Saturday, 9 December 2017

ਉਹ ਦਿਨ ਨਾ ਵੇਖਣਾ ਪਵੇ

ਉਹ ਦਿਨ ਨਾ ਵੇਖਣਾ ਪਵੇ ਜਦੋਂ ਵਿਛੋੜਾ ਪੈ ਜਾਏ ਖ਼ਵਾਬ ਅੰਦਰ,
ਨਹੀਂ ਤਾਂ ਰੁਲ ਜਾਵੇਗੀ ਮੇਰੀ ਜਿੰਦੜੀ ਦੁੱਖਾਂ ਦੇ ਅਜ਼ਾਬ ਅੰਦਰ।

ਉਸ ਆਨੰਦਮਈ ਰਸ ਦੀ ਤਾਂਘ ਨਾ ਰਹੀ ਭੌਰਿਆਂ ਵਿੱਚ ,
ਪਰ ਸਲਾਮਤ ਨੇ ਸਾਰੇ ਗੁਣ ਚੰਗੀ ਤਰ੍ਹਾਂ ਗੁਲਾਬ ਅੰਦਰ ।

ਦਿਵਾਨਿਆਂ ਪਰਵਾਨਿਆਂ ਨੂੰ ਪੁੱਛੋ ਕਿਹੜੇ ਕੰਮੀਂ-ਧੰਦੀਂ ਰੁੱਝੇ ਨੇ ,
ਸ਼ਮ੍ਹਾ ਅੱਜ ਵੀ ਲੈ ਕੇ ਬੈਠੀ ਹੈ ਨੂਰ ਬੇ-ਹਿਸਾਬ ਅੰਦਰ ।

ਤੇਰੀ ਦੀਦ ਕਰ ਲਵੇਗਾ ਹਰਸਿਮਰਨ, ਪਹਿਲਾਂ ਇਹ ਬੁੱਝ ਲਵੇ,
ਮੇਰੀਆਂ ਅੱਖਾਂ ਉੱਤੇ ਪੱਟੀ ਹੈ ਕਿ ਤੇਰਾ ਹੁਸਨ ਹੈ ਹਿਜਾਬ ਅੰਦਰ?

ਗ਼ਜ਼ਲ

ਰਾਹ ਨਵੇਂ ਹੈ ਖੋਲਦੀ, ਅਕਲ ਨਜ਼ਰ ਦੇ ਨਾਲ ਨਾਲ। ਕੰਮ ਸਿਰੇ ਹੈ ਚਾੜ੍ਹਦਾ, ਇਲਮ ਖ਼ਬਰ ਦੇ ਨਾਲ ਨਾਲ।  ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ, ਦੇਹ ਫ਼ਿਰਾਕ ਵਿ...