Wednesday 16 September 2015

ਤੇਰੇ ਵਾਰੇ ਸੋਚ ਕੇ

ਤੇਰੇ ਵਾਰੇ ਸੋਚ ਕੇ ਮੈਂ ਇੱਕ ਇੱਕ ਪਾਲ ਲੰਘਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।

ਜਦੋਂ ਆਪਣੀ ਮਿੱਠੀ ਆਵਾਜ਼ ਵਿਚ ਤੂੰ ਮੇਰੇ ਨਾਲ ਗੱਲ ਕਰਦੀ ,
ਮੇਰੇ ਸਾਰੇ ਦੁੱਖਾਂ ਤੇ ਮੁਸ਼ਕਿਲਾਂ ਨੂੰ ਤੂੰ ਹੱਲ ਕਰਦੀ ,
ਮਿੱਠੇ ਲਫਜ਼ ਵਰਤ ਕੇ ਮਨ ਨੂੰ ਆਪਣੇ ਵੱਲ ਕਰਦੀ ,
ਤੇਰੇ ਇਸੇ ਸੁਭਾਅ ਕਾਰਣ ਮੈਂ ਤੇਰਾ ਹੁੰਦੇ ਜਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।

ਮੇਰੀ ਜ਼ਿੰਦਗੀ ਬਣਾ ਦਿੱਤੀ ਤੂੰ ਆਪਣੇ ਵਰਗੀ ਖੂਬਸੂਰਤ ,
ਦਿਲ ਗੱਦ ਗੱਦ ਹੋ ਜਾਂਦਾ ਯਾਦ ਕਰਕੇ ਤੇਰੀ ਸੂਰਤ ,
ਤਾਹੀਓਂ ਹੈ ਹਰਸਿਮਰਨ ਨੂੰ ਤੇਰੀ ਬੜੀ ਜ਼ਰੂਰਤ,
ਜੇ ਤੂੰ ਆਵੇ ਮੇਰੇ ਕੋਲ , ਤਾਂ ਮੈਂ ਸਾਰੇ ਫਰਜ਼ ਨਿਭਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।

ਓਹ ਵੇਲਾ ਅਣਮੁੱਲਾ ਜਦੋਂ ਤੂੰ ਹੋਵੇ ਨੇੜੇ,
ਤੇਰੀ ਦੀਦ ਕਰਕੇ ਦੁੱਖ ਦਰਦ ਰਹਿੰਦੇ ਕਿਹੜੇ,
ਤੂੰ ਓਹ ਵਿਸ਼ੇ ਭੁਲਾਉਂਦੀ ਮੈਨੂੰ ਉਦਾਸ ਕਰਦੇ ਜਿਹੜੇ,
ਤੇਰੇ ਨਾਲ ਗੱਲ ਕਰਕੇ ਮੈਂ ਫਿੱਕਰਾਂ ਨੂੰ ਹਵਾ 'ਚ ਉਡਾਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।

ਹੁਣ ਸਾਫ਼ ਸਾਫ਼ ਕਹਿੰਦਾ ਹਾਂ ਕੀ ਤੈਨੂੰ ਪਿਆਰ ਕਰਦਾ ਮੈਂ ,
ਪਰ ਉਸ ਤੋਂ ਵੀ ਵੱਧ  ਤੇਰਾ ਦਿਲੋਂ ਸਤਕਾਰ ਕਰਦਾ ਮੈਂ ,
ਤੇਰੇ ਭਲੇ ਲਈ ਅਰਦਾਸ ਵਾਰ ਵਾਰ ਕਰਦਾ ਮੈਂ ,
ਤੇਰੀ ਤਰੱਕੀ , ਖੁਸਹਾਲੀ ਤੇ ਚੜ੍ਹਦੀਕਲਾ ਲਈ ਮੰਗਾਂ ਮੈਂ ਦੁਆਵਾਂ ,
ਤੈਨੂੰ ਜ਼ਿੰਦਗੀ ਵਿਚ ਭੇਜਣ ਲਈ ਮੈਂ ਰਬ ਦਾ ਸ਼ੁਕਰ ਮਨਾਵਾਂ  ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...