Tuesday 14 January 2014

ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ

 ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ,
ਤੈਨੂੰ whatever ਕਹਿਣੋਂ ਨੀ ਵੇਹਲ ਮਿਲਦੀ ,
ਅਸੀਂ facebook ਵੀ ਪੰਜਾਬੀ ਵਿਚ ਚਲਾਉਂਦੇ ਹਾਂ ।

ਅੱਜ ਕਲ ਦੀ ਨੌਜਵਾਨ ਪੀੜ੍ਹੀ ਨੂੰ ਕਿਹੜਾ ਚੜ੍ਹ ਗਿਆ ਹੈ ਬੁਖਾਰ,
ਇੰਝ ਜਾਪਦਾ ਜਿਵੇਂ ਬੈਠਿਆ ਮੈਂ ਵਿਚ ਯੂ ਪੀ , ਐਮ ਪੀ ਯਾਂ ਬਿਹਾਰ ,
ਗੌਰ ਨਾਲ ਗੱਲ ਸੁਣੋ ਯਾਰੋ ਗੱਲ ਅਸਾਂ ਸਚ ਸੁਣਾਉਂਦੇ ਹਾਂ ,
 ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ,

ਮਾਂ ਬੋਲੀ ਹੀ ਹੁੰਦੀ ਹੈ ਬੰਦੇ ਦੀ ਪਛਾਣ,
ਹਰਸਿਮਰਨ ਨੂੰ ਤਾਂ ਆਪਣੀ ਮਾਂ ਬੋਲੀ ਤੇ ਹੈ ਬੜਾ ਮਾਣ,
ਹਰਸਿਮਰਨ ਦੀ ਨਜ਼ਰ ਨਾਲ ਵੇਖੋਂ ਯਾਰੋ ਕਿਵੇਂ ਮਾਂ ਬੋਲੀ ਨੂੰ ਜਾਈ ਅਸੀਂ ਭੁਲਾਓੰਦੇ ਹਾਂ ,
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

ਇਸ ਮਾਂ ਬੋਲੀ ਦਾ ਮੁੱਲ ਹਾਲੇ ਤਕ ਨਹੀ ਤੂੰ ਪਛਾਣਿਆ,
ਕਿਉਂਕਿ ਗੁਰਬਾਣੀ ਪੜ੍ਹਨ ਦਾ ਆਨੰਦ ਹਾਲੇ ਤਕ ਨਹੀ ਤੂੰ ਮਾਣਿਆ,
ਰੱਬ ਵੀ ਦੀਵਾਨਾ ਹੋ ਜਾਂਦਾ ਜਦੋਂ ਇਸ ਵਿਚ ਸਿਫਤਾਂ ਓਹਦੀਆਂ ਗਾਓਂਦੇ ਹਾਂ ,
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

ਜਦੋਂ ਸੂਫੀਆਂ ਨੇ ਬਿਆਨ ਕੀਤੀ ਸੀ ਇਸ ਦੁਨੀਆ ਦੀ ਸਚਾਈ ,
ਹਰ ਕੋਈ ਜਾਨ ਗਿਆ ਸੀ ਓਹਨਾਂ ਦੀ ਸੋਚ ਦੀ ਡੂੰਗਾਈ,
ਸ਼ੇਖ ਫਰੀਦ, ਸ਼ਾਹ ਹੁਸੈਨ , ਬੁੱਲ੍ਹੇ  ਸ਼ਾਹ  ਇਥੇ ਜੰਮੇ ,
ਏਵੇਂ ਹੀ ਫੇਰ ਇਸ ਨੂੰ ਫਕ਼ੀਰਾਂ  ਦੀ ਧਰਤੀ ਨਹੀ ਅਖਵਾਉਂਦੇ ਹਾਂ ,
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

ਇੱਕ ਬੰਦੇ ਨੇ ਮੈਨੂੰ ਪੁਛਿਆ ,
"ਪੰਜਾਬੀ ਬੋਲੀ ਜਾਂਦੀ ਹੈ ਬਾਸ ਵਿਚ ਕੁਛ ਪਿੰਡ ਪੰਜਾਬ ਦੇ ,
ਜੇ ਤੈਨੂੰ ਦਿਸਦਾ ਇਸਦਾ ਕੋਈ ਭਵਿੱਖ ਤਾਂ ਮੈਨੂੰ ਜਵਾਬ ਦੇ",
"ਕੀ ਯੂ ਕੇ , ਕੈਨੇਡਾ ਵਿਚ ਤੀਜੀ ਸਭ ਤੋਂ ਪ੍ਰਚਲਤ ਭਾਸ਼ਾ ਇਸ ਨੂੰ ਅਸੀਂ ਪੇਂਡੂ ਹੀ ਬਣਾਉਂਦੇ ਹਾਂ ?"
ਤੂੰ ਤਾਂ ਗੋਰੀ ਦੇ ਵਾਂਗ ਗੱਲ ਕਰਦੀ ,
ਅਸੀਂ ਮਾਂ ਬੋਲੀ ਨੂੰ ਮਨ ਵਿਚ ਵਸਾਉਂਦੇ ਹਾਂ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...