ਰੁਬਾਈਆਂ/ ਕਿਤਾ

ਧਰਤੀ ਮਾਂ ਦੇ ਅਜ਼ੀਮ ਸੀਨੇ ਵਿੱਚ
ਨਿੱਤ ਨਵੇਂ ਪੁੜਦੇ ਕੋਈ ਤੀਰ ਰਹੇ
ਰੁੱਖਾਂ ਦੇ ਨਾਲ ਨਾਲ ਉਹ ਜ਼ਾਲਿਮ
ਮੇਰਾ ਦਿਲ ਆਰੇ ਨਾਲ਼ ਚੀਰ ਰਹੇ । ( ੩੧/੦੫/੨੦੨੦ )

ਦਿਲਾਂ ਦੇ ਨਿੱਘ ਸੇਕਣ ਦਾ ਕਰੇ ਜੀਅ ,
ਕਫ਼ਸ ਦੇ ਟੋਟੇ ਵੇਖਣ ਦਾ ਕਰੇ ਜੀਅ ,
ਖ਼ਿਆਲਾਂ ਦੇ ਵਧਾ ਕੇ ਦਾਇਰੇ ਹੁਣ ,
ਸੁਖ਼ਨ ਦੇ ਬਾਬ ਵੇਖਣ ਦਾ ਕਰੇ ਜੀਅ | ( ੨੬ / ੦੬/ ੨੦੧੮ )

ਤਿਰੇ ਲੋਭੀ ਸੁਭਾਅ ਦੀ ਹੈ ਗਵਾਹੀ ,
ਘੁਲੀ ਜੋ ਪਾਣੀਆਂ ਦੇ ਵਿਚ ਸਿਆਹੀ ,
ਸਜਾ ਹੱਥੀਂ ਮਹਿੰਦੀ ਇਸ ਲਹੂ ਨਾਲ ,
ਜਲਾਂ ਦੀ ਬੇ ਬਹਾ ਜ਼ੀਨਤ ਤੂੰ ਲਾਹੀ | ( ੨੭/੦੬/੨੦੧੮ )

No comments:

Post a Comment

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ। ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ।  ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ, ਤੈਨੂੰ ਨਹੀਂ ਖ਼ਬ...