Tuesday, 26 May 2015

ਇਹ ਬੇਪਰਵਾਹ ਮਨ ਇਸ ਗਲ ਤੋਂ ਅਣਜਾਣ ਰਿਹਾ,
ਤੇਰੀ ਕਿਰਪਾ ਸਦਕਾ ਮੈਂ ਇਸ ਜੀਵਨ ਦਾ ਆਨੰਦ ਮਾਣ ਰਿਹਾ ,
ਤੂੰ ਦਿੰਦਾ ਰਿਹਾ , ਮੈਂ ਲੈਂਦਾ ਰਿਹਾ ,
ਤੇਰੀਆਂ ਦਾਤਾਂ ਦਾ ਆਨੰਦ ਮਾਣਦੇ ਜੀਵਨ ਲੰਘਦਾ ਰਿਹਾ ,
ਮੇਰੀ ਮੂਰਖਤਾ ਤਾਂ ਵੇਖੋ , ਧੰਨਵਾਦ ਕੀ ਕਰਨਾ ,
ਹੋਰ ਮੰਗਦਾ ਰਿਹਾ  ।

ਮੈਂ ਮੂਰਖ ਬੇਅਕਲ ਮੈਨੂੰ ਪਤਾ ਨਹੀ ,
ਤੈਨੂੰ ਪਤਾ , ਕੀ ਗਲਤ ਕੀ ਸਹੀ ,
ਰੋਂਦਾ ਸੀ ਪਹਿਲਾਂ ਕਿਉਂ ਓਹ ਕੰਮ ਹੋਇਆ ਖਰਾਬ ,
ਧੰਨਵਾਦ ਕੀਤਾ ਤੇਰਾ ਜਦੋਂ ਮਿਲਿਆ ਜਵਾਬ ,
ਸੁਣੀ ਨਹੀ ਤੂੰ ਮੇਰੀ ਹਰ ਇੱਕ ਦੁਆ , ਇਹ ਵੀ ਤੇਰੀ ਵਡਿਆਈ ,
ਆਪਣੀ ਕਿਰਪਾ ਸਦਕਾਂ ਤੂੰ ਮੇਰੀ ਜ਼ਿੰਦਗੀ ਸੁਖੀ ਬਣਾਈ ।

ਮੇਰੀ ਸੋਚ ਛੋਟੀ , ਮੇਰੀ ਅਹੁਦਾ ਛੋਟਾ , ਪਰ ਵੱਡਾ ਮੇਰਾ ਹੰਕਾਰ ਹੈ ,
ਤੂੰ ਬਾਦਸ਼ਾਹਾਂ ਦਾ ਬਾਦਸ਼ਾਹ , ਤੇ ਵੱਡਾ ਤੇਰਾ ਪਿਆਰ ਹੈ ,
ਓਹ ਦਾਤਾ ਬਖਸ਼ਣਹਾਰ , ਬੇਅੰਤ ਅਪਾਰ ਨੂਰ ਹੈ ,
ਚਾਹੁੰਦਾ ਓਹਨੂੰ ਜੇ ਤੂੰ ਹਰਸਿਮਰਨ, ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਤੋਂ ਦੂਰ ਰਹਿ ।

Wednesday, 24 December 2014

ਕੀ ਮਿਲਿਆ ਤੈਨੂੰ ?

In the memory of a terrorist attack on a school in Peshawar , Pakistan on December 16, 2014 in which 150 people , including 133 children were killed.


ਬੱਚੇ ਸੀ ਓਹ ਮਾਸੂਮ ਅਤੇ ਨਦਾਨ,
ਲੈ ਰਹੇ ਸੀ ਇਸ ਦੁਨੀਆ ਦਾ  ਗਿਆਨ,
ਕਰ ਰਹੇ ਸੀ ਆਪਣੇ ਭਵਿੱਖ ਦਾ ਨਿਰਮਾਣ ,
ਪਰ ਕਰ ਦਿੱਤੇ ਤੂੰ ਕਈਆਂ ਦੇ ਸੁਪਣੇ ਚਕਨਾ ਚੂਰ ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

ਨੌਂ ਮਹੀਨੇ ਕੁੱਖ ਵਿਚ ਰੱਖਿਆ ਸਬਰ ਅਤੇ ਪਿਆਰ ਨਾਲ ,
ਬੋਲਣਾ , ਖੜਨਾ ਅਤੇ ਤੁਰਨਾ ਸਿਖਾਇਆ ਲਾ ਕੇ ਕਈ ਸਾਲ ,
ਮੁਸ਼ਕਿਲ ਨਹੀ ਕੋਈ ਆਉਣ ਦਿੱਤੀ , ਰੱਖਿਆ ਪੂਰਾ ਖਿਆਲ,
ਇੱਕ ਪਲ ਵਿਚ ਕਰ ਦਿੱਤੇ ਤੂੰ ਬੱਚੇ ਆਪਣੇ ਮਾਂ ਪਿਉ ਤੂੰ ਦੂਰ ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

ਇਹਨਾਂ ਲੋਕਾਂ ਨੇ ਤੇਰਾ ਕੀ ਸੀ ਵਿਗਾੜਿਆ,
ਕਿਉਂ ਤੂੰ ਇਹਨਾਂ ਨੂੰ ਬੇਦਰਦੀ ਨਾਲ ਸਾੜਿਆ,
ਕਿਉਂ ਤੂੰ ਇਹਨਾਂ ਦੀਆਂ ਛਾਤੀਆਂ ਨੂੰ ਗੋਲੀਆਂ ਨਾਲ ਫਾੜਿਆ,
ਨਿਰਦੋਸ਼ਾਂ ਨੂੰ ਮਾਰਨਾ ਨਹੀ  ਕਿਸੇ ਧਰਮ ਦਾ ਦਸਤੂਰ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

ਇੱਕ ਦਿਨ ਤੂੰ ਰਬ ਦੇ ਦਰਬਾਰ ਵਿਚ ਹੈ ਹਾਜ਼ਰੀ ਲਾਉਣੀ   ,
ਤੇਰੇ ਵਾਸਤੇ ਹੈ ਓਹਨੇ ਕੋਈ ਸਖਤ ਸਜ਼ਾ ਸੁਣਾਉਣੀ,
ਉਸ ਦਿਨ ਹੈ ਤੈਨੂੰ ਆਪਣੀ ਬਰਬਾਦ ਹੋਈ ਜਿੰਦ ਚੇਤੇ ਆਉਣੀ ,
ਲੋਕਾਂ ਦਾ ਪੁੱਛਿਆ ਇਹ ਸਵਾਲ ਤੈਨੂੰ ਯਾਦ ਆਵੇਗਾ ਜ਼ਰੂਰ ,
ਪਤਾ ਨਹੀ ਕੀ ਮਿਲਿਆ ਤੈਨੂੰ ਮਾਰ ਕੇ ਬੇਕਸੂਰ ।

Monday, 15 December 2014

ਕੀ ਲੋੜ ਤੈਨੂੰ ਹਾਰ ਸ਼ਿੰਗਾਰ ਦੀ ?

ਗਲ ਸੁਣ  ਕੁੜੀਏ ਤੇਰੀ ਖੂਬਸੂਰਤੀ ਵਾਰੇ ਮੈਂ ਕੁਝ ਕਹਿਣਾ ਚਾਹਾਂ ,
ਚੈਨ ਲੈ ਲਿਆ ਤੂੰ ਮੇਰੇ ਦਿਲ ਦਾ ਬਸ ਇੱਕ ਵਾਰ ਮਿਲਾ ਕੇ ਨਿਗਾਹਾਂ ,
ਹੁਣ ਤਾਂ ਜੀਅ ਕਰਦਾ ਹੈ ਸਾਰੇ ਕੰਮ ਛੱਡ ਕੇ ਬਸ ਤੈਨੂੰ ਹੀ ਵੇਖੀ ਜਾਵਾਂ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਤੂੰ ਕੀ ਜਾਣੇ ਤੇਰੇ ਕਾਰਨ ਸਾਡਾ ਕੀ ਹੋ ਗਿਆ ਹੈ ਹਾਲ ,
ਇੱਕੋ ਸ਼ੌਂਕ ਰਹਿ ਗਿਆ ਮੇਰਾ ਬਸ ਤੈਨੂੰ ਵੇਖਣ ਦਾ ਪਿਆਰ ਨਾਲ ,
ਲੋਕੀਂ ਪੁੱਛਦੇ , ਕਿਉਂ ਫਿਰਦਾ ਮਾਰਾ ਮਾਰਾ , ਦੁਨੀਆ ਤੋਂ ਬੇਪਰਵਾਹ ,
ਸੱਚ ਆਖਾਂ ਕੁੜੀਏ  , ਇਹ ਤੇਰੇ ਸੋਹਣੇ ਮੁੱਖੜੇ  ਦਾ ਹੀ ਕਮਾਲ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਸਜਾ ਸੁਆਰ ਕੇ ਤੈਨੂੰ ਰੱਬ ਨੇ , ਭੇਜਿਆ ਵਿਚ ਸੰਸਾਰ ,
ਦਿੱਤਾ ਤੈਨੂੰ ਇਹ ਸੋਹਣਾ ਮੁੱਖੜਾ , ਦਿਲ ਕਰੇ ਵੇਖਾਂ ਵਾਰ ਵਾਰ ,
ਜਦ ਕੋਈ ਕਸਰ ਨਹੀਂ ਛੱਡੀ ਓਹਨੇ , ਫੇਰ ਕਿਉਂ ਕਰੇ ਤੂੰ ਹਾਰ ਸ਼ਿੰਗਾਰ ।

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

ਤੇਰੇ ਮੁੱਖੜੇ ਵਿਚੋਂ ਝਲਕਦੀ ਰੱਬ ਦੀ ਵਡਿਆਈ ,
ਵੇਖ ਕੇ ਇਹਨੂੰ ਮੈਂ  ਸਦਾ ਆਪਣੀ ਚਿੰਤਾ ਮਾਰ ਗਵਾਈ,
ਫੇਰ ਕਿਉਂ ਕਰਕੇ ਹਾਰ ਸ਼ਿੰਗਾਰ ,
ਤੂੰ ਰੱਬ ਦੀ ਅਣਮੁੱਲੀ ਰਚਨਾ ਲੁਕਾਈ ?

ਦਸ ਹਾਰ ਸ਼ਿੰਗਾਰ ਦੀ ਤੈਨੂੰ ਕੀ ਲੋੜ ਸੋਹਣੀਏ ,
ਸੂਰਤ ਤੇਰੀ ਬੇਤੁੱਲੀ , ਹੱਦ ਤੋਂ ਵਧ ਮਨਮੋਹਣੀ ਹੈ ।

Wednesday, 5 November 2014

ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਹੋਣੇ  ਕਿਉਂ ਸੀ ਇਹ ਸਿੱਖੀ ਸਰੂਪ ਤੋਂ ਅਜ਼ਾਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਕੋਸ਼ਿਸ਼ ਕੀਤੀ ਹੁੰਦੀ ਜੇ ਇਹਨਾਂ ਨੇ ਸਿੱਖੀ ਨੂੰ ਜਾਨਣ ਦੀ ,
ਕੋਸ਼ਿਸ਼ ਕੀਤੀ ਹੁੰਦੀ ਜੇ ਇਹਨਾਂ ਨੇ ਗੁਰਬਾਣੀ ਦਾ ਆਨੰਦ ਮਾਨਣ ਦੀ ,
ਹੋਣੇ ਕਿਉਂ ਸੀ ਫੇਰ ਭੇਡ ਸ਼ੇਰਾਂ ਦੇ ਔਲਾਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਪੜ੍ਹਿਆ ਹੁੰਦਾ ਜੇ ਇਹਨਾਂ ਨੇ ਕੌਮ ਦਾ ਇਤਿਹਾਸ ,
ਹੋਣਾ ਸੀ ਇਹਨਾਂ ਦਾ ਵੀ ਓਹੀ ਰੂਪ ਖਾਸ ,
ਛੱਕਿਆ ਹੁੰਦਾ ਇਹਨਾਂ ਨੇ   ਵੀ ਅਮ੍ਰਿਤ , ਲਿਆ ਹੁੰਦਾ ਇਹਦਾ ਸੁਆਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਯਾਦ ਹੁੰਦੀਆਂ ਜੇਕਰ ਇਹਨਾਂ ਨੂੰ ਆਪਣੇ ਵੱਡੇ ਵਡੇਰਿਆ ਦੀਆਂ ਕੁਰਬਾਨੀਆਂ ,
ਨਾ ਲਾਂਦੇ ਦਾਗ ਧਰਮ ਨੂੰ , ਨਾ ਬਰਬਾਦ ਕਰਦੇ ਆਪਣੀਆਂ ਜਵਾਨੀਆਂ ,
ਹੋਣਾ ਕਿਉਂ ਸੀ ਇਹਨਾਂ ਦਾ ਅਣਮੁੱਲਾ ਜਨਮ ਬਰਬਾਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

ਕਦੇ ਨਹੀ ਓਹ ਜਗ ਤੇ ਸਿਆਣਾ ਅਖਵਾਉਂਦਾ ,
ਜਿਹੜਾ ਆਪਣੀ ਕੌਮ ਦਾ ਇਤਿਹਾਸ ਭੁਲਾਉਂਦਾ ,
ਨਾ ਪਹਿਚਾਣ , ਨਾ ਵਜੂਦ ਰਹਿੰਦਾ ਓਹਦਾ ਆਪਣੀਆਂ ਜੜ੍ਹਾਂ ਭੁੱਲਣ ਤੋਂ ਬਾਅਦ ,
ਹੁੰਦਾ ਜੇ ਇਹਨਾਂ ਨੂੰ ਕੌਮ ਦਾ ਇਤਿਹਾਸ ਯਾਦ ।

Friday, 10 October 2014

ਗੁਨਾਹ ਹੋ ਗਿਆ


ਸਜ਼ਾ ਭੁਗਤਦਾ ਦਿਨ ਰਾਤ ਮੈਂ ਇਸ ਕੰਮ ਦੀ ,
ਤੈਨੂੰ ਵੇਖਣ ਦਾ ਸਾਡੇ ਕੋਲੋਂ ਗੁਨਾਹ ਹੋ ਗਿਆ ।

ਸਮਝ ਨਹੀ ਕੁਝ ਆ ਰਿਹਾ ਕਿਥੋਂ ਕਰਾਂ ਸ਼ੁਰੁਆਤ ,
ਖੁਦ ਜੇਕਰ ਪਤਾ ਹੋਵੇਗਾ ਤਾਹੀਓਂ ਬਿਆਨ ਕਰਾਂਗਾ ਜਜ਼ਬਾਤ ,
ਪਰ ਫੇਰ ਵੀ ਇਹ  ਬਿਆਨ ਕਰਨ ਦਾ ਦਿਲ ਨੂੰ ਚਾਅ ਹੋ ਗਿਆ ,
ਤੈਨੂੰ ਵੇਖਣ ਦਾ ਸਾਡੇ ਕੋਲੋਂ ਗੁਨਾਹ ਹੋ ਗਿਆ ।

ਤੇਰੇ ਵਾਰੇ ਸੋਚ ਕੇ ਦਿਲ ਦੁਖਾਂ ਦੇ ਗੀਤ ਗਾਉਂਦਾ ,
ਪਰ ਤੈਨੂੰ ਯਾਦ ਕਰਕੇ ਇਹਨੂੰ ਨਜ਼ਾਰਾ ਵੀ ਆਉਂਦਾ ,
ਮੈਨੂ ਇੰਝ ਜਾਪਦਾ ਜਿਵੇਂ ਮੇਰਾ ਦਿਮਾਗ ਤਬਾਹ ਹੋ ਗਿਆ ,
ਤੈਨੂੰ ਵੇਖਣ ਦਾ ਸਾਡੇ ਕੋਲੋਂ ਗੁਨਾਹ ਹੋ ਗਿਆ ।

ਆਪਣੇ ਦਿਲ ਤੋਂ ਮੈਂ ਵਾਰ ਵਾਰ ਪੁੱਛਦਾ , "ਚਾਹੀਦਾ ਕੀ ਹੈ ਤੈਨੂੰ ?"
ਪਤਾ ਨਹੀ ਕੀ ਜਵਾਬ ਦਿੰਦਾ ਸਮਝ ਨਹੀ ਆਉਂਦਾ ਮੈਨੂੰ ,
ਸਿਆਣਿਆਂ ਦੇ ਵਿਚਾਰਾਂ ਤੋਂ ਬੇਪਰਵਾਹ ਹੋ ਗਿਆ ,
ਤੈਨੂੰ ਵੇਖਣ ਦਾ ਸਾਡੇ ਕੋਲੋਂ ਗੁਨਾਹ ਹੋ ਗਿਆ ।

ਜਿਵੇਂ ਚਲ ਰਿਹਾ ਹੈ ਓਵੇਂ ਚਲਦਾ ਰਹਿਣ ਦੇ ,
ਮੰਗਦਾ ਹੋਰ ਨਹੀ ਕੁਝ ਮੈਂ  ਬਸ ਵੇਖਣ ਲੈਣ ਦੇ ,
ਜ਼ਰੂਰੀ ਤੈਨੂੰ ਵੇਖਣਾ ਹਮੇਸ਼ਾ ਹੋ ਗਿਆ ,
ਤੈਨੂੰ ਵੇਖਣ ਦਾ ਸਾਡੇ ਕੋਲੋਂ ਗੁਨਾਹ ਹੋ ਗਿਆ ।  

Tuesday, 9 September 2014

ਸਾਡੇ ਵਾਰੇ ਸੋਚ ਕੇ ਤਾਂ ਵੇਖਦੀ

ਉਡੀਕਦੇ ਉਡੀਕਦੇ ਰਹਿ ਗਏ ,
ਜਵਾਬ ਮਿਲਿਆ ਅਸਾਂ ਕੋਈ ਨਾ ,
ਚੀਕਦੇ ਚੀਕਦੇ ਰਹਿ ਗਏ ,
ਜਵਾਬ ਮਿਲਿਆ ਅਸਾਂ ਕੋਈ ਨਾ ,
ਮੰਨਿਆ ਤੇਰੇ ਕੋਲ ਹੋਰ ਕੰਮ ਨੇ ਬਥੇਰੇ ,
ਪਰ ਸਾਡੇ ਵਾਰੇ ਸੋਚ ਕੇ ਤਾਂ ਵੇਖਦੀ ।

ਤੂੰ ਤਾਂ ਇਕ ਪਾਲ ਹੱਥ ਵਿਚ ਵੀ ਨਹੀ ਰੱਖਿਆ,
ਕੀ ਜਾਂਦਾ ਤੇਰਾ ਜੇ ਤੂੰ ਮੇਰਾ ਪੜ੍ਹਦੀ ਸੁਨੇਹਾ ,
ਦੁਖ ਇਸ ਗੱਲ ਦਾ ਨਹੀ ਕੇ ਤੈਨੂੰ ਮੈਂ ਪਸੰਦ ਨਹੀ ,
ਦੁਖ ਇਸ ਦਾ ਕੀ ਤੂੰ ਝੱਜ ਨਾਲ ਨਾ ਵੀ ਨਹੀ ਕੇਹਾ,
ਸਾਨੂੰ ਤਾਂ ਸੁਣਨ ਨੂੰ ਵੀ ਨਹੀ ਮਿਲੇ ਅਣਮੁੱਲੇ ਲਫਜ਼ ਤੇਰੇ ,
ਨੀ ਸਾਡੇ ਵਾਰੇ ਸੋਚ ਕੇ ਤਾਂ ਵੇਖਦੀ ।

ਅੱਜ ਵੀ ਓਹ ਪਲ ਯਾਦ ਹੈ ,
ਜਦੋਂ ਤੂੰ ਅੱਖੀਆਂ ਸੀ ਮਿਲਾਈਆਂ ,
ਉਸੇ ਵਕ਼ਤ ਹੀ ਹੋ ਗਿਆ ਸੀ,
ਹਰਸਿਮਰਨ ਦਾ ਹਾਲ ਵਾਂਗ ਸ਼ੁਦਾਈਆਂ ,
ਇੱਕੋ ਜੇਹੇ ਹੋ ਗਏ ਰੈਣ ਤੇ ਸਵੇਰੇ ,
ਨੀ ਸਾਡੇ ਵਾਰੇ ਸੋਚ ਕੇ ਤਾਂ ਵੇਖਦੀ ।

ਉਡੀਕਦੇ ਰਹੇ ਹਾਂ , ਉਡੀਕਦੇ ਰਹਾਂ ਗੇ ,
ਸੁਣਿਆ ਸਬਰ ਦਾ ਫਲ ਹੁੰਦਾ ਬੜਾ ਮਿੱਠਾ ,
ਚੀਕਦੇ ਰਹੇ ਹਾਂ , ਚੀਕਦੇ ਰਹਾਂਗੇ ,
ਸੁਣਿਆ ਸਬਰ ਦਾ ਫਲ ਹੁੰਦਾ ਬੜਾ ਮਿੱਠਾ ,
ਦੁਖ ਤਾਂ ਸਾਰਿਆ ਦੇ ਸਾਂਝੇ , ਇਹ ਕਿਹੜਾ ਸਿਰਫ ਮੇਰੇ ,
ਨੀ ਸਾਡੇ ਵਾਰੇ ਸੋਚ ਕੇ ਤਾਂ ਵੇਖਦੀ ।

Friday, 1 August 2014

ਲਿੱਪੀ ਗੁਰਮੁਖੀ

ਬਸ ਵਿਚ ਸਫ਼ਰ ਕਰਦੇ ਹੋਏ ਜਦ ਮੈਂ ਬਾਹਰ ਝਾਕਦਾ ,
ਉਦਾਸ ਹੋ ਕੇ ਆਪਣੇ ਆਪ ਨੂੰ ਆਖਦਾ ,
"ਕਿਉਂ ਪੰਜਾਬੀ ਤੋਂ ਇਹ ਮੂੰਹ ਮੋੜ ਰਹੇ ,
ਕਿਉਂ ਆਪਣੀ ਮਾਂ ਨਾਲ ਰਿਸ਼ਤਾ ਤੋੜ ਰਹੇ ?"
ਆਲੇ ਦੁਆਲੇ  ਵੇਖਾਂ ,ਲਿਖੀ ਅੰਗ੍ਰੇਜ਼ੀ ਹੀ ਮਿਲਦੀ ,
"ਕੀ  ਹੋਵੇਗਾ ਅੱਗੇ ?" ਸੋਚ ਕੇ ਮੇਰੀ ਜਿੰਦ ਕੰਬ ਕੰਬ ਹਿਲਦੀ ।

ਸੋਹਣੀ , ਨਿਆਰੀ ਅਤੇ ਅਣਮੁੱਲੀ ਸਾਡੀ ਲਿੱਪੀ ਗੁਰਮੁਖੀ,
ਰਚੀ ਇਸ ਵਿਚ ਗੁਰਬਾਣੀ ਜਿਹੜੀ ਕਰਦੀ ਰੂਹ ਨੂੰ ਸੁਖੀ,
ਸੋਹਣੀ , ਨਿਆਰੀ ਅਤੇ ਅਣਮੁੱਲੀ ਸਾਡੀ  ਲਿੱਪੀ ਗੁਰਮੁਖੀ,
ਕਰੇ ਮੇਰੇ ਮਨ ਨੂੰ ਸੁਖੀ ਜਦੋਂ ਵੀ ਇਹ ਹੋਏ ਦੁਖੀ ।
ਸੋਹਣੀ , ਨਿਆਰੀ ਅਤੇ ਅਣਮੁੱਲੀ ਸਾਡੀ  ਲਿੱਪੀ ਗੁਰਮੁਖੀ,
ਰਹਿੰਦੀ ਸਦਾ ਮੇਰੀ ਚਿੰਤਾ ਅਤੇ ਉਦਾਸੀ ਦੇ ਲਹੂ ਲਈ ਭੁੱਖੀ,
ਸੋਹਣੀ , ਨਿਆਰੀ ਅਤੇ ਅਣਮੁੱਲੀ ਸਾਡੀ  ਲਿੱਪੀ ਗੁਰਮੁਖੀ,
ਕਦੇ ਨਹੀ ਜਿਸਦੀ ਮਮਤਾ ਦੀ ਨਦੀ ਸੁੱਕੀ ।
ਸੋਹਣੀ , ਨਿਆਰੀ ਅਤੇ ਅਣਮੁੱਲੀ ਸਾਡੀ ਲਿੱਪੀ ਗੁਰਮੁਖੀ,
ਅੱਖ ਮੇਰੀ ਸਦਾ ਜਿਸ ਲਈ ਝੁਕੀ ।

ਵਿਸਾਰ ਗਏ ਜੇ ਤੁਸੀਂ ਇਸ ਨੂੰ ,
ਮਿਲਣੀ  ਨਹੀ ਕਦੇ ਤੁਹਾਨੂੰ ਆਪਣੀ ਰੂਹ ਤੋ ਮੁਆਫੀ ,
ਸੋਚਣਾ ਹੈ ਤਾਂ ਸੋਚੋ ਇਸ ਵਿਸ਼ੇ ਤੇ , ਵਿਚਾਰਨਾ ਹੈ ਤਾਂ ਵਿਚਾਰੋ ,
ਹਰਸਿਮਰਨ  ਵੱਲੋਂ ਲਿਖੇ ਇਹ ਲਫਜ਼ ਨੇ ਕਾਫੀ ।

ਗ਼ਜ਼ਲ

ਰੱਖਦਾ ਜ਼ਹੀਨ ਆਦਮੀ, ਅਕਲ ਨਜ਼ਰ ਦੇ ਨਾਲ ਨਾਲ,  ਬੋਧ ਲਈ ਹੈ ਲਾਜ਼ਮੀ, ਇਲਮ ਖ਼ਬਰ ਦੇ ਨਾਲ ਨਾਲ। ਰੂਹ ਅਜ਼ਲ ਤੋਂ ਲੋਚਦੀ, ਪ੍ਰੇਮ-ਭਗਤ ਤੇ ਗਿਆਨ-ਧਿਆਨ, ਦੇਹ ਫ਼ਿਰਾਕ ਵਿਚ ਸੜ...