Monday, 16 January 2017

ਅਲੋਪ ਹੋ ਰਹੀ ਹੈ

ਖੁਦ ਦੇ ਘਰ ਉਸਾਰਨ ਲਈ ਦਿੱਤੇ ਜਿਨ੍ਹਾਂ ਦੇ ਢਾਹ ,
ਔਖਾ ਕਰ ਦਿੱਤਾ ਜਿਨ੍ਹਾਂ ਲਈ ਲੈਣਾ ਇੱਕ ਵੀ ਸਾਹ ,
ਆਪਣੇ ਸ਼ੌਂਕ ਪੂਰੇ ਕਰਨ ਲਈ ਜਿਨ੍ਹਾਂ ਦੀ ਹੋਂਦ ਰਿਹਾ ਮਿਟਾ ,
ਸਮਝ ਨਹੀਂ ਰਿਹਾ ਤੂੰ ਜਿਨ੍ਹਾਂ ਦੇ ਜਜ਼ਬਾਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

ਇੱਥੇ ਕਰਦੇ ਸੀ ਸਾਰੇ ਸੁੱਖੀ ਸਾਂਦੀਂ ਗੁਜ਼ਾਰੇ ,
ਰੱਬ ਦੀ ਖੂਬਸੂਰਤ ਦੁਨੀਆ ਦੇ ਲੈਂਦੇ ਸੀ ਨਜ਼ਾਰੇ ,
ਪਰ ਮਨੁੱਖ ਦੇ ਸਵਾਰਥ ਅੱਗੇ ਬੇਬਸ ਹੋ ਗਏ ਸਾਰੇ ,
ਕਰ ਦਿੱਤੀ ਮਨੁੱਖ ਨੇ ਇਹਨਾਂ ਦੇ ਲਹੂਆਂ ਦੀ ਬਰਸਾਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

ਇਹਨਾਂ ਜੀਵਾਂ ਦੀ ਅਵਾਜ਼ ਨਾਲ ਰੌਣਕ ਰਹਿੰਦੀ ਸੀ ਪੂਰੀ ,
ਇਹ ਸਾਜ਼ ਨੇ ਧਰਤੀ ਲਈ ਬਹੁਤ ਜ਼ਰੂਰੀ ,
ਸਮਝੋ ਦੁਨੀਆ ਵਾਲਿਓ ਧਰਤੀ ਦੀ ਮਜਬੂਰੀ ,
ਮਸ਼ੀਨਾਂ ਦੇ ਰੌਲੇ ਕਰ ਕੇ ਸਿਰ-ਦਰਦ ਰਹਿੰਦਾ ਦਿਨ ਰਾਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

ਇੱਥੇ ਹਰ ਇੱਕ ਜੀਵ ਕਰ ਲੈਂਦਾ ਪੂਰੀਆਂ ਲੋੜ੍ਹਾਂ ,
ਪਰ ਇੱਕ ਮਨੁੱਖ ਲਈ ਹੈ ਇਸ ਧਰਤੀ ਤੇ ਥੋੜ੍ਹਾਂ ਹੀ ਥੋੜ੍ਹਾਂ ,
ਆਪਣਾ ਸੰਦੂਕ ਵੇਖ ਕੇ ਸੋਚਦਾ ,"ਹੋਰ ਕੀ ਕੀ ਜੋੜਾਂ?",
ਇਸੇ ਲਾਲਚ ਨੇ ਕੀਤੀ ਹੈ ਤਬਾਹੀ ਦੀ ਸ਼ੁਰੂਆਤ ,
ਅਲੋਪ ਹੋ ਰਹੀ ਹੈ ਉਨ੍ਹਾਂ ਜੀਵਾਂ ਦੀ ਜਾਤ |

Thursday, 5 January 2017

ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ

ਭਾਵੇਂ ਹਜ਼ਾਰ ਵਿਧਵਾਨ ਰਲ ਮਿਲ ਕੇ ਬੈਠਣ ਹਜ਼ਾਰਾਂ ਸਾਲ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

9 ਸਾਲ ਦੀ ਉਮਰ ਵਿਚ ਕੌਣ ਤੋਰਦਾ ਪਿਤਾ ਨੂੰ ਹੋਣ ਲਈ ਸ਼ਹੀਦ ,
ਅੱਜ ਉਸੀ ਸ਼ਹਾਦਤ ਕਰਕੇ ਹੁੰਦੀ ਇਸ ਬੇਤੁੱਲੇ ਭਾਰਤ ਦੀ ਦੀਦ ,
ਨਹੀਂ ਤਾਂ ਹੋ ਜਾਣੀ ਸੀ ਹਿੰਦੁਸਤਾਨ ਦੀ ਸ਼ਾਨ ਕੈਦ , ਵਿਚ ਇਤਿਹਾਸ ਦੀ ਕਿਤਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

ਚਮਕੌਰ ਦੀ ਜੰਗ ਦੀ ਲੱਭਣੀ ਨਹੀਂ ਇਸ ਜੱਗ ਤੇ ਕੋਈ ਮਿਸਾਲ ,
ਮੈਦਾਨ - ਏ - ਜੰਗ ਵਿਚ ਹੱਸ ਕੇ ਭੇਜੇ ਪਿਤਾ ਨੇ ਆਪਣੇ ਦੋ ਲਾਲ ,
ਆਪਣੀਆਂ ਅੱਖਾਂ ਨਾਲ ਵੇਖੀ ਅਜੀਤ , ਜੁਝਾਰ ਦੀ ਸ਼ਹਾਦਤ ਲਾਜਵਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

ਓਹਦੇ ਛੋਟੇ ਸਾਹਿਬਜ਼ਾਦਿਆਂ ਦਾ ਸਿਦਕ ਦੱਸਦੀ ਸਰਹਿੰਦ ਦੀ ਦੀਵਾਰ ,
ਉਨ੍ਹਾਂ ਦੇ ਜੈਕਾਰਿਆਂ ਨਾਲ ਹਿਲ ਗਿਆ ਸਾਰਾ ਦਰਬਾਰ ,
ਆਪਣੇ ਵਿਚਾਰਾਂ ਨਾਲ ਉਨ੍ਹਾਂ ਨੂੰ ਗੁਮਰਾਹ ਨਾ ਕਰ ਸਕਿਆ ਨਵਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

ਮਜ਼ਲੂਮਾਂ ਦੀ ਰੱਖਿਆ ਲਈ ਰਹਿੰਦੇ ਸੀ ਸਦਾ ਤਿਆਰ ,
ਦੇਸ ਤੇ ਕੌਮ ਦੀ ਖਾਤਿਰ ਵਾਰ ਦਿੱਤਾ ਸਾਰਾ ਪਰਿਵਾਰ ,
ਹੈ ਨਹੀਂ ਹਰਸਿਮਰਨ ਓਹਦੀ ਕੁਰਬਾਨੀ ਦਾ ਕੋਈ ਜਵਾਬ ,
ਹੋ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਹਿਸਾਬ |

Thursday, 10 November 2016

ਕੁਝ ਕਰਕੇ ਵਿਖਾਉਣ ਦਾ ਜੋ ਚਾਅ ਸੀ ਮੇਰੇ ਅੰਦਰ,
ਅੱਜ ਉਸ ਚਾਅ ਦਾ ਸਾਹ ਘੁੱਟਦਾ ਹੋਇਆ ਨਜ਼ਰ ਆਉਂਦਾ ,
ਤੜਪਦਾ ਰਹਿੰਦਾ ਦਿਲ ਹਰ ਵੇਲੇ ,
ਇੱਕ ਪਲ ਵੀ ਇਹ ਖੁਸ਼ੀ ਨਹੀਂ ਮਨਾਉਂਦਾ |
ਮੇਰਾ ਜੀਅ ਨਹੀਂ ਲੱਗਦਾ ਇਸ ਸੰਸਾਰ ਵਿਚ ,
ਮਹਿਫ਼ਿਲਾਂ ਵਿਚ ਖੁਦ ਨੂੰ ਬੇਲੋੜਾ ਮਹਿਸੂਸ ਕਰਦਾ ,
ਮੇਰੇ ਮਨ ਨੂੰ ਨਹੀਂ ਭਾਉਂਦੀ ਜੱਗ ਦੀ ਇੱਕ ਵੀ ਗੱਲ ,
ਆਪਣੇ ਅੰਦਰ ਉਤਸ਼ਾਹ ਬੜਾ ਥੋੜ੍ਹਾ ਮਹਿਸੂਸ ਕਰਦਾ |
ਇੰਝ ਜਾਪਦਾ ਜਿਵੇਂ ਕੋਈ ਅਣਡਿੱਠਾ ਦੈਂਤ ,
ਮੇਰੇ ਅੰਦਰੋਂ ਚੂਸ ਰਿਹਾ ਉਮੀਦ ਤੇ ਜਜ਼ਬੇ ਦਾ ਰੱਸ ,
ਦੁਨੀਆ ਦੇ ਵਿਚ ਘੁਲਾ ਮਿਲਾ ਕਿਵੇਂ ,
ਇਕੱਲੇਪਣ ਦੇ ਸੱਪ ਰਹੇ ਮੈਨੂੰ ਡੱਸ |
ਹਜ਼ਾਰਾਂ ਲੋਕਾਂ ਦੇ ਵਿਚ ਹੋਣ ਦੇ ਬਾਵਜੂਦ ,
ਮੈਨੂੰ ਇਹ ਜਗ ਬੜਾ ਸੁੰਞਾ ਨਜ਼ਰ ਆਉਂਦਾ ,
ਯਾਰਾਂ ਬੇਲੀਆਂ ਤੋਂ ਵੱਧ ਤਾਂ ਮੈਂ ,
ਕੰਧਾਂ ਤੇ ਦਰੱਖਤਾਂ ਨੂੰ ਆਪਣੇ ਦਿਲ ਦੀਆਂ ਸੁਣਾਉਂਦਾ |
ਰੱਬਾ ਤੇਰੇ ਅੱਗੇ ਮੈਂ ਫਰਿਆਦ ਇਹ ਕਰਾਂ ,
ਕੇ ਮੇਰੀ ਇਹ ਕਵਿਤਾ ਕਿਸੇ ਨੂੰ ਸਮਝ ਨਾ ਆਵੇ ,
ਇਸ ਜੱਗ ਵਿਚ ਸੁਖੀ ਵੱਸਦਾ ਰਹੇ ਹਰ ਕੋਈ ,
ਇਹ ਕਵਿਤਾ ਕਿਸੇ ਦੇ ਵੀ ਦਿਲ ਵਿਚ ਨਾ ਜਾਵੇ |
ਆਪਣੇ ਯਾਰਾਂ ਬੇਲੀਆਂ ਦੇ ਵਿਚ ਰੁੱਝੇ ਰਹਿਣ ਸਾਰੇ ,
ਮੇਰੀ ਤਨਹਾਈ ਦੇ ਉੱਤੇ ਰਹਿਣ ਸਦਾ ਹੱਸਦੇ ,
ਮੁਸਕਰਾਉਂਦਾ ਰਹੇ ਇਸ ਜੱਗ ਉੱਤੇ ਹਰ ਕੋਈ ,
ਇਸ ਦੁਨੀਆ ਵਿਚ ਰਹਿਣ ਸਾਰੇ ਸੁਖੀ ਵੱਸਦੇ |

Wednesday, 9 November 2016

ਉਹ ਕੌਮ

ਜਿਹੜੀ ਕੌਮ ਆਪਣੀ ਮਾਂ ਬੋਲੀ ਤੇ ਕਰਦੀ ਮਾਣ,
ਓਹੀ ਕੌਮ ਹੈ ਜਗ ਵਿਚ ਇੱਜ਼ਤ ਖੱਟਦੀ ,
ਹੁੰਦੀ ਉਸ ਕੌਮ ਦੀ ਜਗ ਤੇ ਵੱਖਰੀ ਸ਼ਾਨ ,
ਫੇਰ ਉਹ ਕੌਮ ਤਰੱਕੀਆਂ ਕਰਨੋਂ ਨਹੀਂ ਹੱਟਦੀ  ।

ਜਿਹੜੀ ਕੌਮ ਆਪਣੇ ਵਿਰਸੇ ਨੂੰ ਰੱਖਦੀ ਸੰਭਾਲ ਕੇ ,
ਹੁੰਦੀ ਉਸ ਕੌਮ ਦੀ ਜਗ ਤੇ ਜੈ-ਜੈਕਾਰ ,
ਹੁੰਦਾ ਉਸ ਕੌਮ ਨੂੰ ਵਿਸ਼ਵਾਸ ਆਪਣੇ ਆਪ ਤੇ ,
ਤਾਹੀਓਂ ਸਾਰਾ ਸੰਸਾਰ ਸੁਣਦਾ ਓਹਦੇ ਵਿਚਾਰ ।

ਪਰ ਜਿਹੜੀ ਕੌਮ ਆਪਣੀ ਮਾਂ ਬੋਲੀ ਦੀ ਕਦਰ ਨਾ ਪਾਵੇ ,
ਉਸ ਤੋਂ ਰੱਖੋਗੇ ਤੁਸੀਂ ਕਿਸ ਚੀਜ਼ ਦੀ ਆਸ ?
ਜਿਸ ਕੌਮ ਨੂੰ ਮਾਂ ਬੋਲੀ ਵਿਚ ਗੱਲ ਕਰਦੇ ਹੋਏ ਸ਼ਰਮ ਆਵੇ ,
ਕਿਵੇਂ ਬਣਾਏਗੀ ਉਹ ਜਗ ਤੇ ਆਪਣੀ ਪਛਾਣ ਖਾਸ ?

ਦੂਜਿਆਂ ਦੀ ਬੋਲੀ ਬੋਲਦਾ ਤੋਤਾ ,
ਤਾਹੀਓਂ ਰਹਿੰਦਾ ਪਿੰਜਰੇ ਵਿਚ ਬੰਦ ਬਣ ਕੇ ਗੁਲਾਮ ,
ਕਰਦਾ ਨਾ ਜੇ ਹੋਰਾਂ ਦੀ ਰੀਸ,
ਉੱਚਾ ਉੱਡਦਾ ਉਹ ਵੀ ਬਾਜ਼ਾਂ ਵਾਂਗ ਸ਼ਰ-ਏ- ਆਮ  |

Thursday, 27 October 2016

ਕਿਓਂ ਪਰਦਾ ਕਰਕੇ ਬੈਠਾ ਹੈ?

ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ,
ਅੱਜ ਲੋੜ ਬੜੀ ਹੈ ਸਾਨੂੰ ਤੇਰੀ ,
ਸਾਡੇ ਵੱਲ ਮੁੱਖ ਤਾਂ ਘੁਮਾ  ।

ਰਲ ਮਿਲ ਮੌਜਾਂ ਮਾਣੇ ਸਾਰਾ ਸੰਸਾਰ ,
ਪਰ ਆਵੇ ਨਾ ਮੇਰੇ ਦਿਲ ਨੂੰ ਕਰਾਰ ,
ਮੇਰੇ ਕੋਲ ਨਹੀਂ ਹੈ ਤੇਰੀ ਸਾਰ ,
ਮੰਦੜਾ ਹਾਲ ਕੀਤਾ ਹੋਇਆ ਤੂੰ ,
ਆਪਣੇ ਆਸ਼ਿਕ਼ ਨੂੰ ਰਿਹਾ ਤੜਪਾ ,
ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ।

ਮੰਨਿਆ ਹੋਈਆਂ ਮੇਰੇ ਤੋਂ ਬੜੀਆਂ ਖ਼ਤਾਵਾਂ ,
ਪਰ ਤੇਰੇ ਬਾਝੋਂ ਕਿਸ ਨੂੰ ਆਪਣਾ ਕਹਾਵਾਂ ,
ਹੋਰ ਕਿਸ ਨੂੰ ਆਪਣੇ ਦਿਲ ਦੀਆਂ ਸੁਣਾਵਾਂ ,
ਤੇਰੇ ਬਾਝੋਂ ਇਸ ਧਰਤੀ ਤੇ ਸੁੱਖ ਆਵੇ ਕਿਹੜੀ ਥਾਂ ,
ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ।

ਮੇਰੇ ਮਨ ਨੂੰ ਨਾ ਭਾਵੇ ਜਗ ਦੀ ਇੱਕ ਵੀ ਗੱਲ ,
ਦੱਸ ਉਹ ਰਾਹ ਮੈਨੂੰ ਜਿਹੜਾ ਜਾਵੇ ਤੇਰੇ ਵੱਲ ,
ਤੇਰੀ ਦੀਦ ਬਿਨਾ ਨਹੀਂ ਇਹ ਮੁਸ਼ਕਿਲ ਹੁੰਦੀ ਹੱਲ,
ਇੱਕ ਪਲ ਲਈ ਹੀ ਸਹੀ ,
ਪਰ ਕੁਝ ਚਾਨਣਾ ਤਾਂ ਦਿਖਾ ,
ਕਿਓਂ ਪਰਦਾ ਕਰਕੇ ਬੈਠਾ ਹੈ ,
ਇੱਕ ਵਾਰੀ ਸਾਮ੍ਹਣੇ ਤਾਂ ਆ ।

Sunday, 18 September 2016

ਕਿਉਂ ਹਰਸਿਮਰਨ ਤੂੰ ਓਹਨੂੰ ਭੁਲਾ ਰਿਹਾ ??

ਕਿਉਂ ਹਰਸਿਮਰਨ ਤੂੰ ਓਹਨੂੰ ਭੁਲਾ ਰਿਹਾ,
ਜਿਹਨੇ ਦਿੱਤਾ ਤੈਨੂੰ ਸਭ ਕੁਝ ਰੱਜ ਕੇ,
ਕੋਈ ਖੁਸ਼ੀ ਨਹੀਂ ਮਿਲਣੀ ਤੈਨੂੰ,
ਓਹਦੇ ਦਰ ਤੋਂ ਦੂਰ ਭੱਜ ਕੇ ,
ਓਹਨੂੰ ਵਿਸਾਰ ਕੇ ਇਸ ਜੱਗ ਤੇ ਕੋਈ ਨਜ਼ਾਰਾ ਵੀ ਨਹੀਂ ਆਉਣਾ ,
ਮਾਇਆ ਦੇ ਮੋਹ ਵਿਚ ਡੁੱਬਦੇ ਨੂੰ ਕੋਈ ਸਹਾਰਾ ਵੀ ਨਹੀਂ ਆਉਣਾ ,
ਜੇ ਕੀਤਾ ਨਾ ਤੂੰ ਓਹਨੂੰ ਸੱਚੇ ਮਨੋਂ ਯਾਦ,
ਹੀਰੇ ਤੋਂ ਵੱਧ ਕੀਮਤੀ ਜਿੰਦ ਹੋ ਜਾਵੇਗੀ ਬਰਬਾਦ ,
ਓਹਦੀਆਂ ਦਾਤਾਂ ਦਾ ਮੁੱਲ ਪਾਉਣ ਦਾ ਚੜ੍ਹਿਆ ਜਿਸ ਨੂੰ ਚਾਅ ,
ਦਾਤਾਂ ਨੂੰ ਗਿਣਦੇ ਹੋਏ ਹੀ ਓਹਨੇ ਖੁਦ ਨੂੰ ਲਿਆ ਮੁਕਾ ,
ਇੱਕ ਇੱਕ ਪਲ ਰੱਖਿਆ ਮੇਰੇ ਤੇ ਆਪਣਾ ਮਿਹਰ ਭਰਿਆ ਹੱਥ ,
ਓਹਦੀ ਕਿਰਪਾ ਹੁੰਦੇ ਹੀ ਸਾਰੇ ਦੁੱਖ ਦਰਦ ਗਏ ਲੱਥ ,
ਜੇ ਓਹਦਾ ਸ਼ੁਕਰਾਨਾ ਕਰਨ ਦਾ ਨਹੀਂ ਤੂੰ ਸਮਾਂ ਕੱਢ ਸਕਦਾ ,
ਕੁਝ ਪਲ ਲਈ ਇਹਨਾਂ ਵਿਸ਼ੇ ਵਿਕਾਰਾਂ ਨੂੰ ਨਹੀਂ ਛੱਡ ਸਕਦਾ ,
ਫੇਰ ਧਰਤੀ ਤੇ ਲਿਆ ਤੇਰਾ ਹਰੇਕ ਸਾਹ ਹੋਵੇਗਾ ਬੇਕਾਰ,
ਬਸ ਹੱਥ ਮਲਦਾ ਰਹਿ ਜਾਵੇਗਾ ਤੂੰ  ਵਿਚ ਓਹਦੇ ਦਰਬਾਰ  ।

Sunday, 17 July 2016

ਗੁਰੂ ਗੋਬਿੰਦ ਸਿੰਘ

"ਦਸਵੇਂ ਪਾਤਸ਼ਾਹ " ਆਖਾਂ , "ਕਲਗੀਧਰ " ਆਖਾਂ ਯਾਂ "ਬਾਜ਼ਾਂ ਵਾਲਾ " ਆਖਾਂ ,
"ਅੰਮ੍ਰਿਤ ਦਾ ਦਾਤਾ " ਆਖਾਂ , "ਸੰਤ ਸਿਪਾਹੀ " ਆਖਾਂ ਯਾਂ "ਸਰਬੰਸ ਦਾਨੀ " ਆਖਾਂ ,
ਜੇ ਕੋਈ ਉਨ੍ਹਾਂ ਦੀ ਤੁਲਨਾ ਕਿਸੇ ਹੋਰ ਨਾਲ ਕਰੇ,
ਉਸ ਬੰਦੇ ਦੀ ਮੈਂ ਇਹ ਸਭ ਤੋਂ ਵੱਡੀ ਨਦਾਨੀ ਆਖਾਂ  ।

ਅੰਮ੍ਰਿਤ ਦੀ ਦਾਤ ਬਖਸ਼ ਕੇ ਜਦੋਂ ਖਾਲਸਾ ਪੰਥ ਸਜਾਇਆ ,
ਜਾਤ ਪਾਤ ਨੂੰ ਉਹਨਾਂ ਨੇ ਜੜ੍ਹੋਂ ਮਿਟਾਇਆ ,
ਉੱਚਾ ਸੁੱਚਾ ਜੀਵਨ ਜਿਉਣ ਦਾ ਰਾਹ ਦਿਖਾਇਆ ,
ਜ਼ੁਲਮ ਖਿਲਾਫ ਲੜ੍ਹਨ ਦਾ ਉਤਸ਼ਾਹ ਜਗਾਇਆ ।

ਸੋਚੇ ਹਰਸਿਮਰਨ ਕਿਵੇਂ ਦੀ ਹੋਵੇਗੀ ਉਸ ਦੀ ਸ਼ਖਸੀਅਤ ,
ਜਿਸ ਦੀ ਅਸੀਸ ਨਾਲ ਇੱਕ ਇੱਕ ਸਿੰਘ ਲੜ੍ਹਿਆ ਹਜ਼ਾਰਾਂ ਨਾਲ ,
ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਸੀ ਅਜਿਹਾ ਪਾਠ ਪੜ੍ਹਾਇਆ ,
ਗੁਮਰਾਹ ਨਾ ਕਰ ਸਕਿਆ ਨਵਾਬ ਉਨ੍ਹਾਂ ਨੂੰ ਆਪਣੇ ਵਿਚਾਰਾਂ ਨਾਲ ।

ਦੇਸ਼ ਤੇ ਕੌਮ ਦੇ ਲਈ ਸਾਰਾ ਸਰਬੰਸ ਵਾਰਿਆ ,
ਦੁਸ਼ਟਾਂ ਦਾ ਖ਼ਾਤਮਾ ਕਰ ਕੇ ਦੇਸ਼ ਦਾ ਭਵਿੱਖ ਸਵਾਰਿਆ ,
ਅਜਿਹਾ ਗੁਰੂ ਮਿਲਣ ਤੇ ਹੈ ਮੈਨੂੰ ਬਹੁਤ ਮਾਣ ,
ਨਾ ਕੋਈ ਹੋਇਆ , ਨਾ ਕੋਈ ਹੋਵੇਗਾ ਉਨ੍ਹਾਂ ਜਿੰਨਾ ਮਹਾਨ ।

ਗ਼ਜ਼ਲ

ਵੇਖਣੇ ਜੱਗ ਦੇ ਨਜ਼ਾਰੇ ਔਖੇ, ਰੋਕਣੇ ਅੱਥਰੂ ਖਾਰੇ ਔਖੇ। ਬੰਦਿਆ! ਪਾਏ ਜੋ ਤੂੰ ਧਰਤੀ 'ਤੇ, ਕੱਠੇ ਕਰਨੇ ਉਹ ਖਿਲਾਰੇ ਔਖੇ। ਸਿਰਫ਼ ਧਰਤੀ ਨਹੀਂ ਆਦਮ ਤੋਂ ਤੰਗ, ਇਹਦੇ ਤੋ...