Tuesday 12 November 2013

ਪੰਜਾਬੀ

 ਸਾਡੀ ਪਹਿਚਾਨ ਪੰਜਾਬੀ , ਸ਼ਾਨ ਪੰਜਾਬੀ, ਮਾਣ ਪੰਜਾਬੀ
ਦੁਨੀਆ ਦੀ ਸਭ ਤੋਂ ਮਿੱਠੀ ਭਾਸ਼ਾ ਪੰਜਾਬੀ

ਗੁਰੂਆਂ ਨੇ ਰਚੀ ਗੁਰਬਾਣੀ ਵਿਚ ਪੰਜਾਬੀ
ਭਜਨ ਬੰਦਗੀ ਦੀ ਕੀਮਤ ਲੋਕਾਂ ਨੇ ਜਾਣੀ ਵਿਚ ਪੰਜਾਬੀ
ਲੋਕਾਂ ਨੂੰ ਕੱਡਿਆ ਵਿਚੋਂ ਵੇਹਮਾਂ ਭਰਮਾਂ ਦੇ ਜਾਲੇ ਵਿਚ ਪੰਜਾਬੀ
ਹਨੇਰੇ ਵਿਚੋਂ ਲੋਕ ਨਿਕਾਲੇ ਵਿਚ ਪੰਜਾਬੀ
ਚੜਦੀਕਲਾ ਵਿਚ ਰਹਿੰਦੇ ਹਰ ਮਾਹ ਪੰਜਾਬੀ
ਦੁਨੀਆ ਦੀ ਸਭ ਤੋਂ ਮਿੱਠੀ ਭਾਸ਼ਾ ਪੰਜਾਬੀ

ਪਰ ਅੱਜ ਤਾਂ ਅਸੀਂ ਮਾਂ ਬੋਲੀ ਵਿਚ ਜ਼ਹਿਰ ਮਿਲਾ ਦਿੱਤੀ
ਮਿਠੀ ਮਾਂ ਬੋਲੀ ਨੂੰ ਗਾਲ੍ਹਾਂ ਵਾਲੀ ਬਣਾ ਦਿੱਤੀ
ਆਪਣੀ ਮਾਂ ਦੀ ਅਸੀਂ ਖੁਦ ਕਰ ਰਹੇ ਹੱਤਿਆ
ਬੇਅੰਤ ਪਾਪ ਪਰ ਕੁਝ ਚੰਗਾ ਨਹੀ ਤੂੰ ਖੱਟਿਆ
ਆਪਣੀ ਮਾਂ ਨੂੰ ਅਸੀਂ ਦੇ ਰਹੇ ਨਿਰਾਸ਼ਾ ਪੰਜਾਬੀ
ਦੁਨੀਆ ਦੀ ਸਭ ਤੋਂ ਮਿੱਠੀ ਭਾਸ਼ਾ ਪੰਜਾਬੀ

ਪੜ੍ਹੋ ਲਿਖੋ ਬੋਲੋ ਤੇ ਪਿਆਰ ਕਰੋ ਸਾਡੀ ਮਾਂ ਬੋਲੀ ਪੰਜਾਬੀ
ਪਰ ਕਦੀ ਨਾ ਤੂੰ ਮਾੜੀ ਬੋਲੀ ਪੰਜਾਬੀ
ਨਾ ਭੁੱਲ ਮਾਂ ਬੋਲੀ ਹੈ ਪਹਿਚਾਨ ਸਾਡੀ
ਨਾ ਭੁੱਲ ਮਾਂ ਬੋਲੀ ਹੈ ਮਹਾਨ ਸਾਡੀ
ਇਹ ਤਾਂ ਹੈਂ ਸਾਡੀ ਮਾਂ ਪੰਜਾਬੀ
ਦੁਨੀਆ ਦੀ ਸਭ ਤੋਂ ਮਿੱਠੀ ਭਾਸ਼ਾ ਪੰਜਾਬੀ

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...