Sunday 16 March 2014

ਤਰਸ ਆ ਰਿਹਾ ਹੈ ਮੈਨੂੰ

ਮਨ ਨੂੰ ਸੁਖੀ ਕਰਨ ਵਾਲੀ ਓਹ ਹਰਿਆਲੀ ਕਿੱਥੇ  ਗਈ,
ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਮਨੁੱਖ ਦੇ ਲਈ ,
ਤੇਰਾ ਤਾਂ ਗੁਜ਼ਾਰਾ ਹੋ ਜਾਵੇਗਾ ਪਰ ਕਿਵੇਂ ਜਰੇਗਾ ਪੁੱਤ ਤੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਜਿਸ ਤਰ੍ਹਾਂ ਹੋ ਰਿਹਾ ਹੈ ਬਰਬਾਦ ਅਣਮੁੱਲਾ ਪਾਣੀ ,
ਲਗਦਾ ਹੈ ਇਹ ਦੁਨੀਆ ਹੈ ਬਸ ਥੋੜੇ ਚਿਰ ਦੀ ਕਹਾਣੀ ,
ਬੇਸ਼ੱਕ ਪਾਉਣਗੀਆਂ ਬਹੁਤ ਸਾਰੀਆਂ  ਮੁਸੀਬਤਾਂ  ਓਹਨਾਂ ਨੂੰ  ਘੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਦਿਨ ਬ ਦਿਨ ਧਰਤੀ ਉੱਤੇ ਓਜ਼ੋਨ ਦੀ ਪਰਤ ਘਟ ਰਹੀ ਹੈ ,
ਪਰ ਫੇਰ ਵੀ ਇਹ ਦੁਨੀਆ ਇਸ ਕੰਮ ਵਿਚ ਯੋਗਦਾਨ ਦੇਣੋਂ ਨਹੀ ਹੱਟ ਰਹੀ ਹੈ ,
ਅਫਸੋਸ ਕਰ ਰਿਹਾ ਹੈ ਇਹ ਮਨ ਮੇਰਾ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

ਬਚੇਗੀ ਇਹ ਦੁਨੀਆ ਯਾ ਹੋ ਜਾਵੇਗਾ ਇਸ ਦਾ ਖਾਤਮਾ ,
ਪਰ ਹੋਵੇਗਾ ਓਹ ਹੀ ਜੋ ਚਾਹੇਗਾ ਪਰਮਾਤਮਾ ,
ਹੋਵੇਗਾ ਓਹੀ ਜੋ ਓਹ ਚਾਹੇਗਾ , ਭਾਵੇ ਦੁਨੀਆ ਲਾ ਲਵੇ ਜ਼ੋਰ ਬਥੇਰਾ ,
ਤਰਸ ਆ ਰਿਹਾ ਹੈ ਮੈਨੂੰ ਅਗਲੀਆਂ ਪੀੜ੍ਹੀਆਂ ਤੇ ਬਥੇਰਾ ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...