Tuesday, 28 November 2017

ਵੇਖਦਾ ਹਾਂ ਮੈਂ

ਆਪਣੇ ਸੀਨੇ 'ਚ ਖੁੱਭਦਾ ਹੋਇਆ ਇੱਕ ਕਿੱਲ ਵੇਖਦਾ ਹਾਂ ਮੈਂ,
ਤੁਹਾਨੂੰ ਅਵੇਸਲਾ ਤੇ ਸਾਰੇ ਮਸਲਿਆਂ ਤੋਂ ਗ਼ਾਫ਼ਿਲ ਵੇਖਦਾ ਹਾਂ ਮੈਂ।
ਪਾਣੀ ਨਾਰਾਜ਼ ਹੈ ਤੈਥੋਂ, ਹਵਾ ਵੀ ਰੁੱਸੀ ਬੈਠੀ ਹੈ ,
ਤੇਰੀਆਂ ਕਰਤੂਤਾਂ ਸਦਕੇ ਦੋ ਟੋਟੇ ਧਰਤੀ ਦਾ ਦਿਲ ਵੇਖਦਾ ਹਾਂ ਮੈਂ ।
ਸਭ ਕੁਝ ਕੁਰਬਾਨ ਕਰ ਦਿੱਤਾ ਤੂੰ ਪੈਂਡੇ ਤੇ ਤੁਰਦੇ ਤੁਰਦੇ,
ਫੇਰ ਵੀ ਲੱਖਾਂ ਮੀਲ ਦੂਰ ਤੈਥੋਂ ਤੇਰੀ ਮੰਜ਼ਿਲ ਵੇਖਦਾ ਹਾਂ ਮੈਂ ।
ਸਭ ਉਤਲੀ ਉਤਲੀ ਬਾਤ ਕਰਦੇ,ਗੱਲ ਜੜ੍ਹੋਂ ਕੋਈ ਸਮਝਦਾ ਨਹੀਂ,
ਕਿੱਦਾਂ ਟਾਲੇਗਾ ਹੋਣੀ ਨੂੰ, ਗ਼ਰਕ ਤੇਰੀ ਮਹਿਫ਼ਿਲ ਵੇਖਦਾ ਹਾਂ ਮੈਂ ।
ਕੋਈ ਹੀਲਾ-ਵਸੀਲਾ ਕਰ ਬੰਦਿਆ , ਇਹ ਨਾਜ਼ੁਕ ਵੇਲਾ ਹੈ,
ਜੇ ਅੱਖਾਂ ਮੀਟਦੇ ਰਹੇ ਤਾਂ ਇੱਕ ਮੰਦੜਾ ਮੁਸਤਕਬਿਲ ਵੇਖਦਾ ਹਾਂ ਮੈਂ ।

No comments:

Post a Comment

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...