Wednesday, 30 December 2015

ਰੁੱਖਾਂ ਵਿਚੋਂ ਝਲਕਦੀ ਰਬ ਦੀ ਵਡਿਆਈ

ਇਹਨਾਂ ਦੀ ਸਹਾਇਤਾ ਨਾਲ ਰੱਬ  ਨੇ ਧਰਤੀ ਸੁੰਦਰ ਬਣਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ  ਵਡਿਆਈ ।

ਬੇਅੰਤ ਅਪਾਰ ਨੇ ਇਹਨਾਂ ਦੇ ਸਾਡੇ ਤੇ ਉਪਕਾਰ,
ਇਹਨਾਂ ਦੀ ਕਿਰਪਾ ਨਾਲ ਸੁਖੀ ਵਸਦਾ ਇਹ ਸੰਸਾਰ ,
ਜੀਵਾਂ ਦੇ ਸਹਾਇਤਾ ਲਈ ਇਹ ਰਹਿੰਦੇ ਸਦਾ ਤਿਆਰ,
ਰੁੱਖਾਂ ਬਾਝੋਂ ਧਰਤੀ ਤੇ ਨਰਕ ਵਿਚ ਫ਼ਰਕ ਨਾ ਹੁੰਦਾ ਕਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ  ਵਡਿਆਈ ।


ਕਿਵੇਂ ਬਿਆਨ ਕਰਾਂ ਵੀਰੋਂ ਮੈਂ ਇਹਨਾਂ ਦੇ ੲਹਿਸਾਨ ,
ਇਹਨਾਂ ਬਾਝੋਂ ਸਾਡਾ ਨਾ ਹੁੰਦਾ ਕੋਈ ਨਾਂ ਨਿਸ਼ਾਨ ,
ਰਹਿੰਦੇ ਸਦਾ ਤਿਆਰ ਇਹ ਹੋਣ ਲਈ ਕੁਰਬਾਨ ,
ਕੁਰਬਾਨੀਆਂ ਦੇ ਕੇ ਇਹਨਾਂ ਨੇ ਮਨੁੱਖ ਦੀ ਤਰੱਕੀ ਕਰਵਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ  ਵਡਿਆਈ ।


ਜੇ ਅੱਜ ਮਨੁੱਖ ਰੁੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਪਛਾਣੇ ,
ਜੇ ਅੱਜ ਮਨੁੱਖ ਰੁੱਖਾਂ ਦੀ ਵਡਿਆਈ ਬਾਰੇ ਜਾਣੇ ,
ਜੇ ਅੱਜ ਮਨੁੱਖ ਰੁੱਖ ਲਗਾਉਣ ਵਿੱਚ ਅਨੰਦ ਮਾਣੇ ,
ਤਾਂ ਹੀ ਅਗਲੀਆਂ ਪੀੜ੍ਹੀਆਂ ਕਰਨਗੀਆਂ ਸੁਖ , ਚੈਨ ਤੇ ਆਰਾਮ ਦੀ ਕਮਾਈ ,
ਰੁੱਖਾਂ ਵਿਚੋਂ ਝਲਕਦੀ ਰੱਬ ਦੀ ਵਡਿਆਈ ।




No comments:

Post a Comment

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ,  ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ। ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ, ਦੇਹ ਫ਼ਿਰਾਕ ਵਿਚ ਸੜ...