Friday, 4 July 2014

ਲਗਾ ਤੂੰ ਰੁੱਖ

 ਮੰਨਿਆ ਪਸ਼ੂ ਪੰਛੀਆਂ ਦੀ ਨਹੀ ਤੈਨੂੰ ਕੋਈ ਪਰਵਾਹ ,
ਸਾਫ਼ ਕਰਕੇ ਜੰਗਲ ਤੂੰ ਬਣਾਉਣੇ ਦੂਰ ਤਕ ਦੇ ਰਾਹ ,
 ਮੰਨਿਆ ਹਰਿਆਲੀ ਵੇਖਣ ਦਾ ਨਹੀ ਤੈਨੂੰ ਕੋਈ ਚਾਅ,
ਚਾਹੁੰਦਾ ਪਰ ਜੇ ਤੂੰ ਖੁਦ ਦਾ ਸੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਕਹਿੰਦਾ ,"ਪੁੱਲ੍ਹ ਬਣਾਉਣ ਲਈ , ਸੜਕਾਂ ਚੌੜੀਆਂ ਕਰਨ ਲਈ ਚਾਹੀਦੀ ਹੈ ਥਾਂ ",
ਸਮਝ ਨਦਾਨਿਆ , ਅਣਮੁੱਲੀ ਹੈ , ਜਿਹੜੀ ਰੁੱਖ ਦਿੰਦੇ ਨੇ ਛਾਂ,
ਤਰਸਣਗੇ ਜਦ ਇਸਲਈ ਤੇਰੇ ਬੱਚੇ , ਲਾਉਣਗੇ ਓਹ ਤੇਰਾ ਨਾਂ ,
ਬਸ ਕਰ ਹੁਣ , ਨਹੀ ਤੇ ਬਾਚੋਂ ਪਛਤਾਵੇਗਾ ਤੂੰ ਮਨੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਹੋਇਆ ਪਿਆ ਹੈ ਤੇਰਾ ਅੱਜ ਹੀ ਮਾੜਾ ਹਾਲ ,
ਸੋਚ ਕਿਵੇਂ ਦਾ ਹੋਵੇਗਾ ਸਾਡਾ ਭਵਿੱਖਤ ਕਾਲ ,
ਕਿਵੇਂ ਜਰਨਗੇ ਇੰਨੀ ਗਰਮੀ ਤੇਰੇ ਪਿਆਰੇ ਬਾਲ ,
ਰੁੱਖਾਂ ਬਾਝੋਂ ਸਹਿਣਗੇ ਓਹ ਬਹੁਤ ਦੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

ਵਿਤਕਰਾ ਨਹੀ ਕਰਦੇ ਇਹ , ਦਿੰਦੇ ਸਭ ਨੂੰ ਛਾਵਾਂ,
ਖੁਲ੍ਹੀਆਂ ਰਖਦੇ ਇਹ , ਸਭ ਲਈ ਆਪਣੀਆਂ ਬਾਹਵਾਂ ,
ਇਹਨਾਂ ਅਣਗਿਣਤ ਗੁਣਾਂ ਕਾਰਣ ਮੈਂ ਇਹਨਾਂ ਦਾ ਲੱਖ ਲੱਖ ਸ਼ੁਕਰ ਮਨਾਵਾਂ ,
ਸਮਝੋ ਦੁਨੀਆ ਵਾਲਿੳ, ਰੁੱਖਾਂ ਦੀ ਲਗੀ ਹੈ ਧਰਤੀ ਨੂੰ ਬਹੁਤ ਭੁੱਖ ,
ਖਿਆਲ ਜੇ ਤੈਨੂੰ ਆਪਣੇ ਬੱਚਿਆਂ ਦਾ ਤਾਂ ਲਗਾ ਤੂੰ ਰੁੱਖ ।

Sunday, 1 June 2014

..........................

 ਤਰਸਦੇ ਨੇ ਅਗਲੇ ਸਿਰ ਉੱਤੇ ਛੱਤ ਲਈ ,
ਤੇ ਤੂੰ ਹਰਸਿਮਰਨ ਰਾਜ਼ੀ ਨਹੀ ਸੌ ਕੇ ਏ.ਸੀ ਬਿਨਾ ।
ਅੱਤ ਦੀ ਗਰਮੀ ਵਿਚ ਨੇ ਮਜਦੂਰੀ ਕਰਕੇ ਓਹ ਕਮਾਉਂਦੇ ,
ਤੇ ਤੇਰੇ ਵਰਗੇ ਗਿਆਰਾਂ ਤੋਂ ਦੋ ਤਕ ਘਰੋਂ ਬਾਹਰ ਨਹੀ ਜਾਂਦੇ ।
ਲੋੜ ਤੋਂ ਵੱਧ ਹੈ ਸਭ ਕੁਝ ਤੇਰੇ ਕੋਲ ,
ਪਰ ਫੇਰ ਵੀ ਨਹੀ ਤੇਰੀਆਂ ਮੰਗਾਂ ਹੋ ਰਹੀਆਂ ਨੇ ਪੂਰੀਆਂ ,
ਇਸੇ ਕਰਕੇ ਤੇਰੀਆਂ ਵੱਧ ਰਹੀਆਂ ,
ਨੇ ਰਬ ਨਾਲ ਦੂਰੀਆਂ ।
ਇਹਨਾਂ ਕਰਕੇ ਹੀ ਜਾਪਦਾ ਤੈਨੂੰ ਰਬ ਬਹੁਤ ਦੂਰ ,
ਕਾਮ  ਕ੍ਰੋਧ ਲੋਭ ਮੋਹ ਅਹੰਕਾਰ ਦੇ ਅੱਗੇ ਤੂੰ ਹਰਸਿਮਰਨ ਮਜਬੂਰ ।

ਜੋ ਸਭ ਕੁਝ ਵੀ ਇਹ ਸਭ ਕੁਝ ਓਸੀ ਦਾ ਹੀ ਤਾਂ ਹੈ ਬਖ਼ਸ਼ਿਆ,
ਜੇ ਚਾਹੁੰਦਾ ਨਾ ਓਹ ਤਾਂ ਤੂੰ ਇਸ ਗੱਦੇ ਤੇ ਨਾ ਸੌਂਦਾ,
ਕੀਤਾ ਓਹੀ ਜੋ ਲੱਗਿਆ ਉਸ ਨੂੰ ਤੇਰੇ ਵਾਸਤੇ ਚੰਗਾ ,
ਹੋ ਸਕਦਾ ਸੀ ਤੂੰ ਕਿਸੇ  ਗਰੀਬੜੇ ਦੇ ਘਰ ਆਉਂਦਾ ।

ਜੀਹਨੇ ਦਿੱਤਾ ਤੈਨੂੰ ਇਹ ਸਭ ਕੁਝ ਸ਼ੁਕਰਾਨਾ ਕਰ ਤੂੰ ਓਹਦਾ ,
ਜੀਹਨੇ ਦਿੱਤਾ ਤੈਨੂੰ ਇਹ ਸਭ ਕੁਝ ਸਿਮਰਨ ਕਰ ਤੂੰ ਓਹਦਾ ।

Tuesday, 6 May 2014

ਖੁਸ਼ੀ ਅਤੇ ਸ਼ਾਂਤੀ ਮਿਲੇ ਮੇਰੇ ਮਨ ਨੂੰ ,
ਸਕੂਨ ਅਤੇ ਰਾਹਤ ਮਿਲੇ ਮੇਰੇ ਤਨ ਨੂੰ  ।
 ਖੁੱਲ੍ਹ ਅਤੇ ਅਜ਼ਾਦੀ ਦਾ ਅਨੰਦੁ ਮੈਂ ਮਾਣਦਾ,
ਵੱਖਰਾ ਹੀ ਨਜ਼ਾਰਾ ਹੈ ਇਸ  ਜ਼ੁਬਾਨ ਦਾ  ।
ਦੇਵੇ ਹਰਸਿਮਰਨ ਤੈਨੂੰ ਇੱਕ ਸਲਾਹ,
ਥੋੜ੍ਹੇ ਚਿਰ ਲਈ ਹੋ ਇਹਨਾਂ ਓਪਰੀਆਂ ਬੋਲੀਆਂ ਤੋਂ ਅਜ਼ਾਦ,
ਪੜ੍ਹ , ਲਿਖ , ਬੋਲ ਅਤੇ ਸੁਣ ਤੂੰ ਪੰਜਾਬੀ ,
ਇਸ ਮਿੱਠੀ ਬੋਲੀ ਦਾ ਲੈ ਤੂੰ ਵੀ ਸੁਆਦ ।

Wednesday, 9 April 2014

ਸਿੰਘ

ਪੱਗ ਦੱਸਦੀ ਮਹਾਨ ਇਤਿਹਾਸ ਬਾਰੇ ,
ਜਿਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤ ਵਾਰੇ ,
ਜਿਸ ਲਈ ਹੋਏ ਲੱਖਾਂ ਸਿੱਖ ਕੁਰਬਾਨ ,
ਐਵੇਂ ਹੀ ਨਹੀਂ ਕਹਿੰਦੇ ਇਸ ਨੂੰ ਸਿਖਾਂ ਦੇ ਸ਼ਾਨ ,
ਭੁੱਲ ਜਾਂਦੇ ਜਿਹੜੇ ਇਹ ਗੱਲ ਨਹੀ ਕੋਈ ਕਹਿੰਦਾ ਓਹਨੂੰ ਸਰਦਾਰ ,
ਸਿੰਘ ਨਹੀ ਕੋਈ ਬਿਨਾ ਕੇਸ ਅਤੇ ਦਸਤਾਰ ।

ਰੱਖ ਕੇ ਕੇਸ ਦਾੜ੍ਹੀ ਪੂਰੀ , ਸਿੰਘ ਕਰਦੇ ਰੱਬ ਨੂੰ ਪ੍ਰਣਾਮ ,
ਆਦਰ ਕਰਦੇ ਰੱਬ ਦੀ ਰਚਨਾ ਦਾ ਅਤੇ ਲੈਂਦੇ ਓਹਦਾ ਨਾਮ ,
ਰੱਬ ਦੇ ਨਾਮ ਦੀ ਹੈ ਮਨੁੱਖ ਨੂੰ ਸਭ ਤੋਂ ਵੱਧ ਜ਼ਰੂਰਤ ,
ਤਾਹੀ ਤਾਂ ਨੇ ਸਿੰਘ ਰਹਿੰਦੇ ਸਾਬਤ ਸੂਰਤ ,
ਕੱਟਦੇ ਜਿਹੜੇ ਕੇਸ , ਓਹਨਾਂ ਦਾ ਸਿੱਖੀ ਵਿਚ ਜੰਮਣਾ ਹੀ ਬੇਕਾਰ ,
ਸਿੰਘ ਨਹੀ ਕੋਈ ਬਿਨਾ ਕੇਸ ਅਤੇ ਦਸਤਾਰ ।

ਕੇਸਾਂ ਲਈ ਸੀ ਸਿੰਘ ਚਰਖੜੀਆਂ ਤੇ ਚੜ੍ਹੇ,
ਕੇਸਾਂ ਲਈ ਸੀ ਚਾਲੀ ਸਿੰਘ ਲੱਖਾਂ ਨਾਲ ਲੜ੍ਹੇ,
ਆਰੇ ਨਾਲ ਚਰਾਏ ਗਏ ਤੇ ਖੋਪੜੀਆਂ ਲੁਹਾਈਆਂ ,
ਪਰ ਫੇਰ ਵੀ ਸਬਰ ਨਹੀ ਹਾਰਿਆ ਓਹਨਾਂ ਕੀਤੀਆਂ ਚੜ੍ਹਾਈਆਂ,
ਵਿਸਾਰਿਆ ਜਿਹਨਾਂ ਸਿਖੀ ਸਰੂਪ, ਕਹੇ ਹਰਸਿਮਰਨ ਓਹਨਾਂ ਨੂੰ ਗੱਦਾਰ,
ਸਿੰਘ ਨਹੀ ਕੋਈ ਬਿਨਾ ਕੇਸ ਅਤੇ ਦਸਤਾਰ ।

Friday, 21 March 2014

ਜਿਹੜੇ ਕਰਦੇ ਆਪਣੀ ਮਾਂ ਬੋਲੀ ਤੇ ਮਾਣ

ਸਾਂਭ ਕੇ ਰੱਖਦੇ ਜਿਹੜੇ ਆਪਣੀ ਪਛਾਣ ,
ਕਰਦੇ ਮਾਂ ਬੋਲੀ ਦੀ ਸੇਵਾ ਲਾ ਕੇ ਜੀ ਜਾਨ,
ਕਰਾਂ ਓਹਨਾਂ ਸਭ ਨੂੰ ਸਜਦਾ ,
ਜਿਹੜੇ ਕਰਦੇ ਆਪਣੀ ਮਾਂ ਬੋਲੀ ਤੇ ਮਾਣ ।

ਜਿਹੜੇ ਕਰਦੇ ਆਪਣੀ ਮਾਂ ਬੋਲੀ ਦਾ ਸਤਕਾਰ ,
ਜਿਹੜੇ ਕਰਦੇ ਆਪਣੀ ਮਾਂ ਬੋਲੀ ਨਾਲ ਪਿਆਰ,
ਕਰਾਂ ਮੈਂ ਓਹਨਾਂ ਸਭ ਨੂੰ ਪ੍ਰਣਾਮ,
ਕਰਾਂ ਓਹਨਾਂ ਦੀ ਜੈ - ਜੈਕਾਰ ।

ਟਹੌਰ ਨਾਲ ਗੱਲ ਕਰਦੇ ਜਿਹੜੇ ਆਪਣੀ ਮਾਤ ਭਾਸ਼ਾ ਵਿਚ ,
ਹੋਵੇਗਾ ਮਾਂ ਬੋਲੀ ਦਾ ਪ੍ਰਚਾਰ - ਇਸ ਆਸ਼ਾ ਵਿਚ ,
ਪਰ ਵੇਖ ਕੇ ਅੱਜ ਕਲ ਦੇ ਪੰਜਾਬੀਆਂ ਦਾ ਹਾਲ ,
ਪੈ ਜਾਂਦਾ ਹੈ ਹਰਸਿਮਰਨ ਨਿਰਾਸ਼ਾ ਵਿਚ ।

ਇੱਕ ਗੱਲ ਮੈਂ ਤੈਨੂੰ ਸਾਫ਼ ਸਾਫ਼ ਕਹਾਂ - ਭਾਵੇਂ ਤੂੰ ਮੰਨ ਜਾਂ ਸੜ੍ਹ,
ਇੱਕ ਗੱਲ ਮੈਂ ਤੈਨੂੰ ਸਾਫ਼ ਸਾਫ਼ ਕਹਾਂ - ਭਾਵੇਂ ਤੂੰ ਮੰਨ ਜਾਂ ਲੜ੍ਹ,
ਜਿੰਨਾਂ ਮਰਜੀ ਤੂੰ ਵਿਦਵਾਨੀ ਹੋਵੇ ,
ਪਰ ਜੇ ਆਉਂਦੀ ਨਹੀ ਮਾਂ ਬੋਲੀ - ਤਾਂ ਤੂੰ ਹੈ ਅਨਪੜ੍ਹ ।

Sunday, 16 March 2014

ਤਰਸ ਆ ਰਿਹਾ ਹੈ ਮੈਨੂੰ

ਮਨ ਨੂੰ ਸੁਖੀ ਕਰਨ ਵਾਲੀ ਓਹ ਹਰਿਆਲੀ ਕਿੱਥੇ  ਗਈ,
ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਮਨੁੱਖ ਦੇ ਲਈ ,
ਤੇਰਾ ਤਾਂ ਗੁਜ਼ਾਰਾ ਹੋ ਜਾਵੇਗਾ ਪਰ ਕਿਵੇਂ ਜਰੇਗਾ ਪੁੱਤ ਤੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਜਿਸ ਤਰ੍ਹਾਂ ਹੋ ਰਿਹਾ ਹੈ ਬਰਬਾਦ ਅਣਮੁੱਲਾ ਪਾਣੀ ,
ਲਗਦਾ ਹੈ ਇਹ ਦੁਨੀਆ ਹੈ ਬਸ ਥੋੜੇ ਚਿਰ ਦੀ ਕਹਾਣੀ ,
ਬੇਸ਼ੱਕ ਪਾਉਣਗੀਆਂ ਬਹੁਤ ਸਾਰੀਆਂ  ਮੁਸੀਬਤਾਂ  ਓਹਨਾਂ ਨੂੰ  ਘੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਦਿਨ ਬ ਦਿਨ ਧਰਤੀ ਉੱਤੇ ਓਜ਼ੋਨ ਦੀ ਪਰਤ ਘਟ ਰਹੀ ਹੈ ,
ਪਰ ਫੇਰ ਵੀ ਇਹ ਦੁਨੀਆ ਇਸ ਕੰਮ ਵਿਚ ਯੋਗਦਾਨ ਦੇਣੋਂ ਨਹੀ ਹੱਟ ਰਹੀ ਹੈ ,
ਅਫਸੋਸ ਕਰ ਰਿਹਾ ਹੈ ਇਹ ਮਨ ਮੇਰਾ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਬਚੇਗੀ ਇਹ ਦੁਨੀਆ ਯਾ ਹੋ ਜਾਵੇਗਾ ਇਸ ਦਾ ਖਾਤਮਾ ,
ਪਰ ਹੋਵੇਗਾ ਓਹ ਹੀ ਜੋ ਚਾਹੇਗਾ ਪਰਮਾਤਮਾ ,
ਹੋਵੇਗਾ ਓਹੀ ਜੋ ਓਹ ਚਾਹੇਗਾ , ਭਾਵੇ ਦੁਨੀਆ ਲਾ ਲਵੇ ਜ਼ੋਰ ਬਥੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

Wednesday, 5 March 2014

ਸੰਤਾਲੀ ਦੀ ਵੰਡ

 ਮੈਂ ਓਸ ਸਮੇ ਜ਼ਿੰਦਾ ਤਾਂ ਨਹੀ ਸੀ ,
ਮੈਂ ਉਸ ਸਮੇ ਦਾ ਅਨੁਭਵ ਵੀ ਨਹੀ ਕੀਤਾ ,
ਪਰ ਫੇਰ ਵੀ  ਉਸ ਸਮੇ ਦੀ ਯਾਦ ਮੈਨੂੰ ਸਤਾਉਂਦੀ ਹੈ ।
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਨਨਕਾਣਾ ਅਤੇ ਪੰਜਾ ਸਾਹਿਬ ਸਾਡੇ ਕੋਲ ਹੋਣੇ ਸੀ   ,
ਪੰਜ ਦੇ ਪੰਜ ਦਰਿਆ ਪੂਰੇ ਹੋਣੇ ਸੀ  ,
ਜਾਤ - ਪਾਤ , ਧਰਮ ਨੂੰ ਭੁੱਲ ਕੇ ਸਾਰੇ ਪੰਜਾਬ ਦੇ ਨਾਮ ਤੇ ਇੱਕ  ਹੋਣੇ ਸੀ  ।
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

 ਇਸ  ਵੰਡ ਦਾ ਕੋਈ ਲਾਭ ਹੋਇਆ , ਮੈਨੂੰ ਤਾਂ ਨਹੀ ਲਗਦਾ ,
ਮੈਨੂੰ ਤਾਂ ਲਗਦਾ ਹੈ  ਲੜ੍ਹਾਈਆਂ  ਲੜ੍ਹਨ  ਲਈ  ਸੀ ਇਹ ਵੰਡ ਕੀਤੀ ,
ਰੁੱਸਦਾ ਨਾ ਅਮਨ ਜੇ ਇਹ ਸਰਹੱਦ ਨਾ ਹੁੰਦੀ  ,
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਧਰਮ ਤਾਂ ਰਬ ਤਕ ਪਹੁੰਚਣ ਦਾ ਇਕ ਰਸਤਾ ਹੈ ,
ਲੋਕਾਂ ਨੂੰ ਵੰਡਣ ਲਈ ਧਰਮ ਨਹੀ ਸੀ ਬਣਾਏ,
ਛੱਡ ਹਰਸਿਮਰਨ ਕੀ ਪਤਾ ਤੈਨੂੰ ਇਹ ਭੈੜੀ ਰਾਜਨੀਤੀ  ਦਾ ,
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...