Tuesday, 22 September 2026

ਗ਼ਜ਼ਲ

ਇਸ਼ਕ ਹਸੀਨ ਸੀ ਤੇ ਹੁਣ, ਹੋਰ ਹਸੀਨ ਹੋ ਗਿਆ,

ਤੇਰੀ ਵਫ਼ਾ 'ਤੇ ਸੱਜਣਾ, ਦਿਲ ਨੂੰ ਯਕੀਨ ਹੋ ਗਿਆ। 


ਨਾਜ਼ ਭਰੀ ਨਿਗਾਹ ਦਾ ਜਾਲ, ਹੋਰ ਹਸੀਨ ਹੋ ਗਿਆ।

ਹੱਦ ਤੋਂ ਜ਼ਿਆਦਾ ਸ਼ੋਖ਼ ਉਹ ਮਾਹ-ਜਬੀਨ ਹੋ ਗਿਆ। 


ਜੋ ਕਦੇ ਨਾ ਕਬੂਲਦਾ ਸੀ ਕਿਸੇ ਦੀ ਅਧੀਨਗੀ,

ਉਹ ਮੇਰਾ ਬੇ-ਮੁਥਾਜ ਮਨ, ਤੇਰੇ ਅਧੀਨ ਹੋ ਗਿਆ।


ਜਲਵਾ-ਨੁਮਾ ਸੀ ਮੇਰਾ ਯਾਰ, ਹੁਸਨ-ਓ-ਅਦਾ ਦੇ ਸ਼ਹਿਰ ਵਿਚ,

ਪਰ ਮੈਂ ਜਦੋਂ ਗਿਆ ਤਾਂ ਉਹ ਪਰਦਾ-ਨਸ਼ੀਨ ਹੋ ਗਿਆ।


ਇਹਨੇ ਜਦੋਂ ਕਰੀਬ ਤੋਂ ਵੇਖੇ ਜਹਾਨ ਦੇ ਫ਼ਰੇਬ,

ਮੇਰਾ ਇਹ ਬੇ-ਵਕੂਫ਼ ਦਿਲ, ਥੋੜ੍ਹਾ ਜ਼ਹੀਨ ਹੋ ਗਿਆ।


ਜਿੱਥੇ ਅਸੀਂ ਸਾਂ ਬੀਜਦੇ, ਆਸ-ਉਮੀਦ ਦੀ ਕਣਕ,

ਸਾਡਾ ਉਹ ਸਬਜ਼ ਖੇਤ ਹੁਣ, ਖ਼ੁਸ਼ਕ ਜ਼ਮੀਨ ਹੋ ਗਿਆ। 


ਰੂਹ ਮੇਰੀ ਤਰਸ ਰਹੀ, ਓਸ ਗੁਰੂ ਦੇ ਸ਼ਬਦ ਨੂੰ,

ਜਿਸ ਦੀ ਨਦਰ ਦੇ ਨਾਲ ਠੱਗ, ਨਾਮ 'ਚ ਲੀਨ ਹੋ ਗਿਆ।

No comments:

Post a Comment

ਗ਼ਜ਼ਲ

ਇਸ਼ਕ ਹਸੀਨ ਸੀ ਤੇ ਹੁਣ, ਹੋਰ ਹਸੀਨ ਹੋ ਗਿਆ, ਤੇਰੀ ਵਫ਼ਾ 'ਤੇ ਸੱਜਣਾ, ਦਿਲ ਨੂੰ ਯਕੀਨ ਹੋ ਗਿਆ।  ਨਾਜ਼ ਭਰੀ ਨਿਗਾਹ ਦਾ ਜਾਲ, ਹੋਰ ਹਸੀਨ ਹੋ ਗਿਆ। ਹੱਦ ਤੋਂ ਜ਼ਿਆਦਾ ...