Wednesday 24 December 2014

ਕੀ ਮਿਲਿਆ ਤੈਨੂੰ ?

In the memory of a terrorist attack on a school in Peshawar , Pakistan on December 16, 2014 in which 150 people , including 133 children were killed.


ਬੱਚੇ ਸੀ ਓਹ ਮਾਸੂਮ ਅਤੇ ਨਦਾਨ,
ਲੈ ਰਹੇ ਸੀ ਇਸ ਦੁਨੀਆ ਦਾ  ਗਿਆਨ,
ਕਰ ਰਹੇ ਸੀ ਆਪਣੇ ਭਵਿੱਖ ਦਾ ਨਿਰਮਾਣ ,
ਪਰ ਕਰ ਦਿੱਤੇ ਤੂੰ ਕਈਆਂ ਦੇ ਸੁਪਣੇ ਚਕਨਾ ਚੂਰ ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

ਨੌਂ ਮਹੀਨੇ ਕੁੱਖ ਵਿਚ ਰੱਖਿਆ ਸਬਰ ਅਤੇ ਪਿਆਰ ਨਾਲ ,
ਬੋਲਣਾ , ਖੜਨਾ ਅਤੇ ਤੁਰਨਾ ਸਿਖਾਇਆ ਲਾ ਕੇ ਕਈ ਸਾਲ ,
ਮੁਸ਼ਕਿਲ ਨਹੀ ਕੋਈ ਆਉਣ ਦਿੱਤੀ , ਰੱਖਿਆ ਪੂਰਾ ਖਿਆਲ,
ਇੱਕ ਪਲ ਵਿਚ ਕਰ ਦਿੱਤੇ ਤੂੰ ਬੱਚੇ ਆਪਣੇ ਮਾਂ ਪਿਉ ਤੂੰ ਦੂਰ ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

ਇਹਨਾਂ ਲੋਕਾਂ ਨੇ ਤੇਰਾ ਕੀ ਸੀ ਵਿਗਾੜਿਆ,
ਕਿਉਂ ਤੂੰ ਇਹਨਾਂ ਨੂੰ ਬੇਦਰਦੀ ਨਾਲ ਸਾੜਿਆ,
ਕਿਉਂ ਤੂੰ ਇਹਨਾਂ ਦੀਆਂ ਛਾਤੀਆਂ ਨੂੰ ਗੋਲੀਆਂ ਨਾਲ ਫਾੜਿਆ,
ਨਿਰਦੋਸ਼ਾਂ ਨੂੰ ਮਾਰਨਾ ਨਹੀ  ਕਿਸੇ ਧਰਮ ਦਾ ਦਸਤੂਰ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

ਇੱਕ ਦਿਨ ਤੂੰ ਰਬ ਦੇ ਦਰਬਾਰ ਵਿਚ ਹੈ ਹਾਜ਼ਰੀ ਲਾਉਣੀ   ,
ਤੇਰੇ ਵਾਸਤੇ ਹੈ ਓਹਨੇ ਕੋਈ ਸਖਤ ਸਜ਼ਾ ਸੁਣਾਉਣੀ,
ਉਸ ਦਿਨ ਹੈ ਤੈਨੂੰ ਆਪਣੀ ਬਰਬਾਦ ਹੋਈ ਜਿੰਦ ਚੇਤੇ ਆਉਣੀ ,
ਲੋਕਾਂ ਦਾ ਪੁੱਛਿਆ ਇਹ ਸਵਾਲ ਤੈਨੂੰ ਯਾਦ ਆਵੇਗਾ ਜ਼ਰੂਰ ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

Monday 15 December 2014

ਕੀ ਲੋੜ ਤੈਨੂੰ ਹਾਰ ਸ਼ਿੰਗਾਰ ਦੀ ?

ਗਲ ਸੁਣ  ਕੁੜੀਏ ਤੇਰੀ ਖੂਬਸੂਰਤੀ ਵਾਰੇ ਮੈਂ ਕੁਝ ਕਹਿਣਾ ਚਾਹਾਂ ,
ਚੈਨ ਲੈ ਲਿਆ ਤੂੰ ਮੇਰੇ ਦਿਲ ਦਾ ਬਸ ਇੱਕ ਵਾਰ ਮਿਲਾ ਕੇ ਨਿਗਾਹਾਂ ,
ਹੁਣ ਤਾਂ ਜੀਅ ਕਰਦਾ ਹੈ ਸਾਰੇ ਕੰਮ ਛੱਡ ਕੇ ਬਸ ਤੈਨੂੰ ਹੀ ਵੇਖੀ ਜਾਵਾਂ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਤੂੰ ਕੀ ਜਾਣੇ ਤੇਰੇ ਕਾਰਨ ਸਾਡਾ ਕੀ ਹੋ ਗਿਆ ਹੈ ਹਾਲ ,
ਇੱਕੋ ਸ਼ੌਂਕ ਰਹਿ ਗਿਆ ਮੇਰਾ ਬਸ ਤੈਨੂੰ ਵੇਖਣ ਦਾ ਪਿਆਰ ਨਾਲ ,
ਲੋਕੀਂ ਪੁੱਛਦੇ , ਕਿਉਂ ਫਿਰਦਾ ਮਾਰਾ ਮਾਰਾ , ਦੁਨੀਆ ਤੋਂ ਬੇਪਰਵਾਹ ,
ਸੱਚ ਆਖਾਂ ਕੁੜੀਏ  , ਇਹ ਤੇਰੇ ਸੋਹਣੇ ਮੁੱਖੜੇ  ਦਾ ਹੀ ਕਮਾਲ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਸਜਾ ਸੁਆਰ ਕੇ ਤੈਨੂੰ ਰੱਬ ਨੇ , ਭੇਜਿਆ ਵਿਚ ਸੰਸਾਰ ,
ਦਿੱਤਾ ਤੈਨੂੰ ਇਹ ਸੋਹਣਾ ਮੁੱਖੜਾ , ਦਿਲ ਕਰੇ ਵੇਖਾਂ ਵਾਰ ਵਾਰ ,
ਜਦ ਕੋਈ ਕਸਰ ਨਹੀਂ ਛੱਡੀ ਓਹਨੇ , ਫੇਰ ਕਿਉਂ ਕਰੇ ਤੂੰ ਹਾਰ ਸ਼ਿੰਗਾਰ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਤੇਰੇ ਮੁੱਖੜੇ ਵਿਚੋਂ ਝਲਕਦੀ ਰੱਬ ਦੀ ਵਡਿਆਈ ,
ਵੇਖ ਕੇ ਇਹਨੂੰ ਮੈਂ  ਸਦਾ ਆਪਣੀ ਚਿੰਤਾ ਮਾਰ ਗਵਾਈ,
ਫੇਰ ਕਿਉਂ ਕਰਕੇ ਹਾਰ ਸ਼ਿੰਗਾਰ ,
ਤੂੰ ਰੱਬ ਦੀ ਅਣਮੁੱਲੀ ਰਚਨਾ ਲੁਕਾਈ ?

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...