਨੰਦ ਮਾਣੇ ,
ਤਾਂ ਹੀ ਅਗਲੀਆਂ ਪੀੜ੍ਹੀਆਂ ਕਰਨਗੀਆਂ ਸੁਖ , ਚੈਨ ਤੇ ਆਰਾਮ ਦੀ ਕਮਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ ਵਡਿਆਈ ।




Wednesday 16 September 2015

ਤੇਰੇ ਵਾਰੇ ਸੋਚ ਕੇ

ਤੇਰੇ ਵਾਰੇ ਸੋਚ ਕੇ ਮੈਂ ਇੱਕ ਇੱਕ ਪਾਲ ਲੰਘਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।


ਜਦੋਂ ਆਪਣੀ ਮਿੱਠੀ ਆਵਾਜ਼ ਵਿਚ ਤੂੰ ਮੇਰੇ ਨਾਲ ਗੱਲ ਕਰਦੀ ,
ਮੇਰੇ ਸਾਰੇ ਦੁੱਖਾਂ ਤੇ ਮੁਸ਼ਕਿਲਾਂ ਨੂੰ ਤੂੰ ਹੱਲ ਕਰਦੀ ,
ਮਿੱਠੇ ਲਫਜ਼ ਵਰਤ ਕੇ ਮਨ ਨੂੰ ਆਪਣੇ ਵੱਲ ਕਰਦੀ ,
ਤੇਰੇ ਇਸੇ ਸੁਭਾਅ ਕਾਰਣ ਮੈਂ ਤੇਰਾ ਹੁੰਦੇ ਜਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।


ਮੇਰੀ ਜ਼ਿੰਦਗੀ ਬਣਾ ਦਿੱਤੀ ਤੂੰ ਆਪਣੇ ਵਰਗੀ ਖੂਬਸੂਰਤ ,
ਦਿਲ ਗੱਦ ਗੱਦ ਹੋ ਜਾਂਦਾ ਯਾਦ ਕਰਕੇ ਤੇਰੀ ਸੂਰਤ ,
ਤਾਹੀਓਂ ਹੈ ਹਰਸਿਮਰਨ ਨੂੰ ਤੇਰੀ ਬੜੀ ਜ਼ਰੂਰਤ,
ਜੇ ਤੂੰ ਆਵੇ ਮੇਰੇ ਕੋਲ , ਤਾਂ ਮੈਂ ਸਾਰੇ ਫਰਜ਼ ਨਿਭਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।


ਓਹ ਵੇਲਾ ਅਣਮੁੱਲਾ ਜਦੋਂ ਤੂੰ ਹੋਵੇ ਨੇੜੇ,
ਤੇਰੀ ਦੀਦ ਕਰਕੇ ਦੁੱਖ ਦਰਦ ਰਹਿੰਦੇ ਕਿਹੜੇ,
ਤੂੰ ਓਹ ਵਿਸ਼ੇ ਭੁਲਾਉਂਦੀ ਮੈਨੂੰ ਉਦਾਸ ਕਰਦੇ ਜਿਹੜੇ,
ਤੇਰੇ ਨਾਲ ਗੱਲ ਕਰਕੇ ਮੈਂ ਫਿੱਕਰਾਂ ਨੂੰ ਹਵਾ 'ਚ ਉਡਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।


ਹੁਣ ਸਾਫ਼ ਸਾਫ਼ ਕਹਿੰਦਾ ਹਾਂ ਕੀ ਤੈਨੂੰ ਪਿਆਰ ਕਰਦਾ ਮੈਂ ,
ਪਰ ਉਸ ਤੋਂ ਵੀ ਵੱਧ  ਤੇਰਾ ਦਿਲੋਂ ਸਤਕਾਰ ਕਰਦਾ ਮੈਂ ,
ਤੇਰੇ ਭਲੇ ਲਈ ਅਰਦਾਸ ਵਾਰ ਵਾਰ ਕਰਦਾ ਮੈਂ ,
ਤੇਰੀ ਤਰੱਕੀ , ਖੁਸਹਾਲੀ ਤੇ ਚੜ੍ਹਦੀਕਲਾ ਲਈ ਮੰਗਾਂ ਮੈਂ ਦੁਆਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।





Wednesday 29 July 2015

ਮਨ ਮੋਹ ਲਿਆ

Dedicated to unforgettable Nusrat Fateh Ali Khan (October 13, 1948 - August 16,1997). I tried my best but still I feel this poem doesn't even give an idea about an iota of his talent.

ਮਨ ਮੋਹ ਲਿਆ ਤੂੰ ਮੇਰਾ ਆਪਣੇ ਹੁਨਰ ਦਾ ਜਲਵਾ ਦਿਖਾ ਕੇ ,
ਹਰਸਿਮਰਨ ਦਾ ਦਿਲ ਕਰਦਾ ਤੈਨੂੰ ਰੱਖੇ ਮਨ ਵਿੱਚ ਵਸਾ ਕੇ  ।
ਇਹ ਦੁਨੀਆ ਜਦੋਂ ਵੀ ਕਰਦੀ ਨਿਰਾਸ਼ , ਖੁਸ਼ ਹੁੰਦੀ ਮਨ ਨੂੰ ਸਤਾ ਕੇ ,
ਸ਼ਾਂਤ ਕਰਦਾ ਮੈਂ ਇਹਨੂੰ ਤੇਰੇ ਦਰ ਤੇ ਆ ਕੇ ।
ਤੇਰੇ ਗੀਤਾਂ ਦੇ ਮਿੱਠੇ ਬੋਲ ਦਿਲਾਂ ਵਿੱਚ ਜਾ ਕੇ ,
ਕਰਾਮਾਤ ਕਰ ਦਿੰਦੇ ਚਿੰਤਾ ਦੇ ਦੁੱਖਾਂ ਨੂੰ ਭੁਲਾ ਕੇ ।
ਪਿਆਰ , ਸ਼ਰਦਾ ਤੇ ਜੋਸ਼ ਨਾਲ ਕਵਾਲੀ ਗਾ ਕੇ ,
ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਤੂੰ ਸਵਰਗ ਦੀ ਸੈਰ ਕਰਾ ਕੇ ।
ਰੂਹ ਨੂੰ ਖੁਸ਼ ਕਰ ਤੇ ਫਿਕਰਾਂ ਨੂੰ ਹਵਾ ਵਿੱਚ ਉਡਾ ਕੇ ,
ਸੁੱਖ , ਚੈਨ , ਆਰਾਮ ਦਿੰਦਾ ਤੂੰ ਆਪਣੇ ਗੀਤ ਸੁਣਾ ਕੇ ।
ਭਾਗਾਂ ਭਰਿਆ ਹਾਂ ਮੈਂ ਤੈਨੂੰ ਸੁਣਨ ਦਾ ਮੌਕਾ ਪਾ ਕੇ ,
ਰਬ ਨੇ ਭਲਾ ਕੀਤਾ ਦੁਨੀਆ ਦਾ ਤੈਨੂੰ ਬਣਾ ਕੇ ।

Tuesday 26 May 2015

ਇਹ ਬੇਪਰਵਾਹ ਮਨ ਇਸ ਗਲ ਤੋਂ ਅਣਜਾਣ ਰਿਹਾ,
ਤੇਰੀ ਕਿਰਪਾ ਸਦਕਾ ਮੈਂ ਇਸ ਜੀਵਨ ਦਾ ਆਨੰਦ ਮਾਣ ਰਿਹਾ ,
ਤੂੰ ਦਿੰਦਾ ਰਿਹਾ , ਮੈਂ ਲੈਂਦਾ ਰਿਹਾ ,
ਤੇਰੀਆਂ ਦਾਤਾਂ ਦਾ ਆਨੰਦ ਮਾਣਦੇ ਜੀਵਨ ਲੰਘਦਾ ਰਿਹਾ ,
ਮੇਰੀ ਮੂਰਖਤਾ ਤਾਂ ਵੇਖੋ , ਧੰਨਵਾਦ ਕੀ ਕਰਨਾ ,
ਹੋਰ ਮੰਗਦਾ ਰਿਹਾ  ।

ਮੈਂ ਮੂਰਖ ਬੇਅਕਲ ਮੈਨੂੰ ਪਤਾ ਨਹੀ ,
ਤੈਨੂੰ ਪਤਾ , ਕੀ ਗਲਤ ਕੀ ਸਹੀ ,
ਰੋਂਦਾ ਸੀ ਪਹਿਲਾਂ ਕਿਉਂ ਓਹ ਕੰਮ ਹੋਇਆ ਖਰਾਬ ,
ਧੰਨਵਾਦ ਕੀਤਾ ਤੇਰਾ ਜਦੋਂ ਮਿਲਿਆ ਜਵਾਬ ,
ਸੁਣੀ ਨਹੀ ਤੂੰ ਮੇਰੀ ਹਰ ਇੱਕ ਦੁਆ , ਇਹ ਵੀ ਤੇਰੀ ਵਡਿਆਈ ,
ਆਪਣੀ ਕਿਰਪਾ ਸਦਕਾਂ ਤੂੰ ਮੇਰੀ ਜ਼ਿੰਦਗੀ ਸੁਖੀ ਬਣਾਈ ।

ਮੇਰੀ ਸੋਚ ਛੋਟੀ , ਮੇਰੀ ਅਹੁਦਾ ਛੋਟਾ , ਪਰ ਵੱਡਾ ਮੇਰਾ ਹੰਕਾਰ ਹੈ ,
ਤੂੰ ਬਾਦਸ਼ਾਹਾਂ ਦਾ ਬਾਦਸ਼ਾਹ , ਤੇ ਵੱਡਾ ਤੇਰਾ ਪਿਆਰ ਹੈ ,
ਓਹ ਦਾਤਾ ਬਖਸ਼ਣਹਾਰ , ਬੇਅੰਤ ਅਪਾਰ ਨੂਰ ਹੈ ,
ਚਾਹੁੰਦਾ ਓਹਨੂੰ ਜੇ ਤੂੰ ਹਰਸਿਮਰਨ, ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਤੋਂ ਦੂਰ ਰਹਿ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...