Wednesday 5 November 2014

ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਹੋਣੇ  ਕਿਉਂ ਸੀ ਇਹ ਸਿੱਖੀ ਸਰੂਪ ਤੋਂ ਅਜ਼ਾਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਕੋਸ਼ਿਸ਼ ਕੀਤੀ ਹੁੰਦੀ ਜੇ ਇਹਨਾਂ ਨੇ ਸਿੱਖੀ ਨੂੰ ਜਾਨਣ ਦੀ ,
ਕੋਸ਼ਿਸ਼ ਕੀਤੀ ਹੁੰਦੀ ਜੇ ਇਹਨਾਂ ਨੇ ਗੁਰਬਾਣੀ ਦਾ ਆਨੰਦ ਮਾਨਣ ਦੀ ,
ਹੋਣੇ ਕਿਉਂ ਸੀ ਫੇਰ ਭੇਡ ਸ਼ੇਰਾਂ ਦੇ ਔਲਾਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਪੜ੍ਹਿਆ ਹੁੰਦਾ ਜੇ ਇਹਨਾਂ ਨੇ ਕੌਮ ਦਾ ਇਤਿਹਾਸ ,
ਹੋਣਾ ਸੀ ਇਹਨਾਂ ਦਾ ਵੀ ਓਹੀ ਰੂਪ ਖਾਸ ,
ਛੱਕਿਆ ਹੁੰਦਾ ਇਹਨਾਂ ਨੇ   ਵੀ ਅਮ੍ਰਿਤ , ਲਿਆ ਹੁੰਦਾ ਇਹਦਾ ਸੁਆਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਯਾਦ ਹੁੰਦੀਆਂ ਜੇਕਰ ਇਹਨਾਂ ਨੂੰ ਆਪਣੇ ਵੱਡੇ ਵਡੇਰਿਆ ਦੀਆਂ ਕੁਰਬਾਨੀਆਂ ,
ਨਾ ਲਾਂਦੇ ਦਾਗ ਧਰਮ ਨੂੰ , ਨਾ ਬਰਬਾਦ ਕਰਦੇ ਆਪਣੀਆਂ ਜਵਾਨੀਆਂ ,
ਹੋਣਾ ਕਿਉਂ ਸੀ ਇਹਨਾਂ ਦਾ ਅਣਮੁੱਲਾ ਜਨਮ ਬਰਬਾਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਕਦੇ ਨਹੀ ਓਹ ਜਗ ਤੇ ਸਿਆਣਾ ਅਖਵਾਉਂਦਾ ,
ਜਿਹੜਾ ਆਪਣੀ ਕੌਮ ਦਾ ਇਤਿਹਾਸ ਭੁਲਾਉਂਦਾ ,
ਨਾ ਪਹਿਚਾਣ , ਨਾ ਵਜੂਦ ਰਹਿੰਦਾ ਓਹਦਾ ਆਪਣੀਆਂ ਜੜ੍ਹਾਂ ਭੁੱਲਣ ਤੋਂ ਬਾਅਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...