Wednesday 6 April 2016

ਤੁਸੀਂ ਕਰ ਰਹੇ ਹੋ ਕਿਹੜੀਆਂ ਤਰੱਕੀਆਂ ?

ਓਹ  ਕਹਿੰਦੇ ਤਰੱਕੀ ਅਸੀਂ ਕਰ ਰਹੇ ,
ਉੱਚੇ ਪੁੱਲਾਂ ਦੀ ਉਸਾਰੀ ਕਰ ਰਹੇ ,
ਸੜਕਾਂ ਕਰ ਰਹੇ ਅਸੀਂ ਚੌੜੀਆਂ,
ਮੁਲਕ ਚੜ੍ਹ ਰਿਹਾ ਤਰੱਕੀ ਦੀਆਂ ਪੌੜੀਆਂ,
ਪਰ ਅਗਲੀਆਂ ਪੀੜ੍ਹੀਆਂ ਦਾ ਜੀਵਨ ਬਰਬਾਦ ਕਰ ਕੇ ,
ਤੁਸੀਂ ਕਰ ਰਹੇ ਹੋ ਕਿਹੜੀਆਂ ਤਰੱਕੀਆਂ ?

ਹਾਨੀਕਾਰਕ ਰੋਗ ਆਪਣੇ ਗਲ਼ ਪਾ ਕੇ ,
ਧਰਤੀ ਨੂੰ ਹੋਰ ਤੱਤਾ ਬਣਾ ਕੇ ,
ਬੇਕਸੂਰ ਜੀਵਾਂ ਦੇ ਘਰ ਉਜਾੜ ਕੇ ,
ਸੁੰਦਰ ਧਰਤੀ ਦੀ ਸੂਰਤ ਵਿਗਾੜ ਕੇ ,
ਦਿਲ ਆਪਣੇ ਨੂੰ ਸੂਰਤ-ਏ-ਫੌਲਾਦ ਕਰਕੇ ,
ਤੁਸੀਂ ਕਰ ਰਹੇ ਹੋ ਕਿਹੜੀਆਂ ਤਰੱਕੀਆਂ ?

ਇਸ ਤਰੱਕੀ ਦਾ ਬੁਲਬੁਲਾ ਜਦੋਂ ਫੁੱਟ ਜਾਵੇਗਾ ,
ਸੁਖ , ਚੈਨ , ਆਰਾਮ ਤੇਰਾ ਲੁੱਟ ਜਾਵੇਗਾ ,
ਪ੍ਰਦੂਸ਼ਣ ਨਾਲ ਹੋਵੇਗਾ ਤੂੰ ਬੇਹਾਲ ,
ਘਿਰਿਆ ਹੋਵੇਗਾ ਜ਼ਹਿਰਾਂ ਦੇ ਨਾਲ ,
ਹਰਿਆਲੀ ਤੋਂ ਖੁਦ ਨੂੰ ਆਜ਼ਾਦ ਕਰ ਕੇ ,
ਤੁਸੀਂ ਕਰ ਰਹੇ ਹੋ ਕਿਹੜੀਆਂ ਤਰੱਕੀਆਂ ?

ਜੇ ਅੱਜ ਵੀ ਨਹੀ ਸਮਝਦਾ ਤੂੰ ,
ਇਸ ਵੱਧਦੀ ਮੁਸ਼ਕਿਲ ਨੂੰ ਨਹੀ ਹੱਲ੍ਹ ਕਰਦਾ ਤੂੰ ,
ਰੱਬ ਦੀਆਂ ਅਣਮੁੱਲੀਆਂ ਦਾਤਾਂ ਗਵਾ ਬੈਠੇਗਾ,
ਸੁਖੀ ਵੱਸਦੀ ਧਰਤੀ ਨੂੰ ਨਰਕ ਬਣਾ ਬੈਠੇਗਾ,
ਜ਼ਰਾ ਸੋਚੋ ਉਸ ਵੇਲੇ ਨੂੰ ਯਾਦ ਕਰਕੇ ,
ਤੁਸੀਂ ਕਰ ਰਹੇ ਹੋ ਕਿਹੜੀਆਂ ਤਰੱਕੀਆਂ ?




ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...