Sunday 17 July 2016

ਗੁਰੂ ਗੋਬਿੰਦ ਸਿੰਘ

"ਦਸਵੇਂ ਪਾਤਸ਼ਾਹ " ਆਖਾਂ , "ਕਲਗੀਧਰ " ਆਖਾਂ ਯਾਂ "ਬਾਜ਼ਾਂ ਵਾਲਾ " ਆਖਾਂ ,
"ਅੰਮ੍ਰਿਤ ਦਾ ਦਾਤਾ " ਆਖਾਂ , "ਸੰਤ ਸਿਪਾਹੀ " ਆਖਾਂ ਯਾਂ "ਸਰਬੰਸ ਦਾਨੀ " ਆਖਾਂ ,
ਜੇ ਕੋਈ ਉਨ੍ਹਾਂ ਦੀ ਤੁਲਨਾ ਕਿਸੇ ਹੋਰ ਨਾਲ ਕਰੇ,
ਉਸ ਬੰਦੇ ਦੀ ਮੈਂ ਇਹ ਸਭ ਤੋਂ ਵੱਡੀ ਨਦਾਨੀ ਆਖਾਂ  ।

ਅੰਮ੍ਰਿਤ ਦੀ ਦਾਤ ਬਖਸ਼ ਕੇ ਜਦੋਂ ਖਾਲਸਾ ਪੰਥ ਸਜਾਇਆ ,
ਜਾਤ ਪਾਤ ਨੂੰ ਉਹਨਾਂ ਨੇ ਜੜ੍ਹੋਂ ਮਿਟਾਇਆ ,
ਉੱਚਾ ਸੁੱਚਾ ਜੀਵਨ ਜਿਉਣ ਦਾ ਰਾਹ ਦਿਖਾਇਆ ,
ਜ਼ੁਲਮ ਖਿਲਾਫ ਲੜ੍ਹਨ ਦਾ ਉਤਸ਼ਾਹ ਜਗਾਇਆ ।

ਸੋਚੇ ਹਰਸਿਮਰਨ ਕਿਵੇਂ ਦੀ ਹੋਵੇਗੀ ਉਸ ਦੀ ਸ਼ਖਸੀਅਤ ,
ਜਿਸ ਦੀ ਅਸੀਸ ਨਾਲ ਇੱਕ ਇੱਕ ਸਿੰਘ ਲੜ੍ਹਿਆ ਹਜ਼ਾਰਾਂ ਨਾਲ ,
ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਸੀ ਅਜਿਹਾ ਪਾਠ ਪੜ੍ਹਾਇਆ ,
ਗੁਮਰਾਹ ਨਾ ਕਰ ਸਕਿਆ ਨਵਾਬ ਉਨ੍ਹਾਂ ਨੂੰ ਆਪਣੇ ਵਿਚਾਰਾਂ ਨਾਲ ।

ਦੇਸ਼ ਤੇ ਕੌਮ ਦੇ ਲਈ ਸਾਰਾ ਸਰਬੰਸ ਵਾਰਿਆ ,
ਦੁਸ਼ਟਾਂ ਦਾ ਖ਼ਾਤਮਾ ਕਰ ਕੇ ਦੇਸ਼ ਦਾ ਭਵਿੱਖ ਸਵਾਰਿਆ ,
ਅਜਿਹਾ ਗੁਰੂ ਮਿਲਣ ਤੇ ਹੈ ਮੈਨੂੰ ਬਹੁਤ ਮਾਣ ,
ਨਾ ਕੋਈ ਹੋਇਆ , ਨਾ ਕੋਈ ਹੋਵੇਗਾ ਉਨ੍ਹਾਂ ਜਿੰਨਾ ਮਹਾਨ ।

1 comment:

ਗੁਰਸਿੱਖੀ ਦਾ ਪੈਂਡਾ

ਗੁਰਸਿੱਖੀ ਦਾ ਪੈਂਡਾ ਬਹੁਤ ਔਖਾ, ਜ਼ਿੰਦਗਾਨੀ ਦਾ ਮੋਹ ਮਾਰਣਾ ਪੈਂਦਾ, ਧਨ ਦੀ ਛਾਂ, ਮਨ ਦੀ ਸੇਜ, ਤਨ ਦਾ ਚੋਲਾ, ਸਭ ਗੁਰੂ ਦੇ ਉੱਤੋਂ ਵਾਰਣਾ ਪੈਂਦਾ, ਗੁਰੂ ਵੱਲੋਂ ਬਖ਼ਸ਼ੇ ...