Tuesday, 28 January 2014

ਸਿੱਖੋ

ਕਹਿੰਦੇ ਅੰਗ੍ਰੇਜ਼ਾਂ ਦੇ ਨਾਲ ਅਸੀ ਬਰਾਬਰੀ ਹੈ ਕਰਨੀ ,
ਕਿਵੇਂ ਬਣਾਉਣੀ ਦੁਨੀਆ ਤੇ ਪਹਿਚਾਣ ਤੁਸੀਂ ਸਿੱਖੋ ,
 ਕਹਿੰਦੇ ਅਮੇਰਿਕਾ ਤੋਂ ਵਧ ਅਸੀ ਤਰੱਕੀ ਕਰਨੀ ,
ਇਸਲਈ ਓਹਨਾਂ ਦੀ ਜ਼ੁਬਾਨ ਤੁਸੀਂ ਸਿੱਖੋਂ ।
ਮੈਂ ਕਹਿੰਦਾ ਹਾਂ ਬੋਲੀ , ਪੇਹਰਾਵਾ ਅਤੇ ਰਹਿਣ ਸਹਿਣ ਨਹੀ ,
ਤਰੱਕੀ ਕਰਨ ਲਈ ਓਹਨਾਂ ਦਾ ਇਮਾਨ ਤੁਸੀਂ ਸਿੱਖੋਂ ,
ਕਿਵੇਂ ਕੰਮ ਨੂੰ ਸਮਝਦੇ ਨੇ ਪੂਜਾ ਓਹ ,
ਕਿਵੇਂ ਕਰਦੇ ਨੇ ਕੰਮ ਲਾ ਕੇ ਜੀ- ਜਾਨ ਤੁਸੀਂ ਸਿੱਖੋਂ ।
ਕਿਵੇਂ ਰੱਖਦੇ ਨੇ ਹਿਸਾਬ ਓਹ ਇੱਕ - ਇੱਕ ਸਕਿੰਟ ਦਾ ,
ਕਿਵੇਂ ਸਮੇ ਨੂੰ ਸਮਝਦੇ ਓਹ ਸੁਲਤਾਨ ਤੁਸੀਂ ਸਿੱਖੋਂ ,
ਕੰਮਚੋਰੀ ਅਤੇ ਆਲਸ ਨੂੰ ਤਿਆਗ ਕੇ ,
ਕਿਵੇਂ ਬਣੀਦਾ ਹੈ ਆਦਮੀ ਮਹਾਨ ਤੁਸੀਂ ਸਿੱਖੋਂ ।
ਕਿਰਤ ਕਰੋ ਦੋਸਤੋ ਨਾ ਬਣਾਓ ਬਹਾਨੇ ,
ਕਿਵੇਂ ਅਮੀਰ ਬਣੇ ਚੀਨ , ਕੋਰੀਆ ਤੇ ਜਾਪਾਨ ਤੁਸੀਂ ਸਿੱਖੋਂ ,
ਇਸੇ ਨਾਲ ਹੀ ਹੋਵੇਗੀ ਤਰੱਕੀ ਦੇਸ ਦੀ ,
ਨਾਲੇ ਵਿਰਸੇ ਤੇ ਕਿਵੇਂ ਕਰੀਦਾ ਹੈ ਮਾਣ ਤੁਸੀਂ ਸਿੱਖੋਂ ।

No comments:

Post a Comment

ਆਪਨੜੇ ਗਿਰੀਵਾਨ ਮਹਿ

ਤੈਨੂੰ ਮੋਹਿਤ ਇਹ ਜਹਾਂ ਫ਼ਾਨੀ ਕਰੇ, ਹਰ ਕਦਮ ਉੱਤੇ ਤੂੰ ਨਾਦਾਨੀ ਕਰੇ, ਭੁੱਲ ਕੇ ਗੁਰਮਤ ਨੂੰ ਤੂੰ ਮਨਮਾਨੀ ਕਰੇ, ਇਸ ਤਰ੍ਹਾਂ ਰਾਜ਼ੀ ਨਾ ਦਿਲਬਰ ਹੋਂਵਦਾ, ਇਸ ਤਰ੍ਹਾਂ ਨਾ ਪ...