Friday, 10 August 2018

ਸੁੱਤੀ ਹੋਈ ਅਣਖ ਜਗਾ ਰੱਬਾ  ,
ਮਾਣ ਪੰਜਾਬ ਦਾ ਵਧਾ ਰੱਬਾ  ।

ਜੋ ਪਛਾਣ ਆਪਣੀ ਭੁਲਾ ਬੈਠੇ,
ਉਹਨਾਂ ਵੀਰਾਂ ਨੂੰ ਤੂੰ ਜਗਾ ਰੱਬਾ ।

ਨਾ ਘਟਣ ਦੇਵੀਂ ਸ਼ੋਭਾ ਭੋਰਾ ਵੀ,
ਮਿੱਟੀ ਨੂੰ ਹੋਰ ਵੀ ਸਜਾ ਰੱਬਾ ।

ਸਾਂਭ ਲੈ ਭੱਜਦੇ ਮਨੁੱਖ ਨੂੰ ਤੂੰ,
ਹੋਵੇ ਨਾ ਕੁਦਰਤੋਂ ਜੁਦਾ ਰੱਬਾ  ।

ਸਿਰਫ਼ ਖ਼ੁਦ ਵਾਰੇ ਸੋਚਦਾ ਜਿਹੜਾ ,
ਉਹਦੀ ਖ਼ੁਦਗ਼ਰਜ਼ੀ ਨੂੰ ਘਟਾ ਰੱਬਾ  ।

ਕਾਤਲਾਂ ਨੂੰ ਵੀ ਲੋਕੀਂ ਪੂਜਦੇ ਨੇ ,
ਅੱਖਾਂ ਤੋਂ ਪਰਦੇ ਨੂੰ ਹਟਾ ਰੱਬਾ  ।

ਕੰਧਾਂ ਸਭ ਨਫ਼ਰਤਾਂ ਦੀਆਂ ਢਾਹ ਕੇ ,
ਲੋਕਾਂ ਵਿਚ ਕੁਰਬਤਾਂ ਵਧਾ ਰੱਬਾ  ।

ਅੱਜ ਵੀ ਦੋਹਾਂ ਦੇ ਗੁਲਾਬਾਂ ਨੂੰ ,
ਛੇੜਦੀ ਹੈ ਉਹੀ ਸਬਾ ਰੱਬਾ  ।

ਪੰਜ ਐਬਾਂ ਦੀ ਕੈਦ ਭੈੜੀ ਬੜੀ ,
ਦਾਸ ਨੂੰ ਤੂੰ ਕਰਾ ਰਿਹਾ ਰੱਬਾ  ।

ਦੱਸ ਦੇ ਹੋਣੀ ਹੈ ਕਬੂਲ ਕਦੋਂ ?
ਪਾਕ ਧਰਤੀ ਦੀ ਇਲਤਜਾ ਰੱਬਾ  ।

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ। ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ।  ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ, ਤੈਨੂੰ ਨਹੀਂ ਖ਼ਬ...