Thursday 2 January 2014

ਕਾਫ਼ੀ ਪੜੀ ਬੁਲ੍ਹੇ ਸ਼ਾਹ ਦੀ

 ਕਾਫ਼ੀ ਪੜੀ ਬੁਲ੍ਹੇ ਸ਼ਾਹ ਦੀ ਮੈਨੂੰ ਪਤਾ ਚਲੀ ਆਪਣੀ ਔਕਾਤ ,
ਓਹਦੇ ਵਾਂਗ ਲਿਖਣ ਦਾ ਹੁਨਰ ਸਤਿਗੁਰ ਮੈਨੂੰ ਦੇਵੇ ਖੈਰਾਤ ,
ਪਹਿਲੀ ਵਾਰੀ ਜਦੋਂ ਮੈਂ ਓਹਦੀ ਕਿਤਾਬ ਦੇ ਅੰਦਰ ਮਾਰੀ ਝਾਤ ,
ਇੱਕ ਕਾਫ਼ੀ ਪੜ ਕੇ ਸਮਝ ਗਿਆ, ਇਸ ਬੰਦੇ ਵਿਚ ਹੈ ਕੋਈ ਖਾਸ ਬਾਤ ।

ਕਾਫੀਆਂ ਪੜ ਕੇ ਓਹਦੀ ਮੈਂ ਨਿਮਰਤਾ ਬਾਰੇ  ਗਿਆ ਜਾਣ,
ਜਾਤ ਮਜ਼ਹਬ ਦੇ ਨਾਂ ਤੇ ਓਹਨੇ ਕਦੇ ਨੀ ਕਿੱਤਾ ਮਾਣ,
ਆਖਦਾ ,"ਕੌਣ ਹਾਂ ਮੈਂ ਬੁਲ੍ਹਾ ? ਮੈਂ ਤਾਂ ਹਾਂ ਅਣਜਾਣ,
ਖੁਦਾ ਦਾ ਬਣਾਇਆ ਮੈਂ ਇੱਕ ਆਮ ਇਨਸਾਨ "।

ਆਖਦਾ ," ਨਹੀ ਕਦੇ ਮੈਂ ਹੱਜ ਅਤੇ ਤੀਰਥ ਜਾਵਣਾ ,
ਘਰ ਬੈਠੇ ਹੀ ਮੈਂ ਹਰਿ ਦਾ ਨਾਮ ਧਿਆਵਣਾ,
ਸੱਚੇ ਮਨ ਨਾਲ ਮੈਂ ਹਰਿ ਦੇ ਗੁਣ ਗਾਵਣਾ,
ਸੱਚੇ ਇਸ਼ਕ਼ ਨਾਲ ਮੈਂ ਆਪਣਾ ਸ਼ਹੁੰ ਪਾਵਣਾ ।"

ਹਰਿ ਨੂੰ ਮਿਲਣ ਦੀ ਸੀ ਓਸ ਵਿਚ ਬਹੁਤ ਚਾਅ,
ਪਰ ਸ਼ਰ੍ਹਾਂ ਨੂੰ ਓਹਨੇ ਬਿਲਕੁਲ ਨਹੀ ਦਿਤਾ ਭਾਅ,
ਕਾਫ਼ੀ ਓਹਦੀ ਪੜ ਕੇ ਮੇਰੇ ਮੂੰਹ ਚੋ ਨਿਕਲਦਾ ਹੈ ,"ਵਾਹ "
ਸਾਹਮਣੇ ਮੇਰੇ ਜੇ ਓਹ ਆ ਜਾਵੇ ਤਾਂ ਮੈਂ ਆਪਣਾ ਸੀਸ ਦਿਆ ਝੁਕਾ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...