Sunday, 6 October 2013

ਹਰ ਵੇਲੇ ਹਰਿ ਨਾਲ ਤੇਰੇ

ਕਿਓਂ  ਤੂੰ ਕਹਿੰਦਾ ਓਹਨੂੰ ਉੱਪਰ ਵਾਲਾ ?
ਜਦ ਓਹ ਮੌਜੂਦ ਹੈ ਚਾਰ ਚੁਫੇਰੇ ?
ਉਠਦੇ, ਬਹਿੰਦੇ , ਜਾਗਦੇ , ਸੌਂਦੇ,
ਹਰ ਵੇਲੇ ਹਰਿ ਨਾਲ ਤੇਰੇ  
 ਯਾਦ ਰੱਖੀ  ਇਹ ਗੱਲ ਤੈਨੂੰ ਪਤਾ ਚਲੇਗਾ,
ਤੇਰੇ ਨਾਲ ਓਹ ਕਰਦਾ ਗੱਲ ਵੀ,
ਤੈਨੂੰ ਦਿੰਦਾ ਓਹ ਸਹੀ ਰਾਹ,
ਤੇਰੀ ਮੁਸ਼ਕਿਲ ਕਰਦਾ ਹਲ੍ਹ ਵੀ ।
ਗੱਲ ਓਹਦੀ ਸੁਣਨ ਲਈ ,
ਤੈਨੂ ਲੋੜ੍ਹ ਨਹੀ ਕੋਈ ਕੰਨ ਦੀ ,
ਹਰਿ ਕਾ ਨਾਮ ਧਿਆਉਣ ਦੇ ਲਈ,
ਤੈਨੂ ਲੋੜ੍ਹ ਹੈ ਸੱਚੇ ਮਨ ਦੀ ।

No comments:

Post a Comment

ਗ਼ਜ਼ਲ

ਇਸ਼ਕ ਹਸੀਨ ਸੀ ਤੇ ਹੁਣ, ਹੋਰ ਹਸੀਨ ਹੋ ਗਿਆ, ਤੇਰੀ ਵਫ਼ਾ 'ਤੇ ਸੱਜਣਾ, ਦਿਲ ਨੂੰ ਯਕੀਨ ਹੋ ਗਿਆ।  ਨਾਜ਼ ਭਰੀ ਨਿਗਾਹ ਦਾ ਜਾਲ, ਹੋਰ ਹਸੀਨ ਹੋ ਗਿਆ। ਹੱਦ ਤੋਂ ਜ਼ਿਆਦਾ ...