Wednesday, 29 June 2016

ਸਵਾਰਥੀ ਮਨੁੱਖ

ਸਮਝੇ ਦੁਨੀਆ ਤੇ ਸਿਰਫ ਖੁਦ ਦਾ ਹੱਕ ,
ਬਾਕੀ ਜੀਅ ਜੰਤਾਂ ਨੂੰ ਸਮਝੇ ਨਾ ਕੱਖ ,
ਬੇਕਸੂਰ ਜੀਵਾਂ ਦੇ ਘਰ ਉਜਾੜ ਕੇ ਭਾਲਦਾ ਇਹ ਸੁੱਖ ,
ਸੂਰਤ ਧਰਤੀ ਦੀ ਵਿਗਾੜ ਰਿਹਾ ਹੈ ਇਹ ਸਵਾਰਥੀ ਮਨੁੱਖ  ।

ਨਾ ਪਾਣੀ ਵਿਚ ਤੈਰਦੀ ਮੱਛੀ ਛੱਡੇ ਨਾ ਅਕਾਸ਼ ਵਿਚ ਉੱਡਦੇ ਪਰਿੰਦੇ ,
ਇਹ ਲੋਕ ਤਾਂ ਇੱਕ ਇੱਕ ਜੀਵ ਤਾਂ ਜਿਓਣਾ ਔਖਾ ਕਰ ਦਿੰਦੇ ,
ਇੱਕ ਇੱਕ ਪਲ ਲੰਘਾਵੇ ਦੇ ਕੇ ਜੀਵਾਂ ਨੂੰ ਦੁੱਖ ,
ਸੂਰਤ ਧਰਤੀ ਦੀ ਵਿਗਾੜ ਰਿਹਾ ਹੈ ਇਹ ਸਵਾਰਥੀ ਮਨੁੱਖ  ।

ਅਗਲੀਆਂ ਪੀੜ੍ਹੀਆਂ ਦਾ ਵੀ ਨਹੀਂ ਖ਼ਿਆਲ ਕਰਦਾ ,
ਰੱਬ ਦਿਆਂ ਅਣਮੁੱਲੀਆਂ ਦਾਤਾਂ ਦੀ ਵੀ ਨਹੀਂ ਸੰਭਾਲ ਕਰਦਾ ,
ਔਖਾ ਵਖਤ ਕੱਟਣ ਗੇ ਉਹ ਜੇ ਵੱਡਦਾ ਰਿਹਾ ਇਹ ਰੁੱਖ ,
ਸੂਰਤ ਧਰਤੀ ਦੀ ਵਿਗਾੜ ਰਿਹਾ ਹੈ ਇਹ ਸਵਾਰਥੀ ਮਨੁੱਖ  ।

No comments:

Post a Comment

ਗ਼ਜ਼ਲ

ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ। ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ।  ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ, ਤੈਨੂੰ ਨਹੀਂ ਖ਼ਬ...