Tuesday, 24 March 2020

ਜਾਣੇ ਜੋ ਨੀਤਾਂ ਸਾਰੀਆਂ
ਫਿਰ ਵੀ ਢਕੇ ਗੁਨਾਹਾਂ ਨੂੰ
ਉਹਨੂੰ ਵਿਸਾਰ ਕੇ ਕਰੇਂ 
ਕਾਹਤੋਂ ਵਿਅਰਥ ਸਾਹਾਂ ਨੂੰ?

ਮਹਿਲ-ਮੁਨਾਰੇ ਬੇ-ਸ਼ੁਮਾਰ
ਦੌਲਤਾਂ ਕੁੱਲ ਜਹਾਂ ਦੀਆਂ
ਪਰ ਜਮ੍ਹਾਂ ਕਰ ਕੇ ਵੀ ਇਹ ਸਭ
ਚੈਨ ਪਵੇ ਨਾ ਸ਼ਾਹਾਂ ਨੂੰ

ਪੀਰ, ਗੁਰੂ, ਵਲੀ ਨਹੀਂ
ਐਸ਼ ਪਰਸਤ ਠੱਗ ਨੇ
ਸਾਹਵੇਂ ਇਨ੍ਹਾਂ ਦੇ ਭੁੱਲ ਕੇ ਵੀ 
ਨਾ ਝੁਕਾ ਤੂੰ ਨਿਗਾਹਾਂ ਨੂੰ

ਯਾਦ ਸਜਾ ਕੇ ਉਹਨਾਂ ਦੀ
ਚਿੱਤ 'ਚ ਰੱਖ ਮੁਸਾਫ਼ਿਰਾ!
ਜੋ ਲਹੂ ਨਾਲ ਆਪਣੇ
ਰੁਸ਼ਨਾ ਗਏ ਨੇ ਰਾਹਾਂ ਨੂੰ

ਡੁੱਬਦੇ ਬੇੜੇ ਸਾਂਭਦੀ 
ਮਿਹਰ ਭਰੀ ਨਜ਼ਰ ਜਿਨ੍ਹਾਂ
ਸਤਿਗੁਰੂ ਸਾਹਿਬਾਨ ਦੀ,
ਸਜਦਾ ਉਨ੍ਹਾਂ ਮਲਾਹਾਂ ਨੂੰ !

No comments:

Post a Comment

ਗ਼ਜ਼ਲ

ਨਵੇਂ ਨਵੇਂ ਤਰੀਕਿਆਂ ਦੇ ਨਾਲ ਦਿਲ ਲੁਭਾਉਣਗੇ, ਕਦੇ ਸਿਤਮ, ਕਦੇ ਕਰਮ, ਉਹ ਹਰ ਅਦਾ ਵਿਖਾਉਣਗੇ।  ਕਦੇ ਨਜ਼ਰ ਮਿਲਾਉਣਗੇ, ਕਦੇ ਨਜ਼ਰ ਚੁਰਾਉਣਗੇ, ਤੇ ਇਸ ਤਰ੍ਹਾਂ ਉਹ ਮੇਰੀਆਂ ...