ਦੁਨੀਆ ਹਰ ਇੱਕ ਦੀਆਂ ਨਜ਼ਰਾਂ ਵਿੱਚ,
ਇੱਕੋ ਜਿਹੀ ਹੋ ਕੇ ਵੀ ਇੱਕੋ ਜਿਹੀ ਨਹੀਂ ਹੁੰਦੀ ।
ਜਿਸ ਗੱਲ ਨੂੰ ਮੁਨਾਸਿਬ ਸਮਝਦਾ ਹੈ ਤੂੰ,
ਕਦੇ ਕਦਾਈਂ ਉਹ ਲੋਕਾਂ ਭਾਣੇ ਸਹੀ ਨਹੀਂ ਹੁੰਦੀ ।
ਦੱਬੇ ਮੁਰਦੇ ਹੀ ਨੇ ਅਜਿਹੇ ਜੱਗ ਵਿੱਚ,
ਜਿਨ੍ਹਾਂ ਅੰਦਰ ਕੋਈ ਵੀ ਹਸਰਤ ਰਹੀ ਨਹੀਂ ਹੁੰਦੀ ।
ਉਹ ਗੱਲ ਵੀ ਧੂੰਏ ਵਾਂਗ ਫੈਲ ਜਾਂਦੀ ਹੈ,
ਜਿਹੜੀ ਕਦੇ ਬੁੱਲ੍ਹਾ ਨੇ ਕਿਸੇ ਨੂੰ ਕਹੀ ਨਹੀਂ ਹੁੰਦੀ ।
ਆਪਣੀ ਤਾਕਤ ਵਾਰੇ ਜਾਣਦਾ ਨਹੀਂ ਉਹ,
ਜਿਸ ਦਿਲ ਨੇ ਕਦੀ ਕੋਈ ਸੱਟ ਸਹੀ ਨਹੀਂ ਹੁੰਦੀ ।
Saturday, 24 February 2018
Wednesday, 14 February 2018
ਕੀ ਪਹਿਲਾਂ ਵਰਗਾ ਕਦੇ ਨਹੀਂ ਹੋਵੇਗਾ ?
(ਪੰਜਾਬ ਦੀ ਸਰਜ਼ਮੀਨ ਦੀ ਫ਼ਰਿਆਦ)
ਕੀ ਉਹ ਧੁੱਪ, ਸਵੇਰਾ ਕਦੇ ਨਹੀਂ ਹੋਵੇਗਾ ?
ਕੀ ਉਹ ਸਾਂਝਾ ਬਨੇਰਾ ਕਦੇ ਨਹੀਂ ਹੋਵੇਗਾ ?
ਪਹਿਲਾਂ ਵਰਗੇ ਨਜ਼ਾਰੇ ਮੁੜ ਕੇ ਨਹੀਂ ਆਉਣਗੇ?
ਉਹ ਅਹਿਦ ਨਿਆਰੇ ਮੁੜ ਕੇ ਨਹੀਂ ਆਉਣਗੇ ?
ਵਾਰ ਇੱਧਰ ਹੋਇਆ ਜਾਂ ਉੱਧਰ ਹੋਇਆ,
ਮਰੇ ਤਾਂ ਮੇਰੇ ਪੁੱਤ ਸੀ,
ਇਨਸਾਨ ਕਿਵੇਂ ਆਖੀਏ ਬੇਦਰਦਾਂ ਨੂੰ,
ਉਹ ਨਿਰੇ ਪੱਥਰ ਦੇ ਬੱਤ ਸੀ।
ਆ ਵੜੇ ਮੇਰੇ ਘਰ ਅੰਦਰ ਉਹ,
ਹਿੱਕ ਚ ਖ਼ੰਜਰ ਖੁਬੋ ਦਿੱਤਾ,
ਸਾਂਝੇ ਬੋਹੜ ਅਤੇ ਕਿੱਕਰ ਪੱਟ ਕੇ,
ਨਫ਼ਰਤ ਦਾ ਬੀਜ ਬੋ ਦਿੱਤਾ ।
ਕਰ ਕੇ ਖੜੀ ਕੰਡਿਆਲੀ ਤਾਰ ਸੀਨੇ ਵਿੱਚ,
ਮੁੜ ਗਏ ਦੇ ਕੇ ਇੱਕ ਖ਼ਾਰ ਸੀਨੇ ਵਿੱਚ ।
ਹੁਣ ਜੰਗਾਂ ਦੇ ਹੱਥੋਂ ਬੇਹਾਲ ਹੋ ਗਈ ਹਾਂ,
ਨਫ਼ਰਤ ਅਤੇ ਵਿਤਕਰੇ ਤੋਂ ਨਿਢਾਲ ਹੋ ਗਈ ਹਾਂ,
ਵੇਖ ਕੇ ਮੈਨੂੰ ਕਿਸੇ ਨੂੰ ਵੀ ਤਰਸ ਨਹੀਂ ਆਉਂਦਾ,
ਸੁੱਖ-ਸ਼ਾਂਤੀ ਦਾ ਮਾਹੌਲ ਕਿਸੇ ਮਨ ਨੂੰ ਨਹੀਂ ਭਾਉਂਦਾ,
ਦੱਸੇ ਕੋਈ ਸਿਆਣਾ ਕੀ ਤਕਸੀਰ ਹੈ ਮੇਰੀ ?
ਕੀ ਹੁਣ ਇਹੀ ਰਹਿ ਗਈ ਤਕਦੀਰ ਹੈ ਮੇਰੀ ?
ਕੀ ਉਹ ਧੁੱਪ, ਸਵੇਰ ਕਦੇ ਨਹੀਂ ਹੋਵੇਗਾ ?
ਕੀ ਉਹ ਸਾਂਝਾ ਬਨੇਰੇ ਕਦੇ ਨਹੀਂ ਹੋਵੇਗਾ ?
ਪਹਿਲਾਂ ਵਰਗੇ ਨਜ਼ਾਰੇ ਮੁੜ ਕੇ ਨਹੀਂ ਆਉਣਗੇ?
ਉਹ ਅਹਿਦ ਨਿਆਰੇ ਮੁੜ ਕੇ ਨਹੀਂ ਆਉਣਗੇ ?
-12 ਫ਼ਰਵਰੀ , 2018
ਆਪਨੜੇ ਗਿਰੀਵਾਨ ਮਹਿ
ਤੈਨੂੰ ਮੋਹਿਤ ਇਹ ਜਹਾਂ ਫ਼ਾਨੀ ਕਰੇ, ਹਰ ਕਦਮ ਉੱਤੇ ਤੂੰ ਨਾਦਾਨੀ ਕਰੇ, ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ, ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ, ਇਸ ਤਰ੍ਹਾਂ ਨਾ ਪ...
-
ਮੈਰੀ ਕ੍ਰਿਸਮਸ ਆਖਦੇ ਆਖਦੇ , ਨਾ ਭੁਲੀਓ ਚਾਰ ਸਾਹਿਬਜ਼ਾਦੇ ਮਹਾਨ, ਨਿੱਕੇ ਨਿੱਕੇ ਬੱਚਿਆਂ ਨੇ , ਧਰਮ ਲਈ ਵਾਰੀ ਆਪਣੀ ਜਾਨ , ਬੋਲੇ ਸੋ ਨਿਹਾਲ ਹੀ ਨੀਹਾਂ ਵਿਚ ਖੜੇ , ਕਹਿ ...
-
ਇਹ ਦਿਨ ਵੇਖਣਾ ਰਹਿ ਗਿਆ ਸੀ ਹੋਰ ਹੋਣਾ ਸੀ ਕੀ , ਇਸ਼ਕ਼ ਮਜਾਜ਼ੀ ਨੇ ਘੇਰ ਲਿਆ ਨਹੀ ਹੁੰਦਾ ਇਸ਼ਕ਼ ਹਕੀਕੀ ਗੱਲ ਸਿਆਣਿਆ ਦੀ ਤੂੰ ਮੰਨ ਹਰਸਿਮਰਨ ਆਪਣੇ...
-
ਨਾ ਹਰਸਿਮਰਨ ਤੂੰ ਇਹ ਗਲ ਭੁੱਲੀ ਮਨੁੱਖੀ ਜਿੰਦ ਹੈ ਅਣਮੁੱਲੀ ਨਾਮ ਜਪ ਕੇ ਕਰ ਬੇੜ੍ਹਾ ਪਾਰ ਵਿਸਾਰ ਕੇ ਨਾ ਰੂਹ ਨੂੰ ਮਾਰ ਪਏਗਾ ਤੂੰ ਚੱਕਰ ਜਨਮ ਮਰਨ ਦੇ ਵਿਚ ਜੇ ਤੂੰ ਨਾ ...