ਜ਼ਿੰਦਗਾਨੀ ਦਾ ਮੋਹ ਮਾਰਣਾ ਪੈਂਦਾ,
ਧਨ ਦੀ ਛਾਂ, ਮਨ ਦੀ ਸੇਜ, ਤਨ ਦਾ ਚੋਲਾ,
ਸਭ ਗੁਰੂ ਦੇ ਉੱਤੋਂ ਵਾਰਣਾ ਪੈਂਦਾ,
ਗੁਰੂ ਵੱਲੋਂ ਬਖ਼ਸ਼ੇ ਪ੍ਰੇਮ-ਰਤਨਾਂ ਦਾ,
ਸੀਸ ਦੇ ਕੇ ਹੀ ਮੁੱਲ ਤਾਰਣਾ ਪੈਂਦਾ,
ਜਿੱਤਣ ਲਈ ਇਸ ਇਸ਼ਕ ਦੀ ਬਾਜ਼ੀ ਨੂੰ,
ਦੁਨੀਆ ਦੀਆਂ ਨਜ਼ਰਾਂ 'ਚ ਹਾਰਣਾ ਪੈਂਦਾ।
ਨਵੇਂ ਨਵੇਂ ਤਰੀਕਿਆਂ ਦੇ ਨਾਲ ਦਿਲ ਲੁਭਾਉਣਗੇ, ਕਦੇ ਸਿਤਮ, ਕਦੇ ਕਰਮ, ਉਹ ਹਰ ਅਦਾ ਵਿਖਾਉਣਗੇ। ਕਦੇ ਨਜ਼ਰ ਮਿਲਾਉਣਗੇ, ਕਦੇ ਨਜ਼ਰ ਚੁਰਾਉਣਗੇ, ਤੇ ਇਸ ਤਰ੍ਹਾਂ ਉਹ ਮੇਰੀਆਂ ...