Thursday 11 February 2016

ਮੇਰਾ ਜੀਅ ਕਰਦਾ

ਤੈਨੂੰ ਯਾਦ ਕਰਨ ਤੋਂ ਇਲਾਵਾ ਹੋਰ ਇਹ ਕੀ ਕਰਦਾ ,
ਤੈਨੂੰ ਕੋਲ ਬਠਾ ਕੇ ਵੇਖਣ ਦਾ ਮੇਰਾ ਜੀਅ ਕਰਦਾ ।

ਮੈਨੂੰ ਲਗਦੀ ਤੂੰ ਇੱਕ ਪਰੀ ਸਵਰਗ ਤੋਂ ਆਈ ,
ਵੇਖ ਕੇ ਤੈਨੂੰ ਮੈਂ ਸਦਾ ਆਪਣੀ ਚਿੰਤਾ ਮਾਰ ਮੁਕਾਈ ,
ਵਾਰ ਵਾਰ ਜਦੋਂ ਤੇਰੀਆਂ ਮਿੱਠੀਆਂ ਗੱਲਾਂ ਆਉਂਦੀਆਂ ਯਾਦ ,
ਪੈ ਜਾਂਦੀ ਮੇਰੀ ਸਾਰੀ ਦੁਨੀਆ ਤੋਂ ਜੁਦਾਈ ।

ਤੂੰ ਸੋਚ ਵੀ ਨਹੀ ਸਕਦੀ ਮੇਰੇ ਤੇਰੇ ਵਾਰੇ ਵਿਚਾਰ ,
ਤੈਨੂੰ ਸੁਖੀ ਵੇਖ ਕੇ ਰਬ ਦਾ ਕਰਾਂ ਸ਼ੁਕਰ ਗੁਜ਼ਾਰ ,
ਸੱਚ ਆਖੇ ਹਰਸਿਮਰਨ ਜੇ ਇਹਦੇ ਵੱਸ ਵਿਚ ਹੋਵੇ ,
ਤੈਨੂੰ ਜ਼ਿੰਦਗੀ ਵਿਚ ਖੁਸ਼ੀਆਂ ਦੇਵੇ ਬੇਸ਼ੁਮਾਰ ।

ਮੇਰੇ ਮਨ ਨੂੰ ਭਾਉਂਦੇ ਸਿਰਫ ਤੇਰੇ ਹੀ ਖਿਆਲ,
ਤੇਰਾ ਸੁਭਾਅ ਬੜਾ ਮਿੱਠਾ ਤੇ ਤੇਰੀ ਸੂਰਤ ਕਮਾਲ ,
ਦੁਆ ਮੰਗਾਂ ਕਿ ਓਹ ਵੇਲਾ ਓੱਥੇ ਹੀ ਰੁੱਕ ਜਾਵੇ ,
ਜਿਸ ਵੇਲੇ ਵੀ ਤੂੰ ਹੋਵੇ ਮੇਰੇ ਨਾਲ ।

ਤੇਰੇ ਵਾਰੇ ਮੈਂ ਇੱਕ ਇੱਕ ਗੱਲ ਪਸੰਦ ਕਰਾਂ ,
ਨਹੀਂ ਬਚੀ ਮੇਰੇ ਦਿਲ ਵਿਚ ਹੋਰ ਕਿਸੇ ਲਈ ਥਾਂ ,
ਜੇ ਕੋਈ ਪੁੱਛੇ ਮੇਰੇ ਕੋਲੋਂ , ਚਾਹੀਦਾ ਕੀ ਹੈ ਤੈਨੂੰ ,
ਬਿਨਾ ਕੁਝ ਸੋਚੇ ਸਮਝੇ ਲੈ ਦਿਆਂ ਮੈਂ ਤੇਰਾ ਨਾਂ ।

ਤੈਨੂੰ ਯਾਦ ਕਰਨ ਤੋਂ ਇਲਾਵਾ ਹੋਰ ਇਹ ਕੀ ਕਰਦਾ ,
ਤੈਨੂੰ ਕੋਲ ਬਠਾ ਕੇ ਵੇਖਣ ਦਾ ਮੇਰਾ ਜੀਅ ਕਰਦਾ ।




ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...