Monday 15 December 2014

ਕੀ ਲੋੜ ਤੈਨੂੰ ਹਾਰ ਸ਼ਿੰਗਾਰ ਦੀ ?

ਗਲ ਸੁਣ  ਕੁੜੀਏ ਤੇਰੀ ਖੂਬਸੂਰਤੀ ਵਾਰੇ ਮੈਂ ਕੁਝ ਕਹਿਣਾ ਚਾਹਾਂ ,
ਚੈਨ ਲੈ ਲਿਆ ਤੂੰ ਮੇਰੇ ਦਿਲ ਦਾ ਬਸ ਇੱਕ ਵਾਰ ਮਿਲਾ ਕੇ ਨਿਗਾਹਾਂ ,
ਹੁਣ ਤਾਂ ਜੀਅ ਕਰਦਾ ਹੈ ਸਾਰੇ ਕੰਮ ਛੱਡ ਕੇ ਬਸ ਤੈਨੂੰ ਹੀ ਵੇਖੀ ਜਾਵਾਂ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਤੂੰ ਕੀ ਜਾਣੇ ਤੇਰੇ ਕਾਰਨ ਸਾਡਾ ਕੀ ਹੋ ਗਿਆ ਹੈ ਹਾਲ ,
ਇੱਕੋ ਸ਼ੌਂਕ ਰਹਿ ਗਿਆ ਮੇਰਾ ਬਸ ਤੈਨੂੰ ਵੇਖਣ ਦਾ ਪਿਆਰ ਨਾਲ ,
ਲੋਕੀਂ ਪੁੱਛਦੇ , ਕਿਉਂ ਫਿਰਦਾ ਮਾਰਾ ਮਾਰਾ , ਦੁਨੀਆ ਤੋਂ ਬੇਪਰਵਾਹ ,
ਸੱਚ ਆਖਾਂ ਕੁੜੀਏ  , ਇਹ ਤੇਰੇ ਸੋਹਣੇ ਮੁੱਖੜੇ  ਦਾ ਹੀ ਕਮਾਲ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਸਜਾ ਸੁਆਰ ਕੇ ਤੈਨੂੰ ਰੱਬ ਨੇ , ਭੇਜਿਆ ਵਿਚ ਸੰਸਾਰ ,
ਦਿੱਤਾ ਤੈਨੂੰ ਇਹ ਸੋਹਣਾ ਮੁੱਖੜਾ , ਦਿਲ ਕਰੇ ਵੇਖਾਂ ਵਾਰ ਵਾਰ ,
ਜਦ ਕੋਈ ਕਸਰ ਨਹੀਂ ਛੱਡੀ ਓਹਨੇ , ਫੇਰ ਕਿਉਂ ਕਰੇ ਤੂੰ ਹਾਰ ਸ਼ਿੰਗਾਰ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਤੇਰੇ ਮੁੱਖੜੇ ਵਿਚੋਂ ਝਲਕਦੀ ਰੱਬ ਦੀ ਵਡਿਆਈ ,
ਵੇਖ ਕੇ ਇਹਨੂੰ ਮੈਂ  ਸਦਾ ਆਪਣੀ ਚਿੰਤਾ ਮਾਰ ਗਵਾਈ,
ਫੇਰ ਕਿਉਂ ਕਰਕੇ ਹਾਰ ਸ਼ਿੰਗਾਰ ,
ਤੂੰ ਰੱਬ ਦੀ ਅਣਮੁੱਲੀ ਰਚਨਾ ਲੁਕਾਈ ?

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...