ਕਦੇ ਸਿਤਮ, ਕਦੇ ਕਰਮ, ਉਹ ਹਰ ਅਦਾ ਵਿਖਾਉਣਗੇ।
ਕਦੇ ਨਜ਼ਰ ਮਿਲਾਉਣਗੇ, ਕਦੇ ਨਜ਼ਰ ਚੁਰਾਉਣਗੇ,
ਤੇ ਇਸ ਤਰ੍ਹਾਂ ਉਹ ਮੇਰੀਆਂ ਮੁਸੀਬਤਾਂ ਵਧਾਉਣਗੇ।
ਨਹੀਂ ਪਤਾ ਸੀ ਜ਼ਿੰਦਗੀ 'ਚ ਐਸੇ ਲੋਕ ਆਉਣਗੇ,
ਜੋ ਪਿਆਰ ਵੀ ਜਤਾਉਣਗੇ ਤੇ ਜ਼ੁਲਮ ਵੀ ਕਮਾਉਣਗੇ।
ਉਹ ਮੈਨੂੰ ਕੌਲ ਦੇ ਗਏ, ਕਿ ਮੁੜ ਕੇ ਫੇਰ ਆਉਣਗੇ,
ਪਰ ਉਹ ਕਿਸੇ ਵੀ ਹਾਲ ਵਿਚ ਇਹ ਕੌਲ ਨਾ ਨਿਭਾਉਣਗੇ।
ਫ਼ਜ਼ੂਲ ਲੀਡਰਾਂ ਨੇ ਬੱਸ ਫ਼ਜ਼ੂਲ ਗੱਲਾਂ ਕਰਨੀਆਂ!
ਕਿਸੇ ਦੇ ਕੰਮ ਨਾ ਆਉਣਗੇ, ਜੋ ਭਾਸ਼ਣ ਉਹ ਸੁਣਾਉਣਗੇ।
ਜੋ ਨਗ਼ਮਿਆਂ ਤੇ ਖ਼ੁਸ਼ਬੂਆਂ ਦੇ ਭੇਤ ਜਾਣਦੇ ਨਹੀਂ,
ਉਹ ਮਾਲੀ ਬਾਗ਼ ਵਿਚ ਕਿਵੇਂ ਬਹਾਰ ਨੂੰ ਲਿਆਉਣਗੇ?
ਤੂੰ ਸਤਿਗੁਰੂ ਦੀ ਓਟ ਲੈ ਤੇ ਹੋਰ ਆਸਰੇ ਨਾ ਲੱਭ,
ਕਿ ਸਤਿਗੁਰੂ ਹੀ ਬੇੜੀਆਂ ਨੂੰ ਡੁੱਬਣੋਂ ਬਚਾਉਣਗੇ।
No comments:
Post a Comment