Monday, 25 May 2020

ਸ਼੍ਰੀ ਗੁਰੂ ਗੋਬਿੰਦ ਸਿੰਘ

ਖ਼ਲਕਤਾਂ ਦਾ ਆਸਰਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ
ਜ਼ਾਲਮਾਂ ਦਾ ਖ਼ਾਤਮਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਬਾ-ਖ਼ਬਰ ਮਰਦ-ਏ-ਖ਼ੁਦਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ
ਪਾਕ, ਖ਼ਾਲਸ, ਬਾ-ਸਫ਼ਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਪੈਕਰ-ਏ-ਸਿਦਕ-ਓ-ਸਫ਼ਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ
ਰੂਪ ਦੇ ਵਿਚ ਖ਼ਾਲਸਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਪਿਆਸੀਆਂ, ਵੀਰਾਨ ਤੇ ਸੁੱਕੀਆਂ ਜ਼ਮੀਨਾਂ ਵਾਸਤੇ
ਮਿਹਰ ਦੀ ਵਰ੍ਹਦੀ ਘਟਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਹਿੰਦ ਦੀ ਧਰਤੀ ਦਾ ਜ਼ੱਰਾ-ਜ਼ੱਰਾ ਇਸ ਗੱਲ ਦਾ ਗਵਾਹ
ਡਾਢੇ ਰੋਗਾਂ ਦੀ ਦਵਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਜਾਬਰਾਂ ਦੇ ਰਾਜ ਅੰਦਰ ਘੁੱਪ ਹਨੇਰੀ ਰਾਤ ਵਿਚ
ਕਰਦੇ ਸੱਚ ਦਾ ਚਾਨਣਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਚਾਰ ਪੁੱਤਰ ਵਾਰ ਕੇ ਰਾਜ਼ੀ ਨੇ ਉਹ ਭਾਣੇ ਦੇ ਵਿਚ
ਹੌਸਲੇ ਦੀ ਇੰਤਹਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ !

ਜੰਗ ਦੇ ਮੈਦਾਂ 'ਚ ਵੀ ਤੇ ਜੰਗਲਾਂ ਦੀ ਛਾਂ 'ਚ ਵੀ
ਛੇੜਦੇ ਜ਼ਿਕਰ-ਏ-ਖ਼ੁਦਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਖ਼ੌਫ਼ ਰਹਿੰਦਾ ਨਾ ਕੋਈ ਚਿੜੀਆਂ ਨੂੰ ਬਾਜ਼ਾਂ ਦਾ ਜਦੋਂ
ਪਿੱਠ 'ਤੇ ਦਿੰਦੇ ਥਾਪੜਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਸਖ਼ਤ, ਔਖੇ ਰਾਹ 'ਤੇ ਸਰਬੰਸ ਨੂੰ ਕਰਕੇ ਨਿਸਾਰ
ਸ਼ੁਕਰ ਕਰਦੇ ਬਾਰਹਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਉਸ ਪਤਿਤ ਦਾ ਵੀ ਹੋ ਜਾਂਦਾ ਮੁਕਤਿਆਂ ਦੇ ਵਿਚ ਸ਼ੁਮਾਰ
ਬਖ਼ਸ਼ਦੇ ਜਿਸ ਦੀ ਖ਼ਤਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਜੇ ਕੋਈ ਖੋਜੇ ਤਾਂ ਹੋ ਜਾਂਦਾ ਹੈ ਦਰਸ਼ਨ ਸਾਫ਼-ਸਾਫ਼ 
ਦਿਲ ਦੇ ਵਿਚ ਜਲਵਾ-ਨੁਮਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ

ਗ਼ਜ਼ਲ

ਗਿਆ ਬਜ਼ਮ ਵਿਚ ਮੈਂ ਅਦਾਕਾਰ ਹੋ ਕੇ, ਤਬੱਸੁਮ ਦੇ ਅੰਦਰ ਗ਼ਮਾਂ ਨੂੰ ਲੁਕੋ ਕੇ। ਅਸੀਂ ਦਿਨ ਗੁਜ਼ਾਰੇ ਖ਼ਿਆਲਾਂ 'ਚ ਖੋ ਕੇ, ਤੇ ਰਾਤਾਂ ਵੀ ਕੱਟੀਆਂ ਨੇ ਯਾਦਾਂ 'ਚ ਰ...