Sunday, 16 March 2014

ਤਰਸ ਆ ਰਿਹਾ ਹੈ ਮੈਨੂੰ

ਮਨ ਨੂੰ ਸੁਖੀ ਕਰਨ ਵਾਲੀ ਓਹ ਹਰਿਆਲੀ ਕਿੱਥੇ  ਗਈ,
ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਮਨੁੱਖ ਦੇ ਲਈ ,
ਤੇਰਾ ਤਾਂ ਗੁਜ਼ਾਰਾ ਹੋ ਜਾਵੇਗਾ ਪਰ ਕਿਵੇਂ ਜਰੇਗਾ ਪੁੱਤ ਤੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਜਿਸ ਤਰ੍ਹਾਂ ਹੋ ਰਿਹਾ ਹੈ ਬਰਬਾਦ ਅਣਮੁੱਲਾ ਪਾਣੀ ,
ਲਗਦਾ ਹੈ ਇਹ ਦੁਨੀਆ ਹੈ ਬਸ ਥੋੜੇ ਚਿਰ ਦੀ ਕਹਾਣੀ ,
ਬੇਸ਼ੱਕ ਪਾਉਣਗੀਆਂ ਬਹੁਤ ਸਾਰੀਆਂ  ਮੁਸੀਬਤਾਂ  ਓਹਨਾਂ ਨੂੰ  ਘੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਦਿਨ ਬ ਦਿਨ ਧਰਤੀ ਉੱਤੇ ਓਜ਼ੋਨ ਦੀ ਪਰਤ ਘਟ ਰਹੀ ਹੈ ,
ਪਰ ਫੇਰ ਵੀ ਇਹ ਦੁਨੀਆ ਇਸ ਕੰਮ ਵਿਚ ਯੋਗਦਾਨ ਦੇਣੋਂ ਨਹੀ ਹੱਟ ਰਹੀ ਹੈ ,
ਅਫਸੋਸ ਕਰ ਰਿਹਾ ਹੈ ਇਹ ਮਨ ਮੇਰਾ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਬਚੇਗੀ ਇਹ ਦੁਨੀਆ ਯਾ ਹੋ ਜਾਵੇਗਾ ਇਸ ਦਾ ਖਾਤਮਾ ,
ਪਰ ਹੋਵੇਗਾ ਓਹ ਹੀ ਜੋ ਚਾਹੇਗਾ ਪਰਮਾਤਮਾ ,
ਹੋਵੇਗਾ ਓਹੀ ਜੋ ਓਹ ਚਾਹੇਗਾ , ਭਾਵੇ ਦੁਨੀਆ ਲਾ ਲਵੇ ਜ਼ੋਰ ਬਥੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

No comments:

Post a Comment

ਆਪਨੜੇ ਗਿਰੀਵਾਨ ਮਹਿ

ਤੈਨੂੰ ਮੋਹਿਤ ਇਹ ਜਹਾਂ ਫ਼ਾਨੀ ਕਰੇ, ਹਰ ਕਦਮ ਉੱਤੇ ਤੂੰ ਨਾਦਾਨੀ ਕਰੇ, ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ, ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ, ਇਸ ਤਰ੍ਹਾਂ ਨਾ ਪ...