Thursday, 6 August 2026

ਗ਼ਜ਼ਲ

ਰਾਹ ਨਵੇਂ ਹੈ ਖੋਲਦੀ, ਅਕਲ ਨਜ਼ਰ ਦੇ ਨਾਲ ਨਾਲ।
ਕੰਮ ਸਿਰੇ ਹੈ ਚਾੜ੍ਹਦਾ, ਇਲਮ ਖ਼ਬਰ ਦੇ ਨਾਲ ਨਾਲ। 

ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ,
ਦੇਹ ਫ਼ਿਰਾਕ ਵਿਚ ਸੜੇ, ਦਿਲ ਤੇ ਜਿਗਰ ਦੇ ਨਾਲ ਨਾਲ। 

ਇਸ਼ਕ ਦੇ ਸ਼ਹਿਰ ਅੰਦਰ ਇਕ ਸਾਦਾ ਜਿਹਾ ਹੈ ਘਰ ਮੇਰਾ,
ਰਹਿੰਦੀ ਹੈ ਜਿਸ 'ਚ ਇਕ ਉਮੀਦ, ਫ਼ਿਕਰ ਤੇ ਡਰ ਦੇ ਨਾਲ ਨਾਲ।

ਤੇਰਾ ਕਮਾਲ ਤੇ ਤੇਰਾ ਜਾਹੋ ਜਲਾਲ ਵੇਖ ਕੇ,
ਮੈਂ ਵੀ ਗ਼ੁਲਾਮ ਹੋ ਗਿਆ, ਸਾਰੇ ਨਗਰ ਦੇ ਨਾਲ ਨਾਲ। 

ਜਿਹੜੀ ਬੁਲੰਦੀਆਂ ਤੋਂ ਵੀ, ਵੇਖ ਸਕੇ ਜ਼ਮੀਨ ਤੱਕ,
ਲੋੜ ਹੈ ਉਸ ਨਿਗਾਹ ਦੀ ਵੀ, ਬਾਜ਼ ਨੂੰ ਪਰ ਦੇ ਨਾਲ ਨਾਲ।

ਹੁਸਨ ਦੇ ਜਲਵਿਆਂ ਦੇ ਨਾਲ, ਇਸ਼ਕ ਦੀ ਭਾਵਨਾ ਵੀ ਵੇਖ,
ਵੇਖ ਸ਼ਹੀਦ ਦੇ ਨਿਸ਼ਾਨ, ਯਾਰ ਦੇ ਦਰ ਦੇ ਨਾਲ ਨਾਲ। 

ਹੋਵੇ ਨਾ ਦਿਲ 'ਚ ਪੀੜ ਤਾਂ ਸ਼ਿਅਰ ਨਾ ਕਹਿ ਤੂੰ ਸ਼ਾਇਰਾ,
ਤੈਥੋਂ ਗ਼ਜ਼ਲ ਹੈ ਮੰਗਦੀ, ਦਰਦ ਹੁਨਰ ਦੇ ਨਾਲ ਨਾਲ।

No comments:

Post a Comment

ਗ਼ਜ਼ਲ

ਰਾਹ ਨਵੇਂ ਹੈ ਖੋਲਦੀ, ਅਕਲ ਨਜ਼ਰ ਦੇ ਨਾਲ ਨਾਲ। ਕੰਮ ਸਿਰੇ ਹੈ ਚਾੜ੍ਹਦਾ, ਇਲਮ ਖ਼ਬਰ ਦੇ ਨਾਲ ਨਾਲ।  ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ, ਦੇਹ ਫ਼ਿਰਾਕ ਵਿ...