Saturday 23 November 2013

ਰਬ ਦਾ ਸ਼ੁਕਰਾਨਾ

ਓਹਨੇ ਦਿੱਤੇ ਤੈਨੂੰ  ਇੰਨੇ ਚੰਗੇ  ਮਾਤਾ - ਪਿਤਾ ,
ਸੁੱਖੀ ਜੀਵਨ ਵੀ ਓਹਨੇ ਦਿੱਤਾ ,
ਪਰ ਕੰਮ ਦਾ ਤੇਰੇ ਇਹ ਤਾਂ ਹੀ ਜੇ ਤੂ ਰਾਬ ਦਾ ਸਿਮਰਨ ਕੀਤਾ ,
ਹਓਂ ਤੋਂ ਬਚਣ ਲੀ ਨਹੀ ਦਿੱਤਾ ਵੱਡਾ ਖ਼ਜ਼ਾਨਾ ,
ਇਸਲਈ ਕਰ ਹਰਸਿਮਰਨ ਰਬ ਦਾ ਸ਼ੁਕਰਾਨਾ।

ਦਿੱਤਾ ਓਹਨੇ ਤੈਨੂੰ ਇਹ ਜੀਵਨ ਖਾਸ ,
ਹੁਣ ਤੇਰੀ ਵਾਰੀ ਹਰਸਿਮਰਨ, ਕਰ ਓਹਨੂੰ ਰਾਸ ,
ਹਰਿ ਬਿਨ ਹਰਸਿਮਰਨ ਨਾ ਕਿਸੇ ਦਾ ਦਾਸ,
ਓਥੋਂ ਦੂਰ ਹੋਣ ਲੀ ਨਾ ਰਹੇ ਕੋਈ ਬਹਾਨਾ ,
ਇਸਲਈ ਕਰ ਹਰਸਿਮਰਨ ਰਬ ਦਾ ਸ਼ੁਕਰਾਨਾ।

ਭਾਗਾਂ ਭਰਿਆ ਤੂੰ ਜੋ ਜੰਮਿਆ ਵਿਚ ਸਿਖ ਧਰਮ ,
ਹਰਿ ਪ੍ਰਾਪਤੀ ਦੇ ਲੀ ਤੂੰ ਕਰ ਗੁਰਬਾਣੀ ਅਨੁਸਾਰ ਚੰਗੇ ਕਰਮ ,
ਨਾ ਵਿਸਾਰ ਤੂੰ ਓਹਨੂੰ , ਕਰ ਥੋੜੀ ਸ਼ਰਮ ,
ਪੰਜਾਬ ਤੋਂ ਸੋਹਣਾ ਨਹੀ ਦੁਨੀਆ ਵਿਚ ਹੋਰ ਕੋਈ ਖਾਨਾ ,
ਇਸਲਈ ਕਰ ਹਰਸਿਮਰਨ ਰਬ ਦਾ ਸ਼ੁਕਰਾਨਾ।

No comments:

Post a Comment

ਸਿਫ਼ਤ

ਵੱਗਦਾ ਗਿਆਨ ਦਾ ਚਸ਼ਮਾ, ਸਤਿਗੁਰੂ ਦੁਆਲੇ  ਭਰ ਭਰ ਵਰਤਾਏ ਜਿਨ੍ਹੇ, ਨਾਮ ਦੇ ਪਿਆਲੇ ਨ੍ਹੇਰੀਆਂ ਰਾਤਾਂ ਅੰਦਰ, ਜਿਸ ਰਾਹ ਵਿਖਾਲੇ ਮਿਹਰ ਨਾਲ ਮੇਰੇ ਜਿਹੇ ਪਾਪੀ ਵੀ ਪਾਲੇ ਜਦ ...