Monday 23 December 2013

 ਮਾਂ - ਪਿਆਂ ਨੇ ਰੱਖਿਆ ਸੀ ਨਾਂ ਵਧੀਆ ,
ਪਰ ਗੁਰਪ੍ਰੀਤ ਹੋ ਗਿਆ ਗੈਰੀ ਤੇ ਮੰਦੀਪ ਹੋ ਗਿਆ ਮੈਂਡੀ ,
ਕਿਓਂ ਆਖਦੇ ਮੈਨੂੰ ਹੈਰੀ ਜਦ ਮੇਰਾ ਨਾਮ ਹਰਸਿਮਰਨ ,
ਕਹਿੰਦੇ ਯਾਰਾਂ - ਦੋਸਤਾਂ ਵਿਚ ਇਹ ਚਲਦਾ ਹੈ - ਜਿਵੇਂ ਸੰਦੀਪ ਹੋ ਗਿਆ ਸੈਂਡੀ ।
ਕਹਿੰਦੇ  ਦੇਸੀ ਨਾਂ ਨੇ ਇਹ ਇਹਨਾ ਦਾ ਛੱਡ ਦੇ ਤੂੰ ਪੱਲਾ ,
ਯੈਂਕੀ ਬਣਕੇ ਰਹੀਦਾ ਤਾਂ ਹੀ ਤਾਂ ਕੁੜੀ ਨਾਲ ਬਹਿੰਦੀ,
ਕਿੰਨੇ ਦੂਰ ਹੋ ਰਹੇ ਅਸੀ ਆਪਣੇ ਵਿਰਸੇ ਤੋਂ ,
ਜਦੋਂ ਵੀ ਇਹ ਸੋਚ ਮੇਰੇ ਮੰਨ ਵਿਚ ਆਓਂਦੀ ਤਾਂ ਮੇਰਾ ਚੈਨ ਹੈ ਲੈ ਲੈਂਦੀ।
1 2 3 4 ਆਪਣੇ ਬੱਚਿਆਂ ਨੂੰ ਸਿਖਾਉਂਦੇ ,
ਪੰਜਾਬੀ ਵਿਚ ਗਿਣਤੀ ਯਾਦ ਨਹੀ ਰਹਿੰਦੀ,
ਦੂਰ ਲੈ ਕੇ ਜਾ ਰਿਹਾ ਤੂੰ ਆਪਣੇ ਬੱਚਿਆਂ ਨੂੰ ਵਿਰਸੇ ਤੋਂ ,
ਕਿਓਂ ਮਾਂ ਬੋਲੀ ਵਿਚ ਕੁਛ ਨਹੀ ਤੇਰੀ ਨਿੱਕੀ ਜੇਹੀ ਧੀ ਕਹਿੰਦੀ ।

Saturday 7 December 2013

ਚਾਰ ਸਾਹਿਬਜ਼ਾਦੇ

ਮੈਰੀ  ਕ੍ਰਿਸਮਸ ਆਖਦੇ ਆਖਦੇ ,
ਨਾ ਭੁਲੀਓ ਚਾਰ ਸਾਹਿਬਜ਼ਾਦੇ ਮਹਾਨ,
ਨਿੱਕੇ ਨਿੱਕੇ ਬੱਚਿਆਂ ਨੇ ,
ਧਰਮ ਲਈ ਵਾਰੀ ਆਪਣੀ ਜਾਨ ,
ਬੋਲੇ ਸੋ ਨਿਹਾਲ ਹੀ ਨੀਹਾਂ ਵਿਚ ਖੜੇ ,
ਕਹਿ ਰਹੀ ਸੀ ਓਹਨਾਂ ਦੀ ਜ਼ੁਬਾਨ।
ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਕਿੱਥੇ ਸੂਰਮਾ ਮਿਲਣਾ ,
ਭਾਵੇਂ ਖੋਜ ਲੈ ਪੂਰਾ ਜਹਾਨ ,
ਕੌਮ ਲਈ ਜਿਸਨੇ ਕਰ ਦਿੱਤੇ ,
ਆਪਣੇ ਚਾਰੇ ਪੁੱਤ ਕੁਰਬਾਨ ,
ਯਾਦ ਕਰ ਕੇ ਆਪਣੀ ਕੌਮ ਦਾ ਇਤਿਹਾਸ,
ਸਿੱਖ ਹੋਣ ਤੇ ਹਰਸਿਮਰਨ ਕਰਦਾ ਹੈ ਮਾਣ ।

Tuesday 3 December 2013

ਨਾ ਭੁੱਲ ਸਿਖਾਂ ਆਪਣੀ ਕੌਮ ਦਾ ਮਹਾਨ ਇਤਿਹਾਸ

ਨਾ ਭੁੱਲ ਸਿਖਾਂ ਆਪਣੀ ਕੌਮ ਦਾ ਮਹਾਨ  ਇਤਿਹਾਸ
ਫੇਰ ਸਿੱਖ ਹੋਣ ਤੇ ਤੈਨੂੰ ਵੀ ਹੋਵੇਗਾ ਨਾਜ਼ ।

ਨਾ ਭੁੱਲ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ,
ਨਾ ਭੁੱਲ ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਨੂੰ ,
ਕਿਵੇਂ  ਬੰਦ ਬੰਦ ਕਟਾਏ ਭਾਈ ਮਨੀ ਸਿੰਘ ਨੇ ,
ਕਿਵੇਂ ਖੋਪੜੀ ਲੁਹਾਈ ਭਾਈ ਤਾਰੂ ਸਿੰਘ ਨੇ ,
ਅੰਤ ਤਕ ਨਹੀ ਛੱਡਿਆ ਓਹਨਾ ਨੇ ਧਰਮ ਖਾਸ,
ਨਾ ਭੁੱਲ ਸਿਖਾਂ ਆਪਣੀ ਕੌਮ ਦਾ ਮਹਾਨ  ਇਤਿਹਾਸ

ਕਿਵੇਂ ਆਰੇ ਨਾਲ ਚਿਰਾਏ ਗਏ ਭਾਈ ਮਤੀ ਦਾਸ ਜੀ,
ਕਿਵੇਂ ਜਿੰਦਾ ਸਾੜ ਦਿੱਤੇ ਗਏ ਭਾਈ ਸਤੀ ਦਾਸ ਜੀ,
ਦੇਗ ਵਿਚ ਉਬਾਲੇ ਗਏ ਭਾਈ ਦਿਆਲਾ ਜੀ,
ਕਿਵੇਂ ਜੰਮੇ ਪੰਜ ਪਿਆਰੇ ਦੋਬਾਰਾ ਅੰਮ੍ਰਿਤ ਦਾ ਪਿਆਲਾ ਪੀ ,
ਕਿੱਤਾ ਓਹੀ ਜਿਸ ਦੀ ਸੀ ਓਹਨਾਂ ਦੇ ਗੁਰੂ ਨੂੰ ਆਸ,
ਨਾ ਭੁੱਲ ਸਿਖਾਂ ਆਪਣੀ ਕੌਮ ਦਾ ਮਹਾਨ  ਇਤਿਹਾਸ

ਤੁਹਾਡੇ ਲਈ ਗੁਰੂ ਗੋਬਿੰਦ ਸਿੰਘ ਨੇ ਵਾਰੇ ਪੁੱਤ ਚਾਰ ,
ਹੋਰ ਕਿੰਨਿਆਂ ਨੇ ਧਰਮ ਲਈ ਦਿੱਤੀਆਂ ਜਿੰਦਾਂ ਵਾਰ,
ਕੇਸ਼ ਕੱਟਣ ਪਹਿਲਾਂ ਸੋਚ ਓਹਨਾਂ ਬਾਰੇ ਇੱਕ ਬਾਰ,
ਨਾ ਕੱਟ ਕੇਸ਼ ਦਾੜ੍ਹੀ ਮਿੱਤਰਾਂ ਸਜਾ ਖੂਬਸੂਰਤ ਦਸਤਾਰ ,
ਸ਼ਾਲਾ ਹਰਿ ਦੇ ਨਾਮ ਦੀ ਰਹੇ ਸਦਾ ਤੇਰੀ ਰੂਹ ਨੂੰ ਪਿਆਸ,
ਨਾ ਭੁੱਲ ਸਿਖਾਂ ਆਪਣੀ ਕੌਮ ਦਾ ਮਹਾਨ  ਇਤਿਹਾਸ

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...