Thursday 28 November 2013

ਹੋਰ ਹੋਣਾ ਸੀ ਕੀ ?

 ਇਹ ਦਿਨ ਵੇਖਣਾ ਰਹਿ ਗਿਆ ਸੀ ਹੋਰ ਹੋਣਾ ਸੀ ਕੀ ,
ਇਸ਼ਕ਼  ਮਜਾਜ਼ੀ  ਨੇ ਘੇਰ ਲਿਆ  ਨਹੀ  ਹੁੰਦਾ  ਇਸ਼ਕ਼  ਹਕੀਕੀ

ਗੱਲ  ਸਿਆਣਿਆ  ਦੀ  ਤੂੰ   ਮੰਨ  ਹਰਸਿਮਰਨ  ਆਪਣੇ  ਆਪ  ਨੂੰ  ਸੰਭਾਲ  ,
ਨਹੀ  ਤਾਂ  ਅੰਤ  ਵਿਚ  ਹੋ  ਜਾਣਾ  ਹੈ  ਤੇਰਾ  ਮਾੜਾ  ਹਾਲ ,
ਮੁਲਾਮਤ ਹੋਈ  ਇੰਨੀ  ਫੇਰ  ਵੀ  ਨਹੀ  ਤੂੰ  ਹੱਟਿਆ,
ਦਸ  ਹਰਸਿਮਰਨ  ਇਸ਼ਕ਼  ਮਜਾਜ਼ੀ ਕਰ  ਕੇ  ਤੂੰ  ਕੀ ਖੱਟਿਆ,
ਗਲਤ  ਰਾਹ  ਪੈ  ਗਿਆ   ਹੋਰ  ਹੋਣਾ  ਸੀ ਕੀ ,
ਇਸ਼ਕ਼  ਮਜਾਜ਼ੀ  ਨੇ  ਘੇਰ  ਲਿਆ  ਨਹੀ  ਹੁੰਦਾ  ਇਸ਼ਕ਼ ਹਕੀਕੀ

ਇਸ਼ਕ਼  ਮਿਸਾਜੀ ਨੇ  ਜਦੋਂ  ਵੀ  ਤੇਰਾ ਚੈਨ   ਲਿੱਤਾ ,
ਇਸ਼ਕ਼  ਹਕੀਕੀ  ਨੇ   ਤੈਨੂੰ  ਓਹ   ਮੋੜ ਕੇ ਦਿੱਤਾ ,
ਇਸ਼ਕ਼  ਮਜਾਜ਼ੀ ਕਰ  ਮੇਰੇ  ਮੰਨ  ਪਰ  ਇਹਨੂੰ ਰਖ  ਵਿਚ  ਹੱਦ  ,
ਉਸ ਦੇ  ਸੱਚੇ  ਇਸ਼ਕ਼  ਨੂੰ  ਨਾ  ਤੂੰ  ਕਦੇ  ਆਪਣੇ  ਮਨੋਂ  ਕੱਡ,
ਮੰਨ  ਬੇ  ਕਾਬੂ  ਹੋ  ਗਇਆ  ਹੋਰ  ਹੋਣਾ  ਸੀ  ਕੀ ,
 ਇਸ਼ਕ਼  ਮਜਾਜ਼ੀ  ਨੇ  ਘੇਰ  ਲਿਆ  ਨਹੀ  ਹੁੰਦਾ  ਇਸ਼ਕ਼  ਹਕੀਕੀ

ਮੰਨ ਦਾ  ਕਾਬੂ , ਹਰਿ ਦਾ  ਰਸਤਾ  ਅਤੇ  ਇੱਜ਼ਤ  ਮਾਰ  ਗਵਾਈ ,
 ਇਸ਼ਕ਼  ਮਜਾਜ਼ੀ  ਦੇ  ਇਹ  ਰੋਗ ਦੀ  ਇਸ਼ਕ਼  ਹਕੀਕੀ ਦਵਾਈ ,
ਮਾੜਾ ਤੇਰੇ ਲਈ  ਕੁਛ  ਵੀ  ਜੇ  ਤੂੰ  ਓਹ ਕਿੱਤਾ  ਵੱਧ,
ਬੱਸ  ਇਸ਼ਕ਼   ਹਕੀਕੀ ਨੂੰ  ਤੂੰ  ਇਸ  ਵੇਰਵੇ  ਚੋਂ ਕੱਡ,
ਜੇ  ਤੂੰ  ਮੰਨ  ਕਾਬੂ  ਚ  ਕਰ  ਲਿਆ  ਤਾਂ  ਇਹ ਕਹਿਣ   ਦੀ  ਲੋੜ  ਹੀ  ਕੀ ,
ਇਸ਼ਕ਼  ਮਜਾਜ਼ੀ ਨੇ  ਘੇਰ  ਲਿਆ ਨਹੀ  ਹੁੰਦਾ  ਇਸ਼ਕ਼ ਹਕੀਕੀ



No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...