Wednesday 5 March 2014

ਸੰਤਾਲੀ ਦੀ ਵੰਡ

 ਮੈਂ ਓਸ ਸਮੇ ਜ਼ਿੰਦਾ ਤਾਂ ਨਹੀ ਸੀ ,
ਮੈਂ ਉਸ ਸਮੇ ਦਾ ਅਨੁਭਵ ਵੀ ਨਹੀ ਕੀਤਾ ,
ਪਰ ਫੇਰ ਵੀ  ਉਸ ਸਮੇ ਦੀ ਯਾਦ ਮੈਨੂੰ ਸਤਾਉਂਦੀ ਹੈ ।
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਨਨਕਾਣਾ ਅਤੇ ਪੰਜਾ ਸਾਹਿਬ ਸਾਡੇ ਕੋਲ ਹੋਣੇ ਸੀ   ,
ਪੰਜ ਦੇ ਪੰਜ ਦਰਿਆ ਪੂਰੇ ਹੋਣੇ ਸੀ  ,
ਜਾਤ - ਪਾਤ , ਧਰਮ ਨੂੰ ਭੁੱਲ ਕੇ ਸਾਰੇ ਪੰਜਾਬ ਦੇ ਨਾਮ ਤੇ ਇੱਕ  ਹੋਣੇ ਸੀ  ।
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

 ਇਸ  ਵੰਡ ਦਾ ਕੋਈ ਲਾਭ ਹੋਇਆ , ਮੈਨੂੰ ਤਾਂ ਨਹੀ ਲਗਦਾ ,
ਮੈਨੂੰ ਤਾਂ ਲਗਦਾ ਹੈ  ਲੜ੍ਹਾਈਆਂ  ਲੜ੍ਹਨ  ਲਈ  ਸੀ ਇਹ ਵੰਡ ਕੀਤੀ ,
ਰੁੱਸਦਾ ਨਾ ਅਮਨ ਜੇ ਇਹ ਸਰਹੱਦ ਨਾ ਹੁੰਦੀ  ,
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

ਧਰਮ ਤਾਂ ਰਬ ਤਕ ਪਹੁੰਚਣ ਦਾ ਇਕ ਰਸਤਾ ਹੈ ,
ਲੋਕਾਂ ਨੂੰ ਵੰਡਣ ਲਈ ਧਰਮ ਨਹੀ ਸੀ ਬਣਾਏ,
ਛੱਡ ਹਰਸਿਮਰਨ ਕੀ ਪਤਾ ਤੈਨੂੰ ਇਹ ਭੈੜੀ ਰਾਜਨੀਤੀ  ਦਾ ,
ਹਰ ਵੇਲੇ ਮੈਂ ਬਸ ਇਹ ਹੀ ਸੋਚਦਾ ਰਹਿੰਦਾ ਹਾਂ ,
ਕਿੰਨਾ ਚੰਗਾ ਹੁੰਦਾ , ਜੇ ਇਹ ਪੰਜਾਬ ਸਾਂਝਾ ਹੁੰਦਾ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...