Monday 22 January 2018

ਖ਼ਾਲਕ ਦੀਆਂ ਖੇਡਾਂ

ਗੱਲ ਅਜਿਹੀ ਹੈ ਕਿ ਇੱਕ ਬੇ ਦਾਗ਼ ਜਹਾਨ ਮੁਮਕਿਨ ਨਹੀਂ,
ਹਨੇਰੇ ਬਾਝੋਂ ਚਾਨਣ ਦਾ ਨਾਮ-ਓ-ਨਿਸ਼ਾਨ ਮੁਮਕਿਨ ਨਹੀਂ।
ਸਭ ਰੱਬ ਵੱਲੋਂ ਬਖ਼ਸ਼ੇ ਕਾਰਜ ਨੂੰ ਅੰਜਾਮ ਦੇ ਰਹੇ ਨੇ,
ਚੰਗੇ ਅਤੇ ਮੰਦੇ ਦੀ ਇੱਥੇ ਪਹਿਚਾਣ ਮੁਮਕਿਨ ਨਹੀਂ ।
ਤੂੰ ਜਾਣਦਾ ਹੈ ਲੋੜੋਂ ਵੱਧ ਰੌਸ਼ਨੀ ਵੀ ਚੰਗੀ ਨਹੀਂ ਹੁੰਦੀ,
ਭੁਲਾਉਣਾ ਅੱਖਾਂ ਲਈ ਜ਼ੁਲਮਤ ਦਾ ਅਹਿਸਾਨ ਮੁਮਕਿਨ ਨਹੀਂ।
ਸ਼ੇਖ ਜੀ ਤੁਸੀਂ ਵੀ ਬੈਠੇ ਹੋ ਕੁਝ ਪਹਿਲੂ ਚ ਲੁਕਾ ਕੇ,
ਫ਼ਰਿਸ਼ਤੇ ਵਰਗਾ ਤਾਂ ਜੱਗ ਤੇ ਇਨਸਾਨ ਮੁਮਕਿਨ ਨਹੀਂ।
ਜੇ ਪਾਪਾਂ ਦਾ ਘੜਾ ਖ਼ਾਲੀ ਹੀ ਰਹੇ ਸਭਨਾਂ ਦਾ,
ਲਾਹਾ ਖੱਟਣਾ ਫੇਰ ਪੜ੍ਹ ਕੇ ਵੇਦ-ਕੁਰਾਨ ਮੁਮਕਿਨ ਨਹੀਂ ।
ਖ਼ਾਲਕ ਦੀਆਂ ਖੇਡਾਂ ਬਹੁਤ ਨਿਆਰੀਆਂ ਨੇ ਹਰਸਿਮਰਨ,
ਵੇਖ ਕੇ ਤਮਾਸ਼ੇ ਨੂੰ,ਨਾ ਹੋਣਾ ਹੈਰਾਨ ਮੁਮਕਿਨ ਨਹੀਂ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...