ਬਸ ਵਿਚ ਸਫ਼ਰ ਕਰਦੇ ਹੋਏ ਜਦ ਮੈਂ ਬਾਹਰ ਝਾਕਦਾ ,
ਉਦਾਸ ਹੋ ਕੇ ਆਪਣੇ ਆਪ ਨੂੰ ਆਖਦਾ ,
"ਕਿਉਂ ਪੰਜਾਬੀ ਤੋਂ ਇਹ ਮੂੰਹ ਮੋੜ ਰਹੇ ,
ਕਿਉਂ ਆਪਣੀ ਮਾਂ ਨਾਲ ਰਿਸ਼ਤਾ ਤੋੜ ਰਹੇ ?"
ਆਲੇ ਦੁਆਲੇ ਵੇਖਾਂ ,ਲਿਖੀ ਅੰਗ੍ਰੇਜ਼ੀ ਹੀ ਮਿਲਦੀ ,
"ਕੀ ਹੋਵੇਗਾ ਅੱਗੇ ?" ਸੋਚ ਕੇ ਮੇਰੀ ਜਿੰਦ ਕੰਬ ਕੰਬ ਹਿਲਦੀ ।
ਸੋਹਣੀ , ਨਿਆਰੀ ਅਤੇ ਅਣਮੁੱਲੀ ਸਾਡੀ ਲਿੱਪੀ ਗੁਰਮੁਖੀ,
ਰਚੀ ਇਸ ਵਿਚ ਗੁਰਬਾਣੀ ਜਿਹੜੀ ਕਰਦੀ ਰੂਹ ਨੂੰ ਸੁਖੀ,

ਕਰੇ ਮੇਰੇ ਮਨ ਨੂੰ ਸੁਖੀ ਜਦੋਂ ਵੀ ਇਹ ਹੋਏ ਦੁਖੀ ।

ਰਹਿੰਦੀ ਸਦਾ ਮੇਰੀ ਚਿੰਤਾ ਅਤੇ ਉਦਾਸੀ ਦੇ ਲਹੂ ਲਈ ਭੁੱਖੀ,

ਕਦੇ ਨਹੀ ਜਿਸਦੀ ਮਮਤਾ ਦੀ ਨਦੀ ਸੁੱਕੀ ।

ਅੱਖ ਮੇਰੀ ਸਦਾ ਜਿਸ ਲਈ ਝੁਕੀ ।
ਵਿਸਾਰ ਗਏ ਜੇ ਤੁਸੀਂ ਇਸ ਨੂੰ ,
ਮਿਲਣੀ ਨਹੀ ਕਦੇ ਤੁਹਾਨੂੰ ਆਪਣੀ ਰੂਹ ਤੋ ਮੁਆਫੀ ,
ਸੋਚਣਾ ਹੈ ਤਾਂ ਸੋਚੋ ਇਸ ਵਿਸ਼ੇ ਤੇ , ਵਿਚਾਰਨਾ ਹੈ ਤਾਂ ਵਿਚਾਰੋ ,
ਹਰਸਿਮਰਨ ਵੱਲੋਂ ਲਿਖੇ ਇਹ ਲਫਜ਼ ਨੇ ਕਾਫੀ ।