ਦੁਨੀਆ ਹਰ ਇੱਕ ਦੀਆਂ ਨਜ਼ਰਾਂ ਵਿੱਚ,
ਇੱਕੋ ਜਿਹੀ ਹੋ ਕੇ ਵੀ ਇੱਕੋ ਜਿਹੀ ਨਹੀਂ ਹੁੰਦੀ ।
ਜਿਸ ਗੱਲ ਨੂੰ ਮੁਨਾਸਿਬ ਸਮਝਦਾ ਹੈ ਤੂੰ,
ਕਦੇ ਕਦਾਈਂ ਉਹ ਲੋਕਾਂ ਭਾਣੇ ਸਹੀ ਨਹੀਂ ਹੁੰਦੀ ।
ਦੱਬੇ ਮੁਰਦੇ ਹੀ ਨੇ ਅਜਿਹੇ ਜੱਗ ਵਿੱਚ,
ਜਿਨ੍ਹਾਂ ਅੰਦਰ ਕੋਈ ਵੀ ਹਸਰਤ ਰਹੀ ਨਹੀਂ ਹੁੰਦੀ ।
ਉਹ ਗੱਲ ਵੀ ਧੂੰਏ ਵਾਂਗ ਫੈਲ ਜਾਂਦੀ ਹੈ,
ਜਿਹੜੀ ਕਦੇ ਬੁੱਲ੍ਹਾ ਨੇ ਕਿਸੇ ਨੂੰ ਕਹੀ ਨਹੀਂ ਹੁੰਦੀ ।
ਆਪਣੀ ਤਾਕਤ ਵਾਰੇ ਜਾਣਦਾ ਨਹੀਂ ਉਹ,
ਜਿਸ ਦਿਲ ਨੇ ਕਦੀ ਕੋਈ ਸੱਟ ਸਹੀ ਨਹੀਂ ਹੁੰਦੀ ।
Saturday, 24 February 2018
Subscribe to:
Post Comments (Atom)
ਗ਼ਜ਼ਲ
ਨਾ ਅੱਲ੍ਹੜਾਂ 'ਤੇ ਮਰ, ਕਿ ਜ਼ਮਾਨਾ ਖ਼ਰਾਬ ਹੈ। ਰੱਖ ਬੰਦ ਦਿਲ ਦੇ ਦਰ, ਕਿ ਜ਼ਮਾਨਾ ਖ਼ਰਾਬ ਹੈ। ਸੁਣ ਸੋਹਣਿਆ! ਤੂੰ ਹੈਂ ਬੜਾ ਭੋਲਾ ਤੇ ਸਾਦਾ-ਦਿਲ, ਤੈਨੂੰ ਨਹੀਂ ਖ਼ਬ...
-
ਮੈਰੀ ਕ੍ਰਿਸਮਸ ਆਖਦੇ ਆਖਦੇ , ਨਾ ਭੁਲੀਓ ਚਾਰ ਸਾਹਿਬਜ਼ਾਦੇ ਮਹਾਨ, ਨਿੱਕੇ ਨਿੱਕੇ ਬੱਚਿਆਂ ਨੇ , ਧਰਮ ਲਈ ਵਾਰੀ ਆਪਣੀ ਜਾਨ , ਬੋਲੇ ਸੋ ਨਿਹਾਲ ਹੀ ਨੀਹਾਂ ਵਿਚ ਖੜੇ , ਕਹਿ ...
-
ਮਨ ਨੂੰ ਸੁਖੀ ਕਰਨ ਵਾਲੀ ਓਹ ਹਰਿਆਲੀ ਕਿੱਥੇ ਗਈ, ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਮਨੁੱਖ ਦੇ ਲਈ , ਤੇਰਾ ਤਾਂ ਗੁਜ਼ਾਰਾ ਹੋ ਜਾਵੇਗਾ ਪਰ ਕਿਵੇਂ ਜਰੇਗਾ ਪੁੱਤ ਤੇਰਾ , ਤ...
-
ਇਹ ਦਿਨ ਵੇਖਣਾ ਰਹਿ ਗਿਆ ਸੀ ਹੋਰ ਹੋਣਾ ਸੀ ਕੀ , ਇਸ਼ਕ਼ ਮਜਾਜ਼ੀ ਨੇ ਘੇਰ ਲਿਆ ਨਹੀ ਹੁੰਦਾ ਇਸ਼ਕ਼ ਹਕੀਕੀ ਗੱਲ ਸਿਆਣਿਆ ਦੀ ਤੂੰ ਮੰਨ ਹਰਸਿਮਰਨ ਆਪਣੇ...
No comments:
Post a Comment